ਕਾਂਗਰਸ ਨੇ ਜ਼ਮੀਨ 'ਤੇ ਉਤਰ ਕੇ ਲੜਾਈ ਲੜਨੀ ਹੈ, ਰਾਹੁਲ ਕਮਾਨ ਸੰਭਾਲੇ : ਹਰੀਸ਼ ਰਾਵਤ
Published : Jul 28, 2020, 8:59 pm IST
Updated : Jul 28, 2020, 8:59 pm IST
SHARE ARTICLE
Harish Rawat
Harish Rawat

ਕਿਹਾ, ਲੜਾਈ ਵਿਚ ਫ਼ੌਜੀ ਨਾਇਕ ਤਾਂ ਹੋਣਾ ਹੀ ਚਾਹੀਦੈ

ਨਵੀਂ ਦਿੱਲੀ : ਕਾਂਗਰਸ ਦੇ ਜਨਰਲ ਸਕੱਤਰ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਦੇਸ਼ ਦੇ ਉਭਰਨ ਮਗਰੋਂ ਕਾਂਗਰਸ ਨੇ ਜ਼ਮੀਨ 'ਤੇ ਉਤਰ ਕੇ ਲੜਾਈ ਲੜਨੀ ਹੈ ਅਤੇ ਰਾਹੁਲ ਗਾਂਧੀ ਨੂੰ ਮੁੜ ਪਾਰਟੀ ਦੀ ਕਮਾਨ ਸੰਭਾਲਣੀ ਚਾਹੀਦੀ ਹੈ ਕਿਉਂਕਿ ਇਸ ਲੜਾਈ ਵਿਚ 'ਫ਼ੌਜੀ ਨਾਇਕ' ਦੀ ਲੋੜ ਪਵੇਗੀ।

Harish RawatHarish Rawat

ਜਯੋਤੀਰਿਦਾਤਿਯ ਸਿੰਧੀ ਦੇ ਪਾਰਟੀ ਛੱਡਣ ਅਤੇ ਸਚਿਨ ਪਾਇਲਟ ਦੀ ਬਗ਼ਾਵਤ ਦੇ ਸੰਦਰਭ ਵਿਚ ਕਿਹਾ ਕਿ ਜੇ ਨੌਜਵਾਨ ਆਗੂ ਕੁੱਝ ਸਾਲਾਂ ਤਕ ਸੰਜਮ ਦਾ ਵਿਖਾਵਾ ਕਰਦੇ ਤਾਂ ਮੁੱਖ ਮੰਤਰੀ ਅਹੁਦਾ ਇਨ੍ਹਾਂ ਤੋਂ ਦੂਰ ਨਹੀਂ ਸੀ। ਰਾਵਤ ਨੇ ਕਿਹਾ, 'ਭਾਜਪਾ ਵਿਚ ਜਾਣ ਵਾਲੇ ਕਿਸੇ ਵਿਅਕਤੀ ਦੀ ਮੁੱਖ ਮੰਤਰੀ ਬਣਨ ਦੀ ਇੱਛਾ ਪੂਰੀ ਨਹੀਂ ਹੋਵੇਗੀ।

Rahul Gandhi Rahul Gandhi

ਇਨ੍ਹਾਂ ਨੂੰ ਉਹ ਸਥਾਨ, ਅਹਿਮੀਅਤ ਅਤੇ ਮੌਕਾ ਨਹੀਂ ਮਿਲੇਗਾ ਜੋ ਕਾਂਗਰਸ ਵਿਚ ਮਿਲ ਰਿਹਾ ਸੀ।' ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਵਿਚ ਸਿੰਧੀਆ ਨੂੰ ਅਗਲੇ ਦੋ ਤਿੰਨ ਸਾਲਾਂ ਵਿਚ ਮੁੱਖ ਮੰਤਰੀ ਬਣਨ ਤੋਂ ਕੋਈ ਤਾਕਤ ਨਹੀਂ ਰੋਕ ਸਕਦੀ ਸੀ ਕਿਉਂਕਿ ਕਮਲਨਾਥ ਅਤੇ ਦਿਗਵਿਜੇ ਸਿੰਘ ਉਮਰ ਦੇ ਜਿਸ ਮੁਕਾਮ ਵਿਚ ਸਨ, ਉਸ ਨੂੰ ਵੇਖਦਿਆਂ ਸਿੰਧੀਆ ਨੂੰ ਸਹਿਜਤਾ ਵਿਖਾਉਣੀ ਚਾਹੀਦੀ ਸੀ।

Rahul gandhi Rahul gandhi

 ਰਾਹੁਲ ਦੇ ਮੁੜ ਪ੍ਰਧਾਨ ਬਣਨ ਬਾਰੇ ਪੁੱਛੇ ਜਾਣ 'ਤੇ 72 ਸਾਲਾ ਰਾਵਤ ਨੇ ਕਿਹਾ, 'ਬਿਲਕੁਲ ਬਣ ਜਾਣਾ ਚਾਹੀਦਾ ਹੈ। ਇਸ ਸਮੇਂ ਅਸੀਂ ਵਾਰ ਰੂਮ ਸ਼ੈਲੀ ਦੀ ਲੜਾਈ ਲੜਨੀ ਹੈ। ਕੋਰੋਨਾ ਮਗਰੋਂ ਅਸੀਂ ਮੈਦਾਨ ਵਿਚ ਉਤਰ ਕੇ ਲੜਾਈ ਲੜਨੀ ਹੈ। ਇਸ ਲੜਾਈ ਵਿਚ ਸਾਰਿਆਂ ਨੂੰ ਉਤਰਨਾ ਪਵੇਗਾ ਪਰ ਫ਼ੌਜੀ ਨਾਇਕ ਤਾਂ ਹੋਣਾ ਹੀ ਚਾਹੀਦਾ ਹੈ।'

Harish RawatHarish Rawat

ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਕਿ ਸੋਨੀਆ ਜੀ ਕਮਜ਼ੋਰ ਲੜਾਈ ਲੜ ਰਹੀ ਹੈ ਪਰ ਹਰ ਚੀਜ਼ ਦੀ ਇਕ ਹੱਦ ਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਾਲਤਾਂ ਦੇ ਵਖਰੇਵੇਂ ਕਾਰਨ ਰਾਹੁਲ ਅੱਜ ਓਨਾ ਸਟੀਕ ਕੰਮ ਨਹੀਂ ਕਰ ਰਹੇ ਜਿੰਨਾ ਸਟੀਕ ਰਾਜੀਵ ਗਾਂਧੀ ਦੇ ਸਮੇਂ ਸੀ। ਅੱਜ ਕਾਮਯਾਬੀ ਨਹੀਂ ਮਿਲ ਰਹੀ ਕਿਉਂਕਿ ਦੂਜੀ ਧਿਰ ਨੇ ਟੀਚੇ ਬਣਾ ਕੇ ਸਾਨੂੰ ਤੋੜਨ ਦਾ ਟੀਚਾ ਸੰਕਲਪ ਲਿਆ ਹੋਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement