
ਟਵਿਟਰ ਵੱਲੋਂ ਯੂਜ਼ਰਜ਼ ਲਈ ਨਵੀਂ ਪਹਿਲ
ਨਵੀਂ ਦਿੱਲੀ: ਮਾਈਕ੍ਰੋ ਬਲਾਗਿੰਗ ਨੈੱਟਵਰਕ ਟਵਿਟਰ ਨੇ ਅਪਣੀ ਵੈਬਸਾਈਟ ਨੂੰ ਰੀਡਿਜ਼ਾਇਨ ਕੀਤਾ ਹੈ ਅਤੇ ਹੁਣ ਯੂਜ਼ਰਜ਼ ਅਪਣੀ ਭਾਸ਼ਾ ਵਿਚ ਇਸ ਪਲੇਟਫਾਰਮ ਤੇ ਟਵੀਟ ਕਰ ਸਕਣਗੇ। ਇਸ ਵਿਚ ਕੁੱਝ ਬਦਲਾਅ ਕੀਤੇ ਗਏ ਹਨ ਜਿਸ ਰਾਹੀਂ ਅਗਲੇ ਕੁੱਝ ਹਫ਼ਤਿਆਂ ਵਿਚ ਰੋਲ ਆਊਟ ਹੋਣ ਵਾਲੇ ਗਲੋਬਲ ਬਦਲਾਵਾਂ ਤੋਂ ਬਾਅਦ ਯੂਜ਼ਰਜ਼ 7 ਭਾਰਤੀ ਭਾਸ਼ਾਵਾਂ ਟਵੀਟ ਕਰ ਸਕਣਗੇ। ਇਹ ਪਿਛਲੇ ਪੰਜ ਸਾਲਾਂ ਚੋਂ ਟਵਿਟਰ ਵੱਲੋਂ ਕੀਤੇ ਗਏ ਸਭ ਤੋਂ ਵੱਡੇ ਬਦਲਾਵਾਂ ਵਿਚੋਂ ਇਕ ਹੋਵੇਗਾ।
Tweeter
ਟਵਿਟਰ ਦੇ ਮੋਬਾਇਲ ਐਪ 'ਤੇ ਵੀ ਇਹ ਯੂਜ਼ਰ ਐਕਸਪੀਰੀਅੰਸ ਬਿਹਤਰ ਕਰੇਗਾ ਅਤੇ ਪਲੇਟਫਾਰਮ ਦੀ ਪਹੁੰਚ ਜ਼ਿਆਦਾ ਤਕ ਵਧਾਵੇਗਾ। ਭਾਰਤ ਵਿਚ ਹੁਣ ਹਿੰਦੀ, ਗੁਜਰਾਤੀ, ਮਰਾਠੀ, ਉਰਦੂ, ਤਮਿਲ, ਬਾਂਗਲਾ ਅਤੇ ਕੰਨੜ ਭਾਸ਼ਾਵਾਂ ਵਿਚ ਟਵੀਟ ਕੀਤੇ ਜਾ ਸਕਣਗੇ। ਇਸ ਵਿਚ ਬਦਲਾਅ ਕਰਨ ਦਾ ਕੰਮ ਪਿਛਲੇ ਸਾਲ ਸਤੰਬਰ ਤੋਂ ਹੀ ਕੀਤਾ ਜਾ ਰਿਹਾ ਸੀ ਅਤੇ ਨਵੀਂ ਸਾਈਟ ਵਿਚ ਖੱਬੇ ਪਾਸੇ ਇਕ ਨੈਵੀਗੇਸ਼ਨ ਪੈਨਲ ਐਕਸਪਲੋਰ, ਲਿਸਟਸ ਅਤੇ ਬੁਕਮਾਰਕਸ ਫੀਚਰ ਨਾਲ ਦਿਸੇਗਾ।
Tweeter
ਐਕਸਪਲੋਰ ਟੈਬ ਸ਼ੁਰੂਆਤ ਵਿਚ ਸਿਰਫ ਮੋਬਾਇਲ ਐਪ 'ਤੇ ਦੇਖਣ ਨੂੰ ਮਿਲਿਆ ਸੀ ਇਸ ਵਿਚ ਯੂਜ਼ਰਜ਼ ਦੀ ਨਿਜੀ ਚੋਣ ਦੇ ਹਿਸਾਬ ਨਾਲ ਕੰਟੈਂਟ ਦਿਖਾਵੇਗਾ। ਟਵਿਟਰ ਇੰਟਰਨੈਸ਼ਨਲਾਈਜੇਸ਼ਨ ਦੇ ਸੀਨੀਅਰ ਪ੍ਰੋਡਕਟ ਮੈਨੇਜਰ ਪੈਟਰਿਕ ਟਰੋਘਰ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਭਾਰਤ ਵਿਚ ਯੂਜ਼ਰਜ਼ ਨੂੰ ਵੱਖ ਵੱਖ ਇੰਟਰੈਸਟ ਦੇ ਹਿਸਾਬ ਨਾਲ ਟਵੀਟਸ ਅਤੇ ਅਕਾਊਂਟਸ ਦਿਖਾਈ ਦੇਣ।
ਇਸ ਦੇ ਨਾਲ ਹੀ ਉਹ ਪਲੇਟਫਾਰਮ ਯੂਜ਼ਰਜ਼ ਦੇ ਇੰਗੇਜਮੈਂਟ ਨੂੰ ਵਧਾਉਣ 'ਤੇ ਵੀ ਕੰਮ ਕਰ ਰਿਹਾ ਹੈ। ਖੱਬੇ ਪਾਸੇ ਨਜ਼ਰ ਆਉਣ ਵਾਲਾ ਨੈਵੀਗੇਸ਼ਨ ਪੈਨਲ ਵਾਈਡ ਸਕਰੀਨ ਡਿਵਾਈਸਿਜ਼ ਵਰਗੇ ਟੈਬਲੇਟ ਜਾਂ ਡੈਸਕਟਾਪ 'ਤੇ ਨਜ਼ਰ ਆਵੇਗਾ। ਨਵੀਂ ਵੈਬਸਾਈਟ ਵਿਚ ਯੂਜ਼ਰਜ਼ ਆਸਾਨੀ ਨਾਲ ਮਲਟਿਪਲ ਅਕਾਊਂਟਸ ਵਿਚ ਸਵਿੱਚ ਵੀ ਕਰ ਸਕਣਗੇ।