ਸ਼ਰਮਨਾਕ- ਭਾਰਤੀ ਮੂਲ ਦੇ ਪਰਵਾਰ ਨੇ ਵਿਦੇਸ਼ ਦੇ ਹੋਟਲ ਵਿਚੋਂ ਚੋਰੀ ਕੀਤਾ ਸਮਾਨ, ਵੀਡੀਓ ਵਾਇਰਲ
Published : Jul 28, 2019, 12:05 pm IST
Updated : Jul 28, 2019, 12:05 pm IST
SHARE ARTICLE
indian family steals accessories from bali hotel caught by staff viral video
indian family steals accessories from bali hotel caught by staff viral video

ਇਹ ਵੀਡੀਓ ਲੱਖਾਂ ਲੋਕਾਂ ਵੱਲੋਂ ਦੇਖਿਆ ਜਾ ਚੁੱਕਾ ਹੈ

ਨਵੀਂ ਦਿੱਲੀ- ਹੋਟਲ ਦੇ ਕਮਰੇ ਵਿਚੋਂ ਸਮਾਨ ਚਰਾਉਣ ਵਾਲੇ ਭਾਰਤੀਆਂ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ ਅਤੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋਈ ਹੈ। 2ਮਿੰਟ ਅਤੇ 20 ਸੈਕਿੰਡ ਦਾ ਇਹ ਵੀਡੀਓ ਇੰਡੋਨੇਸ਼ੀਆ ਦੇ ਬਾਲੀ ਦਾ ਹੈ ਜਿਸ ਵਿਚ ਹੋਟਲ ਦਾ ਇਕ ਕਰਮਾਚਾਰੀ ਰੈਸਟੇਰੈਟ ਦੇ ਬਾਹਰ ਭਾਰਤੀ ਪਰਵਾਰ ਦੇ ਬੈਗ ਦੀ ਤਲਾਸ਼ੀ ਲੈ ਰਿਹਾ ਹੈ।

indian family steals accessories from bali hotel caught by staff viral videoindian family steals accessories from bali hotel caught by staff viral video

ਪਹਿਲਾਂ ਤਾਂ ਭਾਰਤੀ ਪਰਵਾਰ ਦੀ ਹੋਟਲ ਸਟਾਫ਼ ਨਾਲ ਕਾਫ਼ੀ ਝੜਪ ਹੋਈ ਪਰ ਇਸ ਦੇ ਬਾਵਜੂਦ ਵੀ ਹੋਟਲ ਦਾ ਕਰਮਚਾਰੀ ਪਰਵਾਰ ਦੇ ਬੈਗ ਦੀ ਤਲਾਸ਼ੀ ਲੈਂਦਾ ਰਿਹਾ। ਹੋਟਲ ਕਰਮਚਾਰੀ ਨੇ ਉਹ ਸਾਰੀਆਂ ਚੀਜਾਂ ਪਰਵਾਰ ਦੇ ਬੈਗ ਵਿਚੋਂ ਬਾਹਰ ਕੱਢੀਆਂ ਜੋ ਉਹਨਾਂ ਨੇ ਹੋਟਲ ਵਿਚੋਂ ਚੋਰੀ ਕੀਤੀਆਂ ਸਨ। ਚੋਰੀ ਕੀਤੇ ਸਮਾਨ ਵਿਚ ਤੌਲੀਏ, ਇਲੈਕਟ੍ਰੋਨਿਕ ਸਮਾਨ ਆਦਿ ਹੋਰ ਵੀ ਕਈ ਸਮਾਨ ਸੀ।



 

ਵੀਡੀਓ ਵਿਚ ਇਕ ਮਹਿਲਾ ਕਹਿੰਦੀ ਹੈ ਕਿ ''ਅਸੀਂ ਮਾਫ਼ੀ ਮੰਗਦੇ ਹਾਂ ਇਹ ਇਕ ਪਰਵਾਰਕ ਟੂਰ ਹੈ ਅਸੀਂ ਤੁਹਾਨੂੰ ਸਾਰਾ ਭੁਗਤਾਨ ਕਰ ਦੇਵਾਂਗੇ ਸਾਨੂੰ ਜਾਣ ਦਿਓ ਕਿਉਂਕਿ ਅਸੀਂ ਫਲਾਈਟ ਫੜਨੀ ਹੈ।'' ਵੀਡੀਓ ਵਿਚ ਇਕ ਸੁਰੱਖਿਆ ਕਰਮਚਾਰੀ ਕਹਿੰਦਾ ਹੈ ਕਿ ਹੋਟਲ ਦੇ ਮਾਲਕ ਨੇ ਪੈਸੇ ਲੈਣ ਤੋਂ ਮਨਾ ਕਰ ਦਿੱਤਾ ਹੈ। ਉਸ ਨੇ ਕਿਹਾ ਮੈਂ ਜਾਣਦਾ ਹਾਂ ਕਿ ਤੁਹਾਡੇ ਕੋਲ ਪੈਸੇ ਹਨ ਪਰ ਇਸ ਦਾ ਮਤਲਬ ਇਹ ਤਾਂ ਨਹੀਂ ਤੁਸੀਂ ਪਹਿਲਾ ਚੋਰੀ ਕਰੋ ਫਿਰ ਪੈਸੇ ਦੇ ਦਿਓ।''



 

ਇਹ ਵੀਡੀਓ ਹਿੰਮਤ ਨਾਮ ਦੇ ਵਿਅਕਤੀ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ। ਜਿਸ ਦੇ ਕੈਪਸ਼ਨ ਵਿਚ ਲਿਖਿਆ ਹੈ ਕਿ ਭਾਰਤ ਲਈ ਇਹ ਬੇਹੱਦ ਸ਼ਰਮ ਵਾਲੀ ਗੱਲ ਹੈ। ਜਿਸ ਕੋਲ ਵੀ ਪਾਸਪੋਰਟ ਹੈ ਉਸ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਉਸ ਦੇਸ਼ ਦੇ ਐਮਬੈਸਡਰ ਹਾਂ ਸਾਨੂੰ ਉਸ ਤਰ੍ਹਾਂ ਦਾ ਵਰਤਾਅ ਕਰਨਾ ਚਾਹੀਦਾ ਹੈ ਜਿਵੇਂ ਉਸ ਦੇਸ਼ ਦੇ ਨਿਯਮ ਹਨ। ਭਾਰਤ ਨੂੰ ਉਹਨਾਂ ਲੋਕਾਂ ਦਾ ਪਾਸਪੋਰਟ ਰੱਦ ਕਰ ਦੇਣਾ ਚਾਹੀਦਾ ਹੈ ਜਿਹੜੇ ਸਾਡੇ ਵਿਸ਼ਵਾਸ ਨੂੰ ਠੇਸ ਪਹੁੰਚਾਉਂਦੇ ਹਨ।



 

ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਤਿੱਖੀ ਆਲੋਚਨਾ ਕੀਤੀ ਹੈ। ਇਕ ਵਿਅਕਤੀ ਨੇ ਲਿਖਿਆ ਹੈ ਕਿ ਭਾਰਤ ਲਈ ਇਹ ਬੇਹੱਦ ਸ਼ਰਮ ਵਾਲੀ ਗੱਲ ਹੈ। ਇਕ ਹੋਰ ਨੇ ਲਿਖਿਆ ਕਿ ਜੋ ਵੀ ਇਸ ਪਰਵਾਰ ਨੂੰ ਜਾਣਦਾ ਹੈ ਉਸ ਨੂੰ ਇਹ ਵੀਡੀਓ ਪਰਵਾਰ ਵਾਲਿਆਂ ਨੂੰ ਦਿਖਾਉਣੀ ਚਾਹੀਦੀ ਹੈ ਤਾਂ ਜੋ ਇਹ ਪਰਵਾਰ ਭਾਰਤ ਵਾਪਸ ਆ ਕੇ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਾ ਹੋਵੇ। ਸਰਕਾਰ ਨੂੰ ਵੀ ਏਅਰਪੋਰਟ ਤੇ ਲੁਕਆਊਟ ਨੋਟਿਸ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement