
ਜਾਨਲੇਵਾ ਹਰਕਤ ਬੱਚੇ ਦੇ ਹਮਉਮਰ ਦੋਸਤਾਂ ਨੇ 'ਖੇਡ-ਖੇਡ' ਵਿਚ ਕੀਤੀ
ਇੰਦੌਰ : ਇੰਦੌਰ ਵਿਚ ਵਾਪਰੀ ਅਜੀਬ ਘਟਨਾ ਵਿਚ ਛੇ ਸਾਲਾ ਬੱਚੇ ਦੇ ਸਰੀਰ ਵਿਚ ਉਸ ਦੇ ਦੋਸਤਾਂ ਨੇ ਪੰਪ ਨਾਲ ਹਵਾ ਭਰ ਦਿਤੀ ਜਿਸ ਕਾਰਨ ਐਤਵਾਰ ਨੂੰ ਉਸ ਦੀ ਮੌਤ ਹੋ ਗਈ। ਪੁਲਿਸ ਨੂੰ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਇਹ ਜਾਨਲੇਵਾ ਹਰਕਤ ਉਸ ਦੇ ਹਮਉਮਰ ਦੋਸਤਾਂ ਨੇ 'ਖੇਡ-ਖੇਡ' ਵਿਚ ਕੀਤੀ।
Death
ਭੰਵਰਕੂਆਂ ਪੁਲਿਸ ਥਾਣੇ ਦੇ ਮੁਖੀ ਸੰਜੇ ਸ਼ੁਕਲਾ ਨੇ ਦਸਿਆ ਕਿ ਮ੍ਰਿਤਕ ਬੱਚੇ ਦੀ ਪਛਾਣ ਕਾਨਹਾ ਯਾਦਵ ਵਜੋਂ ਹੋਈ ਹੈ। ਉਨ੍ਹਾਂ ਦਸਿਆ, 'ਕਾਨਹਾ ਦੇ ਪਿਤਾ ਫਾਲਦਾ ਉਦਯੋਗਿਕ ਖੇਤਰ ਦੀ ਦਲੀਆ ਫ਼ੈਕਟਰੀ ਵਿਚ ਕੰਮ ਕਰਦੇ ਹਨ ਅਤੇ ਅਪਣੇ ਪਰਵਾਰ ਨਾਲ ਕਾਰਖ਼ਾਨੇ ਅੰਦਰ ਹੀ ਰਹਿੰਦੇ ਹਨ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਪੰਪ ਦੀ ਨਲੀ ਨਾਲ ਕਾਨਹਾ ਦੇ ਦੋਸਤਾਂ ਨੇ ਉਸ ਦੇ ਗੁੱਦਾ ਦਵਾਰ ਜ਼ਰੀਏ ਉਸ ਦੇ ਸਰੀਰ ਵਿਚ ਹਵਾ ਭਰ ਦਿਤੀ।'
Son Kanha Yadav with his father Ramchandra Yadav - File Photo
ਉਨ੍ਹਾਂ ਦਸਿਆ ਕਿ ਬੱਚੇ ਦੀ ਹਾਲਤ ਵਿਗੜਨ 'ਤੇ ਉਸ ਨੂੰ ਐਤਵਾਰ ਨੂੰ ਸਥਾਨਕ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਡਾਕਟਰਾਂ ਉਸ ਨੂੰ ਬਚਾ ਨਾ ਸਕੇ। ਪੁਲਿਸ ਵੱਖ-ਵੱਖ ਬਾਰੇ ਜਾਂਚ ਕਰ ਰਹੀ ਹੈ। ਬੱਚੇ ਦਾ ਪੋਸਟਮਾਰਟਮ ਕਰਵਾ ਦਿਤਾ ਗਿਆ ਹੈ ਅਤੇ ਰੀਪੋਰਟ ਆਉਣ ਮਗਰੋਂ ਹੀ ਬੱਚੇ ਦੀ ਮੌਤ ਦੇ ਸਹੀ ਕਾਰਨਾਂ ਬਾਰੇ ਪਤਾ ਚੱਲ ਸਕੇਗਾ। ਬੱਚੇ ਦੇ ਪਿਤਾ ਨੇ ਦਸਿਆ, 'ਮੈਂ ਘਰ ਵਿਚ ਸੁੱਤਾ ਪਿਆ ਸੀ। ਮੇਰੇ ਬੇਟੇ ਨੂੰ ਉਸ ਦੇ ਦੋਸਤ ਬੁਲਾ ਕੇ ਲੈ ਗਏ। ਬਾਅਦ ਵਿਚ ਵੇਖਿਆ ਕਿ ਮੇਰੇ ਬੇਟੇ ਦਾ ਢਿੱਡ ਫੁੱਲਿਆ ਹੋਇਆ ਸੀ ਤੇ ਮੈਂ ਉਸ ਨੂੰ ਸਿੱਧਾ ਹਸਪਤਾਲਾ ਲੈ ਗਿਆ। ਮੈਨੂੰ ਪਤਾ ਲੱਗਾ ਕਿ ਉਸ ਦੇ ਦੋਸਤਾਂ ਨੇ ਫ਼ੈਕਟਰੀ ਦੇ ਏਅਰ ਕੰਪੈਸਰ ਪੰਪ ਦੀ ਨਲੀ ਪਾ ਕੇ ਹਵਾ ਭਰ ਦਿਤੀ ਸੀ।'