
1 ਸਤੰਬਰ ਨੂੰ ਪੁੱਛਗਿੱਛ ਕੀਤੇ ਜਾਣ ਦੀ ਉਮੀਦ
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ (ED summons Mamata Banerjee's nephew Abhishek) ਪੁੱਛਗਿੱਛ ਲਈ ਤਲਬ ਕੀਤਾ ਹੈ। ਟੀਐਮਸੀ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਅਤੇ ਉਨ੍ਹਾਂ ਦੀ ਪਤਨੀ ਨੂੰ ਵੀ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਗਿਆ ਹੈ।
Abhishek Banerjee
ਦੋਵਾਂ ਤੋਂ ਕੋਲਾ ਬਲਾਕ ਵੰਡ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਦੋਸ਼ਾਂ ਲਈ 1 ਸਤੰਬਰ ਨੂੰ ਪੁੱਛਗਿੱਛ (ED summons Mamata Banerjee's nephew Abhishek) ਕੀਤੇ ਜਾਣ ਦੀ ਉਮੀਦ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਸੀਬੀਆਈ ਵੱਲੋਂ ਕੋਲਾ ਘੁਟਾਲੇ ਦੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੇ ਜਾਣ ਤੋਂ ਬਾਅਦ ਈਡੀ ਨੇ ਬੰਗਾਲ ਵਿੱਚ ਸਰਕਾਰੀ ਕੋਲਾ ਖਾਣਾਂ ਵਿੱਚ ਕਥਿਤ ਚੋਰੀ ਅਤੇ ਮਨੀ ਲਾਂਡਰਿੰਗ ਨਾਲ ਜੁੜੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ : 20 ਸਾਲ ਤੋਂ ਮੰਜੇ 'ਤੇ ਤੜਪ ਰਿਹਾ 3 ਬੱਚਿਆਂ ਦਾ ਪਿਓ, ਇਲਾਜ 'ਚ ਖਰਚ ਹੋ ਗਈ ਸਾਰੀ ਜਮਾਂ-ਪੂੰਜੀ
Abhishek Banerjee
ਸੀਬੀਆਈ ਪਹਿਲਾਂ ਹੀ ਇੱਕ ਮਾਮਲੇ ਵਿੱਚ ਅਭਿਸ਼ੇਕ ਅਤੇ ਰੁਜੀਰਾ ਬੈਨਰਜੀ (Abhishek and Rujira Banerjee) ਤੋਂ ਪੁੱਛਗਿੱਛ ਕਰ ਚੁੱਕੀ ਹੈ। ਇਹ ਜਾਂਚ ਇਸ ਸਾਲ ਬੰਗਾਲ ਵਿੱਚ ਚੋਣਾਂ ਤੋਂ ਠੀਕ ਪਹਿਲਾਂ ਕੀਤੀ ਗਈ ਸੀ। ਹਾਲਾਂਕਿ, ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਭਿਸ਼ੇਕ ਅਤੇ ਰੁਜੀਰਾ ਨੂੰ ਇਸ ਮਾਮਲੇ ਵਿੱਚ ਹੋਰ ਲੋਕਾਂ ਦੇ ਨਾਲ ਪੇਸ਼ ਹੋਣ ਲਈ ਕਿਹਾ ਹੈ।
CBI
ਇਹ ਵੀ ਪੜ੍ਹੋ: ਰਾਸ਼ਟਰਪਤੀ ਕੋਵਿੰਦ ਨੇ Ayush University ਦੀ ਰੱਖੀ ਨੀਂਹ, 300 ਕਰੋੜ ਨਾਲ ਬਣੇਗੀ ਇਮਾਰਤ