
ਕੋਰੋਨਾ ਵਾਇਰਸ ਦੇ ਅੰਕੜਿਆਂ ‘ਤੇ ਨਜ਼ਰ ਰੱਖ ਰਹੀ ਵੈੱਬਸਾਈਟ ਵਲਡੋਮੀਟਰ ਮੁਤਾਬਕ ਦੁਨੀਆਂ ਭਰ ਵਿਚ ਹੁਣ ਤੱਕ ਇਕ ਕਰੋੜ 66 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਅੰਕੜਿਆਂ ‘ਤੇ ਨਜ਼ਰ ਰੱਖ ਰਹੀ ਵੈੱਬਸਾਈਟ ਵਲਡੋਮੀਟਰ ਮੁਤਾਬਕ ਦੁਨੀਆਂ ਭਰ ਵਿਚ ਹੁਣ ਤੱਕ ਇਕ ਕਰੋੜ 66 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ ਮਰਨ ਵਾਲਿਆਂ ਦੀ ਗਿਣਤੀ ਸਾਢੇ 6 ਲੱਖ ਤੋਂ ਪਾਰ ਪਹੁੰਚ ਗਈ ਹੈ। ਹੁਣ ਤੱਕ 6 ਲੱਖ 55 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
Vaccine
ਅਜਿਹੇ ਸਮੇਂ ਵਿਚ ਆਕਸਫੋਰਡ ਅਤੇ ਉਸ ਦੀ ਸਹਿਯੋਗੀ ਐਸਟਰਾਜ਼ੇਨੇਕਾ ਨੇ ਵੈਕਸੀਨ ਤਿਆਰ ਕਰਨ ਲਈ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਚੁਣਿਆ ਹੈ। ਭਾਰਤ ਵਿਚ ਆਕਸਫੋਰਡ- ਐਸਟਰਾਜ਼ੇਨੇਕਾ ਕੋਵਿਡ-19 ਵੈਕਸੀਨ ਦੇ ਮਨੁੱਖੀ ਪਰੀਖਣ ਦੇ ਤੀਜੇ ਅਤੇ ਆਖਰੀ ਪੜਾਅ ਲਈ ਤਿਆਰ ਹੈ।
Vaccine
ਇਸ ਦੇ ਲਈ ਭਾਰਤ ਵਿਚ 5 ਥਾਵਾਂ ਨੂੰ ਚੁਣਿਆ ਗਿਆ ਹੈ। ਇਸ ‘ਤੇ ਬਾਇਓਟੈਕਨਾਲੋਜੀ ਵਿਭਾਗ ਦੇ ਸਕੱਤਰ (ਡੀਬੀਟੀ) ਰੇਣੂ ਸਵਰੂਪ ਦਾ ਕਹਿਣਾ ਹੈ ਕਿ ਇਹ ਇਕ ਜ਼ਰੂਰੀ ਕਦਮ ਹੈ ਕਿਉਂਕਿ ਭਾਰਤੀਆਂ ਨੂੰ ਵੈਕਸੀਨ ਦੇਣ ਤੋਂ ਪਹਿਲਾਂ ਦੇਸ਼ ਦੇ ਅੰਦਰ ਡੇਟਾ ਹੋਣਾ ਜ਼ਰੂਰੀ ਹੈ। ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਆਕਸਫੋਰਡ ਅਤੇ ਉਸ ਦੀ ਸਹਿਯੋਗੀ ਐਸਟਰਾਜ਼ੇਨੇਕਾ ਨੇ ਵੈਕਸੀਨ ਤਿਆਰ ਕਰਨ ਲਈ ਚੁਣਿਆ ਹੈ।
AstraZeneca
ਇਸ ਦੇ ਲਈ ਪਹਿਲੇ ਦੋ ਪੜਾਵਾਂ ਲਈ ਪਰੀਖਣ ਦੇ ਨਤੀਜੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਪ੍ਰਕਾਸ਼ਿਤ ਕੀਤੇ ਗਏ ਸੀ। ਰੇਣੂ ਸਵਰੂਪ ਅਨੁਸਾਰ ਬਾਇਓਟੈਕਨਾਲੋਜੀ ਵਿਭਾਗ ਭਾਰਤ ਵਿਚ ਕਿਸੇ ਵੀ ਕੋਰੋਨਾ ਵੈਕਸੀਨ ਦੀ ਕੋਸ਼ਿਸ਼ ਦਾ ਹਿੱਸਾ ਹੈ।
Vaccine
20 ਜੁਲਾਈ ਨੂੰ ਵਿਗਿਆਨਕਾਂ ਨੇ ਐਲਾਨ ਕੀਤਾ ਸੀ ਕਿ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਿਤ ਕੋਰੋਨਾ ਵਾਇਰਸ ਵੈਕਸੀਨ ਸੁਰੱਖਿਅਤ ਹੈ ਅਤੇ ਦੁਨੀਆ ਭਰ ਵਿਚ 1.66 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਹੋਈ ਇਸ ਘਾਤਕ ਬਿਮਾਰੀ ਖਿਲਾਫ ਮਨੁੱਖੀ ਪਰੀਖਣ ਦੇ ਪਹਿਲੇ ਪੜਾਅ ਤੋਂ ਬਾਅਦ ਸਰੀਰ ਅੰਦਰ ਇਕ ਮਜ਼ਬੂਤ ਇਮਿਊਨ ਪ੍ਰਕਿਰਿਆ ਪੈਦਾ ਕਰਦੀ ਹੈ।
Vaccine
ਦ ਲੇਸੈਂਟ ਮੈਡੀਕਲ ਜਰਨਲ ਵਿਚ ਕਿਹਾ ਗਿਆ ਸੀ ਕਿ ਵੈਕਸੀਨ ਦੇ ਪਹਿਲੇ ਪੜਾਅ ਦੇ ਕਲੀਨੀਕਲ ਟਰਾਇਲ ਦੇ ਅਧੀਨ ਅਪ੍ਰੈਲ ਅਤੇ ਮਈ ਵਿਚ ਯੂਕੇ ਦੇ ਪੰਜ ਹਸਪਤਾਲਾਂ ਵਿਚ 18 ਤੋਂ 55 ਸਾਲ ਦੀ ਉਮਰ ਦੇ 1,077 ਸਿਹਤਮੰਦ ਬਾਲਗਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਗਈ ਸੀ। ਨਤੀਜਿਆਂ ਵਿਚ ਦੱਸਿਆ ਗਿਆ ਕਿ ਵੈਕਸੀਨ ਨੇ 56 ਦਿਨਾਂ ਤੱਕ ਮਜ਼ਬੂਤ ਐਂਟੀਬਾਡੀ ਅਤੇ ਟੀ ਸੈੱਲ ਇਮਿਊਨਿਟੀ ਪ੍ਰਤੀਕਿਰਿਆ ਨੂੰ ਪ੍ਰੇਰਿਤ ਕੀਤਾ ਹੈ।