
ਅਤਿਵਾਦੀਆਂ ਨੇ ਦੇਰ ਰਾਤ ਸਪੈਸ਼ਲ ਪੁਲਿਸ ਅਫ਼ਸਰ ਦੇ ਘਰ ਵਿਚ ਦਾਖਲ ਹੋ ਕੇ ਗੋਲੀਆਂ ਬਰਸਾਈਆਂ। ਇਸ ਦੌਰਾਨ ਐਸਪੀਓ ਅਤੇ ਉਹਨਾਂ ਦੀ ਪਤਨੀ ਦੀ ਮੌਤ ਹੋ ਗਈ
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਪੁਲਵਾਮਾ (Jammu and Kashmir's Pulwama) ਜ਼ਿਲ੍ਹੇ ਵਿਚ ਅਤਿਵਾਦੀਆਂ ਨੇ ਦੇਰ ਰਾਤ ਸਪੈਸ਼ਲ ਪੁਲਿਸ ਅਫ਼ਸਰ (Special Police Officer) ਦੇ ਘਰ ਵਿਚ ਦਾਖਲ ਹੋ ਕੇ ਗੋਲੀਆਂ ਬਰਸਾਈਆਂ। ਇਸ ਦੌਰਾਨ ਐਸਪੀਓ (SPO) ਅਤੇ ਉਹਨਾਂ ਦੀ ਪਤਨੀ ਦੀ ਮੌਤ ਹੋ ਗਈ ਸੀ।
Special Police Officer and Family Shot Dead in J&K
ਹੋਰ ਪੜ੍ਹੋ: ਸਪੈਸ਼ਲ ਸੈੱਲ ਨੇ 1 ਲੱਖ ਦੇ ਇਨਾਮੀ ਗੁਰਜੋਤ ਸਿੰਘ ਨੂੰ ਅੰਮ੍ਰਿਤਸਰ ਤੋਂ ਕੀਤਾ ਗ੍ਰਿਫ਼ਤਾਰ
ਇਸ ਤੋਂ ਬਾਅਦ ਅੱਜ ਉਹਨਾਂ ਦੀ ਧੀ ਨੇ ਵੀ ਹਸਪਤਾਲ ਵਿਚ ਦਮ ਤੋੜ ਦਿੱਤਾ। ਪੁਲਿਸ ਮੁਤਾਬਕ ਅਵੰਤੀਪੁਰਾ ਦੇ ਫੈਯਾਜ਼ ਅਹਿਮਦ (Fayaz Ahmad) ਤੇ ਉਹਨਾਂ ਦੀ ਪਤਨੀ ਨੇ ਬੀਤੀ ਰਾਤ ਹੀ ਦਮ ਤੋੜ ਦਿੱਤਾ ਜਦਕਿ ਉਹਨਾਂ ਦੀ ਬੱਚੀ ਦਾ ਇਲਾਜ ਜਾਰੀ ਸੀ, ਜਿਸ ਦੀ ਅੱਜ ਹਸਪਤਾਲ ਵਿਚ ਮੌਤ ਹੋ ਗਈ।
Special Police Officer and Family Shot Dead in J&K
ਹੋਰ ਪੜ੍ਹੋ: ਅੰਬ ਦੀਆਂ ਕੀਮਤਾਂ ਘਟਣ 'ਤੇ ਕਿਸਾਨਾਂ ਨੇ ਜ਼ਾਹਿਰ ਕੀਤਾ ਗੁੱਸਾ, ਕਈ ਕੁਇੰਟਲ ਅੰਬ ਸੜਕਾਂ 'ਤੇ ਸੁੱਟੇ
ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਰਾਤ 11 ਵਜੇ ਅਤਿਵਾਦੀ (Terrorist Attack in Jammu Kashmir) ਜ਼ਬਰਦਸਤੀ ਉਹਨਾਂ ਦੇ ਘਰ ਵਿਚ ਦਾਖਲ ਹੋਏ ਅਤੇ ਉਹਨਾਂ ਨੇ ਪਰਿਵਾਰ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਘਟਨਾ ਤੋਂ ਬਾਅਦ ਸੁਰੱਖਿਆਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਅਤਿਵਾਦੀਆਂ ਨੂੰ ਫੜਨ ਲਈ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।