
ਬਰਾਤੀਆਂ ਵਾਲੀ ਪਿਕਅੱਪ ਦੀ ਮਿੰਨੀ ਟਰੱਕ ਨਾਲ ਹੋਈ ਟੱਕਰ
ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਵਿਚ ਹਾਪੁੜ ਜ਼ਿਲ੍ਹੇ ਦੇ ਹਾਫ਼ਿਜ਼ਪੁਰ ਥਾਣਾ–ਖੇਤਰ ਵਿਚ ਪੈਂਦੇ ਪਿੰਡ ਸਾਦਕਪੁਰ ਵਿਖੇ ਐਤਵਾਰ ਰਾਤੀਂ ਲਗਭਗ 11:30 ਵਜੇ ਇਕ ਭਿਆਨਕ ਸੜਕ–ਹਾਦਸਾ ਵਾਪਰ ਗਿਆ ਜਿਸ ਵਿਚ ਇਕੋ ਪਰਿਵਾਰ ਦੇ 8 ਬੱਚਿਆਂ ਸਮੇਤ 9 ਜਣਿਆਂ ਦੀ ਮੌਤ ਹੋ ਗਈ ਜਦਕਿ 10 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਇਹ ਹਾਦਸਾ ਮੇਰਠ–ਬੁਲੰਦ ਸ਼ਹਿਰ ਹਾਈਵੇਅ 'ਤੇ ਵਾਪਰਿਆ, ਜਦੋਂ ਇੱਕ ਮਿੰਨੀ ਟਰੱਕ ਤੇ ਪਿਕਅੱਪ ਦੀ ਆਹਮੋ–ਸਾਹਮਣੇ ਟੱਕਰ ਹੋ ਗਈ।
Road accident kills 9, including 8 children
ਹਾਦਸਾ ਇੰਨਾ ਭਿਆਨਕ ਸੀ ਕਿ ਪਿਕਅਪ ਗੱਡੀ ਦੇ ਪਰਖੱਚੇ ਉੱਡ ਗਏ ਅਤੇ ਪਿਕਅੱਪ ਵਿਚ ਬੈਠੇ ਲਗਭਗ 20 ਬੱਚੇ ਤੇ ਹੋਰ ਲੋਕ ਹਾਈਵੇਅ 'ਤੇ ਭੁੜਕ ਕੇ ਜਾ ਡਿੱਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਿਕਅੱਪ ਵਿਚ ਬੈਠੇ ਸਾਰੇ ਵਿਅਕਤੀ ਇੱਕੋ ਪਰਿਵਾਰ ਨਾਲ ਸਬੰਧਤ ਸਨ। ਹਾਦਸੇ ਤੋਂ ਬਾਅਦ ਮੁਲਜ਼ਮ ਡਰਾਇਵਰ ਆਪਣਾ ਮਿੰਨੀ ਟਰੱਕ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
Road accident kills 9, including 8 children
ਦਰਅਸਲ ਇੱਥੇ ਪੈਂਦੇ ਧੌਲਾਨਾ ਦੇ ਪਿੰਡ ਸਾਲੇਪੁਰ ਕੋਟਲਾ ਤੋਂ ਹਾਜੀ ਮਿਹਰਬਾਨ ਦੀ ਧੀ ਦਾ ਨਿਕਾਹ ਮੇਰਠ ਦੇ ਪਿੰਡ ਜਈ ਨੰਗਲਾ ਵਿਖੇ ਤੈਅ ਹੋਇਆ ਸੀ। ਜਿਸ ਦੀ ਬਰਾਤ ਆ ਰਹੀ ਸੀ। ਪਿੰਡ ਦੇ ਬਹੁਤ ਸਾਰੇ ਲੋਕ ਇਸ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਮਗਰੋਂ ਰਾਤੀਂ ਲਗਭਗ 11:30 ਵਜੇ ਪਿਕਅਪ ਰਾਹੀਂ ਆਪਣੇ ਘਰਾਂ ਨੂੰ ਪਰਤ ਰਹੇ ਸਨ ਕਿ ਪਿੰਡ ਸਾਦਕਪੁਰ ਨੇੜੇ ਇਹ ਭਿਆਨਕ ਹਾਦਸਾ ਵਾਪਰ ਗਿਆ ਫਿਲਹਾਲ ਮੌਕੇ 'ਤੇ ਪੁੱਜੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ