ਪਸ਼ੂ ਚੋਰੀ ਦੇ ਸ਼ੱਕ 'ਚ 3 ਲੋਕਾਂ ਦੀ ਕੁੱਟ-ਕੁੱਟ ਕੇ ਹੱਤਿਆ
Published : Jul 19, 2019, 4:51 pm IST
Updated : Jul 19, 2019, 4:51 pm IST
SHARE ARTICLE
Three lynched in Bihar village on suspicion of cattle theft
Three lynched in Bihar village on suspicion of cattle theft

ਬਿਹਾਰ 'ਚ ਮੌਬ ਲਿੰਚਿੰਗ

ਛਪਰਾ : ਬਿਹਾਰ ਦੇ ਸਾਰਨ ਜ਼ਿਲ੍ਹੇ 'ਚ ਸ਼ੁਕਰਵਾਰ ਸਵੇਰ ਸਥਾਨਕ ਲੋਕਾਂ ਨੇ ਤਿੰਨ ਲੋਕਾਂ ਦੀ ਕੁੱਟ-ਕੱਟ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਸਾਰਨ ਜ਼ਿਲ੍ਹੇ ਦੇ ਬਨਿਆਪੁਰ ਥਾਣਾ ਖੇਤਰ ਦੀ ਹੈ। ਪਿਠੌਰੀ ਪਿੰਡ ਦੇ ਲੋਕਾਂ ਨੂੰ ਸ਼ੱਕ ਸੀ ਕਿ ਇਹ ਤਿੰਨੇ ਪਸ਼ੂ ਚੋਰੀ ਕਰਦੇ ਹਨ। ਇਸੇ ਕਾਰਨ ਉਨ੍ਹਾਂ ਦੀ ਇੰਨੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਗਈ ਕਿ ਤਿੰਨਾਂ ਦੀ ਮੌਤ ਹੋ ਗਈ।

MOB LYNCHINGMob lynching

ਪੁਲਿਸ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਦਾ ਦੋਸ਼ ਹੈ ਕਿ ਚਾਰ ਸ਼ੱਕੀ ਵਿਅਕਤੀ ਗਾਂ ਚੋਰੀ ਕਰਨ ਆਏ ਸਨ। ਹਾਲਾਂਕਿ ਪਿੰਡ ਦੇ ਲੋਕਾਂ ਨੇ ਤਿੰਨ ਜਣਿਆਂ ਨੂੰ ਫੜ ਲਿਆ ਅਤੇ ਉਨ੍ਹਾਂ 'ਚੋਂ ਇਕ ਨੌਜਵਾਨ ਭੱਜ ਗਿਆ। ਪਿੰਡ ਵਾਸੀਆਂ ਨੇ ਇਨ੍ਹਾਂ ਤਿੰਨਾਂ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ। ਸੂਚਨਾ ਮਿਲਣ ਤੋਂ ਬਾਅਦ ਜਦੋਂ ਪੁਲਿਸ ਉੱਥੇ ਪੁੱਜੀ ਤਾਂ ਤਿੰਨਾਂ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਤਿੰਨਾਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Mob LynchingMob Lynching

ਹਾਲਾਂਕਿ ਹਾਲੇ ਤਕ ਇਸ ਮਾਮਲੇ 'ਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਪਿਠੌਰੀ ਪਿੰਡ 'ਚ ਤਿੰਨ ਤੋਂ ਚਾਰ ਲੋਕ ਪਸ਼ੂ ਚੋਰੀ ਕਰਨ ਦੀ ਨੀਅਤ ਨਾਲ ਰਾਤ ਨੂੰ ਪਿਕਅਪ ਵੈਨ ਲੈ ਕੇ ਪਹੁੰਚੇ ਸਨ। ਇਹ ਇਕ ਘਰੋਂ ਪਸ਼ੂ ਖੋਲ੍ਹ ਕੇ ਵਾਹਨ 'ਚ ਚੜ੍ਹਾ ਰਹੇ ਸਨ, ਉਦੋਂ ਘਰ ਦੇ ਲੋਕ ਜਾਗ ਗਏ ਅਤੇ ਰੌਲਾ ਪਾਉਣ ਲੱਗੇ। ਇਸ ਤੋਂ ਬਾਅਦ ਰੌਲਾ ਸੁਣ ਕੇ ਪੁੱਜੇ ਪਿੰਡ ਦੇ ਹੋਰ ਪਿੰਡ ਵਾਸੀਆਂ ਨੇ ਤਿੰਨ ਸ਼ੱਕੀ ਚੋਰਾਂ ਨੂੰ ਫੜ ਲਿਆ ਅਤੇ ਉਨ੍ਹਾਂ ਦੀ ਕੁੱਟਮਾਰ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਕੋਲ ਦੇ ਹੀ ਮੁਸਤਫ਼ਾਪੁਰ ਪਿੰਡ ਦੇ ਰਹਿਣ ਵਾਲੇ ਨੌਸ਼ਾਦ ਕੁਰੈਸ਼ੀ, ਰਾਜੂ ਨਟ ਅਤੇ ਵਿਦੇਸ਼ ਨਟ ਦੇ ਰੂਪ 'ਚ ਹੋਈ ਹੈ।

Location: India, Bihar, Chapra

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement