ਭਾਰਤ ਵਿਚ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ ਸੱਭ ਤੋਂ ਵੱਧ 49931 ਮਾਮਲੇ ਸਾਹਮਣੇ ਆਉਣ ਮਗਰੋਂ ਦੇਸ਼
ਨਵੀਂ ਦਿੱਲੀ, 27 ਜੁਲਾਈ : ਭਾਰਤ ਵਿਚ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ ਸੱਭ ਤੋਂ ਵੱਧ 49931 ਮਾਮਲੇ ਸਾਹਮਣੇ ਆਉਣ ਮਗਰੋਂ ਦੇਸ਼ ਵਿਚ ਕੁਲ ਮਾਮਲੇ ਵੱਧ ਕੇ ਸੋਮਵਾਰ ਨੂੰ 1435453 ਹੋ ਗਏ। ਇਨ੍ਹਾਂ ਵਿਚੋਂ 917567 ਲੋਕ ਇਲਾਜ ਮਗਰੋਂ ਠੀਕ ਹੋ ਚੁਕੇ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ 708 ਹੋਰ ਲੋਕਾਂ ਦੀ ਜਾਨ ਚਲੇ ਜਾਣ ਮਗਰੋਂ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 32771 ਹੋ ਗਈ ਹੈ।
485114 ਮਰੀਜ਼ਾਂ ਦਾ ਕੋੋਰੋਨਾ ਵਾਇਰਸ ਦਾ ਇਲਾਜ ਚੱਲ ਰਿਹਾ ਹੈ ਅਤੇ 917567 ਲੋਕ ਲਾਗ ਮੁਕਤ ਹੋ ਚੁਕੇ ਹਨ ਜਦਕਿ ਇਕ ਮਰੀਜ਼ ਦੇਸ਼ ਛੱਡ ਕੇ ਬਾਹਰ ਚਲਾ ਗਿਆ ਹੈ। ਅੰਕੜਿਆਂ ਮੁਤਾਬਕ ਦੇਸ਼ ਵਿਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਹਾਲੇ 63.92 ਫ਼ੀ ਸਦੀ ਹੈ। ਕੁਲ ਪੁਸ਼ਟ ਮਾਮਲਿਆਂ ਵਿਚ ਦੇਸ਼ ਵਿਚ ਪੀੜਤ ਮਿਲੇ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਦੇਸ਼ ਵਿਚ ਲਗਾਤਾਰ ਪੰਜਵੇਂ ਦਿਨ ਇਸ ਬੀਮਾਰੀ ਦੇ 45000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।
ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ 26 ਜੁਲਾਈ ਤਕ ਕੁਲ 16806803 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚ ਇਕ ਦਿਨ ਵਿਚ ਸੱਭ ਤੋਂ ਵੱਧ 515472 ਲੋਕਾਂ ਦੀ ਜਾਂਚ ਐਤਵਾਰ ਨੂੰ ਹੀ ਕੀਤੀ ਗਈ। ਅੰਕੜਿਆਂ ਮੁਤਾਬਕ 708 ਮੌਤਾਂ ਵਿਚੋਂ ਸੱਭ ਤੋਂ ਵੱਧ 267 ਮੌਤਾਂ ਮਹਾਰਾਸ਼ਟਰ ਵਿਚ ਹੋਈਆਂ ਜਦਕਿ ਤਾਮਿਲਨਾਡੂ ਵਿਚ 85, ਕਰਨਾਟਕ ਵਿਚ 82, ਆਂਧਰਾ ਪ੍ਰਦੇਸ਼ ਵਿਚ 56, ਪਛਮੀ ਬੰਗਾਲ ਵਿਚ 40, ਯੂਪੀ 39, ਗੁਜਰਾਤ ਵਿਚ 26,
ਦਿੱਲੀ ਵਿਚ 21, ਪੰਜਾਬ ਵਿਚ 15, ਮੱਧ ਪ੍ਰਦੇਸ਼ ਵਿਚ 12, ਬਿਹਾਰ ਤੇ ਉੜੀਸਾ ਵਿਚ 10-10, ਰਾਜਸਥਾਨ ਤੇ ਤੇਲੰਗਾਨਾ ਵਿਚ ਅੱਠ-ਅੱਠ, ਜੰਮੂ ਕਸ਼ਮੀਰ ਵਿਚ ਸੱਤ, ਛੱਤੀਸਗੜ੍ਹ ਵਿਚ ਚਾਰ, ਹਰਿਆਣਾ ਅਤੇ ਝਾਰਖੰਡ ਵਿਚ ਤਿੰਨ-ਤਿੰਨ, ਆਸਾਮ, ਤ੍ਰਿਪੁਰਾ, ਗੋਆ, ਪੁਡੂਚੇਰੀ ਅਤੇ ਕੇਰਲਾ ਵਿਚ ਦੋ ਦੋ ਅਤੇ ਹਿਮਾਚਲ ਪ੍ਰਦੇਸ਼ ਤੇ ਲਦਾਖ਼ ਵਿਚ ਇਕ ਇਕ ਵਿਅਕਤੀ ਦੀ ਜਾਨ ਗਈ।
ਹੁਣ ਤਕ ਹੋਈਆਂ ਕੁਲ 32771 ਮੌਤਾਂ ਵਿਚੋਂ ਮਹਾਰਾਸ਼ਟਰ ਵਿਚ ਸੱਭ ਤੋਂ ਵੱਧ 13656 ਮਰੀਜ਼ਾਂ ਨੇ ਜਾਨ ਗਵਾਈ। ਦਿੱਲੀ ਵਿਚ 3827, ਤਾਮਿਲਨਾਡੂ ਵਿਚ 3494, ਗੁਜਰਾਤ ਵਿਚ 2326, ਕਰਨਾਟਕ ਵਿਚ 1878, ਯੁਪੀÇ ਵਚ 1426, ਪਛਮੀ ਬੰਗਾਲ ਵਿਚ 1372, ਆਂਧਰਾ ਪ੍ਰਦੇਸ਼ ਵਿਚ 1041, ਮੱਧ ਪ੍ਰਦੇਸ਼ ਵਿਚ 811, ਰਾਜਸਥਾਨ ਵਿਚ 621 ਅਤੇ ਤੇਲੰਗਾਨਾ ਵਿਚ 463 ਲੋਕਾਂ ਦੀ ਮੌਤ ਹੋਈ। (ਏਜੰਸੀ)