
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੋਨਾਲੀ ਫੋਗਾਟ ਮੌਤ ਮਾਮਲੇ ’ਤੇ CBI ਜਾਂਚ ਦੀ ਮੰਗ ਕੀਤੀ
ਹਰਿਆਣਾ: ਗੋਆ ਪੁਲਿਸ ਨੇ ਸ਼ਨੀਵਾਰ ਨੂੰ ਹਰਿਆਣਾ ਬੀਜੇਪੀ ਨੇਤਾ ਸੋਨਾਲੀ ਫੋਗਾਟ ਦੇ ਕਥਿਤ ਕਤਲ ਦੇ ਸਬੰਧ ਵਿਚ ਇੱਕ ਹੋਟਲ ਮਾਲਕ ਅਤੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂ ਕਿ ਉਸਦੇ ਹਿਸਾਰ ’ਚ ਪਰਿਵਾਰ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲ ਕੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ।
Sonali Phogat
ਪੁਲਿਸ ਨੇ ਕਿਹਾ ਕਿ ਦੱਤਪ੍ਰਸਾਦ ਗਾਉਂਕਰ ਨਾਂ ਦੇ ਇੱਕ ਵਪਾਰੀ ਨੇ ਕਥਿਤ ਤੌਰ ‘ਤੇ ਸੋਨਾਲੀ ਫੋਗਾਟ ਦੇ ਦੋ ਸਾਥੀਆਂ ਨੂੰ ਨਸ਼ੀਲੇ ਪਦਾਰਥ ਦਿੱਤਾ ਸੀ, ਜਿਨ੍ਹਾਂ ਨੇ ਉਸਨੂੰ ਇਹ ਖੁਆਇਆ ਸੀ।
ਸੀਐਮ ਖੱਟਰ ਨੂੰ ਮਿਲੇ ਪਰਿਵਾਰਕ ਮੈਂਬਰ ਸੋਨਾਲੀ ਫੋਗਾਟ ਦੇ ਪਰਿਵਾਰਕ ਮੈਂਬਰਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਐਡਵਿਨ ਨੂਨਸ ਨਾਂ ਦਾ ਦੂਜਾ ਵਿਅਕਤੀ ਜਿਸਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਕਿ ਉੱਤਰੀ ਗੋਆ ਜ਼ਿਲ੍ਹੇ ਵਿਚ ਕਰਲੀਜ਼ ਹੋਟਲ ਅਤੇ ਕਲੱਬ ਦਾ ਮਾਲਕ ਹੈ ਜਿੱਥੇ ਫੋਗਾਟ ਅਤੇ ਉਸਦੇ ਸਾਥੀਆਂ ਨੇ ਕਮਰਾ ਲਿਆ ਸੀ ਅਤੇ ਇਸੇ ਹੋਟਲ ’ਚ ਸੋਨਾਲੀ ਨੂੰ ਕਥਿਤ ਤੌਰ ’ਤੇ ਨਸ਼ਾ ਦੇ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ।
sonali phogat cctv photo
ਇੱਕ ਅਧਿਕਾਰੀ ਨੇ ਦੱਸਿਆ ਕਿ ਉਸ ਦੇ ਸਾਥੀਆਂ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਸਿੰਘ, ਜਿਨ੍ਹਾਂ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ, ਉਨ੍ਹਾਂ ਨੇ ਕਥਿਤ ਤੌਰ ‘ਤੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਗਾਉਂਕਰ ਨਾਂ ਦੇ ਵਿਅਕਤੀ ਤੋਂ ਨਸ਼ੀਲਾ ਪਦਾਰਥ ਖਰੀਦਿਆ ਸੀ। ਉਨ੍ਹਾਂ ਦੱਸਿਆ ਕਿ ਗਾਉਂਕਰ ਅਤੇ ਐਡਵਿਨ ਨੂਨਸ ‘ਤੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪਹਿਲੀ ਨਜ਼ਰੇ, ਗਾਉਂਕਰ ਨੇ ਸਾਂਗਵਾਨ ਅਤੇ ਸੁਖਵਿੰਦਰ ਨੂੰ ਨਸ਼ਾ ਵੇਚਿਆ ਜਿਨ੍ਹਾਂ ਨੇ ਕਰਲੀਜ਼ ਆਨ ਵਿਖੇ ਪਾਰਟੀ ਦੌਰਾਨ ਫੋਗਾਟ ਨੂੰ ਇਸ ਦਾ ਸੇਵਨ ਕਰਵਾਇਆ। ਅਧਿਕਾਰੀ ਨੇ ਦੱਸਿਆ ਕਿ 22 ਅਤੇ 23 ਅਗਸਤ ਦੀ ਵਿਚਕਾਰਲੀ ਰਾਤ ਫੋਗਾਟ ਨੂੰ 23 ਅਗਸਤ ਨੂੰ ਅੰਜੁਨਾ ਦੇ ਸੇਂਟ ਐਂਥਨੀ ਹਸਪਤਾਲ ਵਿੱਚ ਮ੍ਰਿਤਕ ਲਿਆਂਦਾ ਗਿਆ ਸੀ।
Haryana CM ManoharLal Khattar
ਸਥਾਨਕ ਅਦਾਲਤ ਨੇ ਸਾਂਗਵਾਨ ਅਤੇ ਸੁਖਵਿੰਦਰ ਨੂੰ 10 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਫੋਗਾਟ ਦੇ ਪਰਿਵਾਰਕ ਮੈਂਬਰਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲ ਕੇ ਉਸ ਦੇ ਕਥਿਤ ਕਤਲ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਜਿਸ ਤੋਂ ਬਾਅਦ ਸੀਐਮ ਹਰਿਆਣਾ ਨੇ ਗੋਆ ਸਰਕਾਰ ਨੂੰ ਇੱਕ ਪੱਤਰ ਲਿਖਿਆ ਤੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ।