
ਡਾਕਟਰ ਰਣਦੀਪ ਗੁਲੇਰੀਆ ਨੇ ਕਿਹਾ ਹੈ ਕਿ ਮਾਨਸੂਨ ਆਉਣ ਨਾਲ ਦੇਸ਼ ਵਿਚ ਕੋਰੋਨਾ ਵਾਇਰਸ ਦੇ ਸੰਕਰਮਣ ਵਿਚ ਕੋਈ ‘ਵੱਡਾ ਬਦਲਾਅ’ ਨਹੀਂ ਹੋਣ ਵਾਲਾ ਹੈ।
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਸਥਿਤ ਏਮਜ਼ ਦੇ ਡਾਇਰੈਕਟਰ ਡਾਕਟਰ ਰਣਦੀਪ ਗੁਲੇਰੀਆ ਨੇ ਕਿਹਾ ਹੈ ਕਿ ਮਾਨਸੂਨ ਆਉਣ ਨਾਲ ਦੇਸ਼ ਵਿਚ ਕੋਰੋਨਾ ਵਾਇਰਸ ਦੇ ਸੰਕਰਮਣ ਵਿਚ ਕੋਈ ‘ਵੱਡਾ ਬਦਲਾਅ’ ਨਹੀਂ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਕਈ ਰਿਪੋਰਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਨਮੀ ਭਰੇ ਮੌਸਮ ਕਾਰਨ ਮਾਨਸੂਨ ਵਿਚ ਕੋਰੋਨਾ ਵਾਇਰਸ ਦਾ ਪ੍ਰਸਾਰ ਤੇਜ਼ੀ ਨਾਲ ਹੋਵੇਗਾ।
Corona Virus
ਪਰ ਹੁਣ ਡਾਕਟਰ ਗੁਲੇਰੀਆ ਨੇ ਕਿਹਾ ਕਿ ਮਾਨਸੂਨ ਕਾਲ ਵਿਚ ਕੋਰੋਨਾ ਸੰਕਰਮਣ ਦੀ ਰਫ਼ਤਾਰ ਵਿਚ ਕੋਈ ਖ਼ਾਸ ਬਦਲਾਅ ਨਹੀਂ ਹੋਵੇਗਾ। ਕੋਰੋਨਾ ਮਹਾਂਮਾਰੀ ਦੇ ਇਸ ਦੌਰ ਵਿਚ ਇਹ ਖ਼ਬਰ ਰਾਹਤ ਭਰੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਆਈਆਈਟੀ ਮੁੰਬਈ ਦੇ ਦੋ ਪ੍ਰੋਫੈਸਰਾਂ ਨੇ ਇਕ ਅਧਿਐਨ ਵਿਚ ਦਾਅਵਾ ਕੀਤਾ ਸੀ ਕਿ ਗਰਮ ਅਤੇ ਖੁਸ਼ਕ ਮੌਸਮ ਵਿਚ ਕੋਰੋਨਾ ਸੰਕਰਮਣ ਦੀ ਰਫ਼ਤਾਰ ਹੌਲੀ ਹੋ ਜਾਂਦੀ ਹੈ ਜਦਕਿ ਨਮੀ ਵਾਲੇ ਵਾਤਾਵਰਨ ਵਿਚ ਕੋਰੋਨਾ ਸੰਕਰਮਣ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ।
Corona virus
ਮੀਡੀਆ ਨਾਲ ਗੱਲਬਾਤ ਦੌਰਾਨ ਡਾਕਟਰ ਗੁਲੇਰੀਆ ਨੇ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਮਾਨਸੂਨ ਸੀਜ਼ਨ ਆਉਣ ਦੇ ਨਾਲ ਹੀ ਇਸ ਵਿਚ ਕੋਈ ਵੱਡਾ ਬਦਲਾਅ ਹੋਵੇਗਾ। ਜਦੋਂ ਗਰਮੀ ਦਾ ਮੌਸਮ ਆਇਆ ਤਾਂ ਲੋਕ ਕਹਿ ਰਹੇ ਸੀ ਕਿ ਸੰਕਰਮਣ ਰੁਕ ਜਾਵੇਗਾ, ਪਰ ਅਜਿਹਾ ਨਹੀਂ ਹੋਇਆ’।ਡਾਕਟਰ ਗੁਲੇਰੀਆ ਨੇ ਕਿਹਾ ਕਿ ਹੁਣ ਡਾਕਟਰਾਂ ਨੂੰ ਇਲਾਜ ਦੀ ਪ੍ਰਕਿਰਿਆ ਬਦਲਣੀ ਪਵੇਗੀ ਕਿਉਂਕਿ ਹੁਣ ਡੇਂਗੂ ਆਦਿ ਦੇ ਮਰੀਜ਼ ਵਧਣਗੇ, ਜਿਨ੍ਹਾਂ ਦੇ ਲੱਛਣ ਕੋਰੋਨਾ ਵਰਗੇ ਹੀ ਹੁੰਦੇ ਹਨ।
Corona Virus
ਇਸ ਤੋਂ ਇਲਾਵਾ ਇਕ ਸਵਾਲ ਦੇ ਜਵਾਬ ਵਿਚ ਉਹਨਾਂ ਦੱਸਿਆ ਕਿ ਬਹੁਤ ਘੱਟ ਸੰਭਾਵਨਾ ਹੁੰਦੀ ਹੈ ਕਿ ਜੋ ਕੋਰੋਨਾ ਪੀੜਤ ਠੀਕ ਹੋ ਜਾਂਦੇ ਹਨ, ਉਹਨਾਂ ਨੂੰ ਦੁਬਾਰਾ ਇਹ ਬਿਮਾਰੀ ਹੋਵੇ। ਕੋਰੋਨਾ ਦੇ ਇਲਾਜ ਦੌਰਾਨ ਸਰੀਰ ਵਿਚ ਅਜਿਹੇ ਕੁਝ ਐਂਟੀਬਾਡੀਜ਼ ਬਣਦੇ ਹਨ ਜੋ ਤੁਹਾਡੀ ਇਮਿਊਨਿਟੀ ਨੂੰ ਮਜਬੂਤ ਕਰਦੇ ਹਨ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਐਂਟੀਬਾਡੀਜ਼ ਵੱਲੋਂ ਪੈਦਾ ਕੀਤੀ ਗਈ ਇਹ ਇਮਿਊਨਿਟੀ ਕਿੰਨੇ ਦਿਨਾਂ ਤੱਕ ਕੰਮ ਕਰਦੀ ਹੈ, ਇਹ ਦੱਸਣਾ ਮੁਸ਼ਕਿਲ ਹੈ।
AIIMS
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ