
19 ਅਕਤੂਬਰ ਨੂੰ ਐਲਾਨਿਆ ਜਾਵੇਗਾ ਨਵੇਂ ਪ੍ਰਧਾਨ ਦਾ ਨਾਂ
ਨਵੀਂ ਦਿੱਲੀ: ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਦੀ ਤਰੀਕ ਹੁਣ ਟਾਲ ਦਿੱਤੀ ਗਈ ਹੈ। ਪਾਰਟੀ ਆਗੂਆਂ ਤੇ ਵਰਕਰਾਂ ਨੂੰ ਹੁਣ ਜਲਦੀ ਹੀ ਆਪਣਾ ਕੌਮੀ ਪ੍ਰਧਾਨ ਮਿਲ ਜਾਵੇਗਾ। ਜਾਣਕਾਰੀ ਅਨੁਸਾਰ 17 ਅਕਤੂਬਰ ਨੂੰ ਚੋਣਾਂ ਹੋਣਗੀਆਂ ਅਤੇ ਕਾਂਗਰਸ ਨੂੰ 19 ਅਕਤੂਬਰ ਨੂੰ ਆਪਣਾ ਨਵਾਂ ਰਾਸ਼ਟਰੀ ਪ੍ਰਧਾਨ ਮਿਲ ਜਾਵੇਗਾ।
Rahul Gandhi
ਜਦਕਿ ਉਮੀਦਵਾਰ 24 ਤੋਂ 30 ਸਤੰਬਰ ਤੱਕ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ। ਦੱਸ ਦਈਏ ਕਿ ਫਿਲਹਾਲ ਸੋਨੀਆ ਗਾਂਧੀ ਪਾਰਟੀ ਦੀ ਅੰਤ੍ਰਿਮ ਪ੍ਰਧਾਨ ਦੇ ਤੌਰ 'ਤੇ ਸਾਰਾ ਕੰਮ ਸੰਭਾਲ ਰਹੀ ਹੈ।
Congress