ਪਖਾਨਾ ਨਾ ਹੋਣ 'ਤੇ ਵਿਆਹ ਦੇ ਅਗਲੇ ਦਿਨ ਹੀ ਛੱਡਿਆ ਸਹੁਰਾ-ਘਰ
Published : Sep 28, 2018, 6:04 pm IST
Updated : Sep 28, 2018, 6:04 pm IST
SHARE ARTICLE
 Man ends life a day after his wedding
Man ends life a day after his wedding

ਤਮਿਲਨਾਡੁ ਦੇ ਓਮਾਲੁਰ ਨੇੜੇ ਕੋੱਟਾਗੋਂਡਾਪੱਟੀ ਵਿਚ ਇਕ ਵਿਅਕਤੀ ਨੇ ਵਿਆਹ ਦੇ ਤਿੰਨ ਦਿਨ ਬਾਅਦ ਹੀ ਆਤਮਹੱਤਿਆ ਕਰ ਲਈ। ਦਰਅਸਲ ਨੌਜਵਾਨ ਦੀ ਪਤਨੀ ਸਹੁਰਾ-ਘਰ ਵਿਚ ...

ਸਲੇਮ : ਤਮਿਲਨਾਡੁ ਦੇ ਓਮਾਲੁਰ ਨੇੜੇ ਕੋੱਟਾਗੋਂਡਾਪੱਟੀ ਵਿਚ ਇਕ ਵਿਅਕਤੀ ਨੇ ਵਿਆਹ ਦੇ ਤਿੰਨ ਦਿਨ ਬਾਅਦ ਹੀ ਆਤਮਹੱਤਿਆ ਕਰ ਲਈ। ਦਰਅਸਲ ਨੌਜਵਾਨ ਦੀ ਪਤਨੀ ਸਹੁਰਾ-ਘਰ ਵਿਚ ਪਖਾਨਾ ਨਾ ਹੋਣ 'ਤੇ ਅਗਲੇ ਹੀ ਦਿਨ ਸਹੁਰਾ-ਘਰ ਛੱਡ ਕੇ ਚੱਲੀ ਗਈ ਸੀ। ਉਸ ਦੇ ਪੇਕੇ ਤੋਂ ਵਾਪਸ ਨਾ ਆਉਣ 'ਤੇ ਦੁਖੀ ਹੋ ਕੇ ਨੌਜਵਾਨ ਨੇ ਆਤਮਹਤਿਆ ਕਰ ਲਈ। ਉਸ ਦੀ ਲਾਸ਼ ਘਰ ਦੇ ਨੇੜੇ ਬਣੇ ਕੁਏਂ ਤੋਂ ਵੀਰਵਾਰ ਨੂੰ ਬਰਾਮਦ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਸ਼ਿਵਾਜੀ ਦੇ ਬੇਟੇ ਚੇੱਲਾਤੁਰਈ ਨੇ ਬੀਈ ਕੀਤਾ ਸੀ। ਉਹ ਇਕ ਸੁਪਰਮਾਰਕੀਟ ਵਿਚ ਸੇਲਸਮੈਨ ਸੀ। ਦੀਪਾ ਵੀ ਉਸ ਦੇ ਨਾਲ ਸੁਪਰਮਾਰਕੀਟ ਵਿਚ ਕੰਮ ਕਰਦੀ ਸੀ।

 Man ends life a day after his weddingMan ends life a day after his wedding

ਦੋਹਾਂ ਦੇ ਪ੍ਰੇਮ ਸਬੰਧ ਬਣ ਗਏ। ਦੋਹੇਂ ਵੱਖ - ਵੱਖ ਭਾਈਚਾਰੇ ਦੇ ਸਨ ਪਰ ਉਨ੍ਹਾਂ ਦੀ ਜ਼ਿੱਦ ਦੇ ਅੱਗੇ ਮਾਤਾ - ਪਿਤਾ ਵਿਆਹ ਲਈ ਰਾਜੀ ਹੋ ਗਏ। ਦੋਹਾਂ ਦਾ ਵਿਆਹ 23 ਸਤੰਬਰ ਬੀਤੇ ਐਤਵਾਰ ਨੂੰ ਹੋਈਆ। ਦੀਪਾ ਵਿਦਾ ਹੋਕੇ ਸਹੁਰਾ-ਘਰ ਆਈ ਤਾਂ ਇੱਥੇ ਉਸ ਨੂੰ ਪਤਾ ਚਲਿਆ ਕਿ ਸਹੁਰਾ-ਘਰ ਵਿਚ ਪਖਾਨਾ ਨਹੀਂ ਬਣਿਆ ਹੈ। ਸਾਰੇ ਪਬਲਿਕ ਟਾਇਲਟ ਦਾ ਪ੍ਰਯੋਗ ਕਰਦੇ ਹਨ। ਇਸ ਗੱਲ ਨੂੰ ਲੈ ਕੇ ਉਸ ਦਾ ਚੇੱਲਾਤੁਰਈ ਦੇ ਨਾਲ ਲੜਾਈ ਹੋਈ। ਦੀਪਾ ਨੇ ਸ਼ਰਤ ਰੱਖੀ ਕਿ ਜੇਕਰ ਉਹ ਚਾਹੁੰਦਾ ਹੈ ਕਿ ਉਹ ਵਾਪਸ ਆਏ, ਤਾਂ ਜਦੋਂ ਤੱਕ ਘਰ ਵਿਚ ਟਾਇਲਟ ਨਹੀਂ ਬਣਦਾ ਉਹ ਹੋਟਲ ਵਿਚ ਕਮਰਾ ਬੁੱਕ ਕਰੇ ਅਤੇ

SuicideSuicide

ਉਸ ਦੇ ਨਾਲ ਉਥੇ ਹੀ ਰਹੇ। ਚੇੱਲਾਤੁਰਈ ਨੇ ਕਿਹਾ ਕਿ ਉਹ ਹੋਟਲ ਨਹੀਂ ਬੁੱਕ ਕਰ ਸਕਦਾ ਪਰ ਉਸਨੇ ਵਾਅਦਾ ਕੀਤਾ ਕਿ ਦਸ ਦਿਨਾਂ ਵਿਚ ਉਹ ਟਾਇਲਟ ਬਣਵਾ ਲਵੇਗਾ। ਹਾਲਾਂਕਿ ਦੀਪਾ ਨਹੀਂ ਮੰਨੀ ਅਤੇ ਵਿਆਹ ਦੇ ਅਗਲੇ ਹੀ ਦਿਨ 24 ਸਤੰਬਰ ਨੂੰ ਸਹੁਰਾ-ਘਰ ਛੱਡ ਕੇ ਪੇਕੇ ਚੱਲੀ ਗਈ।  ਚੇੱਲਾਤੁਰਈ ਉਸ ਨੂੰ ਮਨਾਉਣ ਲਈ ਸਹੁਰਾ-ਘਰ ਪਹੁੰਚਿਆ ਪਰਨ ਦੀਪਾ ਨੇ ਵਾਪਸ ਆਉਣ ਤੋਂ ਇਨਕਾਰ ਕਰ ਦਿਤਾ।  

SuicideSuicide

ਇਸ ਤੋਂ ਬਾਅਦ ਉਹ ਦੁਖੀ ਹੋ ਕੇ ਵਾਪਸ ਆ ਗਿਆ ਅਤੇ ਦੇਰ ਰਾਤ ਘਰ ਦੇ ਨੇੜੇ ਖੁਹ ਵਿਚ ਛਲਾਂਗ ਲਗਾ ਦਿੱਤੀ।  ਆਤਮਹੱਤਿਆ ਕਰਨ ਤੋਂ ਪਹਿਲਾਂ ਉਸ ਨੇ ਇਕ ਸੂਸਾਈਡ ਨੋਟ ਛੱਡਿਆ ਹੈ, ਜਿਸ ਵਿਚ ਉਸ ਨੇ ਲਿਖਿਆ ਹੈ ਕਿ ਉਸ ਦੀ ਮੌਤ ਦਾ ਉਹ ਅਪਣੇ ਆਪ ਜ਼ਿੰਮੇਵਾਰ ਹੈ। ਉਸ ਦੀ ਪੁਲਿਸ ਅਤੇ ਘਰਵਾਲਿਆਂ ਨੂੰ ਅਰਦਾਸ ਹੈ ਕਿ ਦੀਪਾ ਨੂੰ ਪਰੇਸ਼ਾਨ ਨਾ ਕੀਤਾ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement