
ਪ੍ਰਾਇਮਰੀ ਸਕੂਲਾਂ ਵਿਚ ਮੁੜ ਉਰਦੂ ਵਿਚ ਹੋਵੇਗੀ ਪੜ੍ਹਾਈ
ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਰਕਾਰ ਨੇ ਪ੍ਰਾਇਮਰੀ ਸਕੂਲਾਂ ਵਿਚ ਸਿਖਿਆ ਦਾ ਮਾਧਿਅਮ ਅੰਗਰੇਜ਼ੀ ਦੀ ਬਜਾਏ ਦੁਬਾਰਾ ਉਰਦੂ ਕਰ ਦਿਤਾ ਹੈ ਅਤੇ ਕਿਹਾ ਹੈ ਕਿ ਅਧਿਆਪਕ ਅਤੇ ਵਿਦਿਆਰਥੀ ਅਪਣਾ ਬਹੁਤਾ ਸਮਾਂ ਅਨੁਵਾਦ ਵਿਚ ਹੀ ਬਰਬਾਦ ਕਰ ਦਿੰਦੇ ਹਨ। ਸੂਬੇ ਦੇ 60 ਹਜ਼ਾਰ ਤੋਂ ਵਧੇਰੇ ਸਰਕਾਰੀ ਸਕੂਲਾਂ ਵਿਚ ਨਵਾਂ ਨਿਰਦੇਸ਼ ਮਾਰਚ 2020 ਤੋਂ ਸ਼ੁਰੂ ਹੋ ਰਹੇ ਅਗਲੇ ਵਿਦਿਅਕ ਸੈਸ਼ਨ ਤੋਂ ਲਾਗੂ ਹੋਵੇਗਾ। ਪਹਿਲੀ ਪੀਐਮਐਲ ਐਨ ਸਰਕਾਰ ਦੁਆਰਾ ਬ੍ਰਿਟੇਨ ਦੇ ਅੰਤਰਰਾਸ਼ਟਰੀ ਵਿਕਾਸ ਵਿਭਾਗ ਅਤੇ ਬ੍ਰਿਟਿਸ਼ ਕੌਂਸਲ ਦੀ ਸਲਾਹ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਅੰਗਰੇਜ਼ੀ ਦੀ ਸ਼ੁਰੂਆਤ ਕੀਤੀ ਗਈ ਸੀ।
Pak govt replaces English with Urdu as medium of instruction in schools
ਕਥਿਤ ਤੌਰ 'ਤੇ ਅੰਗਰੇਜ਼ੀ ਲਿਖ ਅਤੇ ਪੜ੍ਹ ਨਹੀਂ ਸਕਦੇ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਪ੍ਰਾਇਮਰੀ ਪੱਧਰ 'ਤੇ ਸਕੂਲਾਂ ਵਿਚ ਉਰਦੂ ਨੂੰ ਦੁਬਾਰਾ ਸਿਖਿਆ ਦਾ ਮਾਧਿਅਮ ਬਣਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦਲੀਲ ਦਿਤੀ ਸੀ ਕਿ ਉਹ ਬਹੁਤਾ ਸਮਾਂ ਅਪਣੇ ਸਬਕ ਨੂੰ ਅੰਗਰੇਜ਼ੀ ਤੋਂ ਉਰਦੂ ਵਿਚ ਅਨੁਵਾਦ ਕਰਨ ਵਿਚ ਗਵਾਉਂਦੇ ਹਨ। ਇਸ ਫ਼ੈਸਲੇ ਮਗਰੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਸਰਕਾਰ, ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਮੁੱਖ ਮੰਤਰੀ ਦੀ ਵਿਆਪਕ ਆਲੋਚਨਾ ਹੋ ਰਹੀ ਹੈ। ਸਿਖਿਆ ਮਾਹਰ ਕਹਿ ਰਹੇ ਹਨ ਕਿ ਇਸ ਕਦਮ ਨਾਲ ਦੇਸ਼ 'ਵਾਪਸ ਪੱਥਰ ਯੁੱਗ' ਵਿਚ ਚਲਾ ਜਾਵੇਗਾ। ਉਨ੍ਹਾਂ ਇਮਰਾਨ ਖ਼ਾਨ ਨੂੰ ਸੱਤਾ ਵਿਚ ਲਿਆਉਣ 'ਤੇ ਸਾਰੇ ਸਕੂਲਾਂ, ਮਦਰੱਸਿਆਂ ਵਿਚ ਇਕੋ ਜਿਹਾ ਪਾਠਕ੍ਰਮ ਲਾਗੂ ਕਰਨ ਦਾ ਵਾਅਦਾ ਯਾਦ ਦਿਵਾਇਆ।
Pak govt replaces English with Urdu as medium of instruction in schools
ਬੁਜ਼ਦਾਰ ਨੇ ਕਿਹਾ, 'ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਐਲਾਨਨਾਮੇ ਵਿਚ ਸਪੱਸ਼ਟ ਰੂਪ ਵਿਚ ਕਿਹਾ ਗਿਆ ਹੈ ਕਿ ਪ੍ਰਾਇਮਰੀ ਪੱਧਰ 'ਤੇ ਸਿਖਿਆ ਦਾ ਮਾਧਿਆਮ ਉਰਦੂ ਹੋਵੇਗਾ।' ਉਨ੍ਹਾਂ ਅਪਣੇ ਫ਼ੈਸਲੇ ਦੇ ਹੱਕ ਵਿਚ ਦਾਅਵਾ ਕੀਤਾ ਕਿ ਸੂਬਾਈ ਸਿਖਿਆ ਵਿਭਾਗ ਨੇ 22 ਜ਼ਿਲ੍ਹਿਆਂ ਵਿਚ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦਾ ਸਰਵੇ ਕਰਵਾਇਆ ਅਤੇ ਹਰ ਵਰਗ ਵਿਚ ਲਗਭਗ 85 ਫ਼ੀ ਸਦੀ ਨੇ ਉਰਦੂ ਦੀ ਹਮਾਇਤ ਕੀਤੀ।