
ਪੰਜਾਬ 'ਚ ਤਿੰਨ ਦਿਨਾਂ ਤੋਂ ਲਗਾਤਾਰ ਭਾਰੀ ਬਾਰਿਸ਼ ਦੀ ਨੇ ਤਬਾਹੀ ਮਚਾਈ ਹੈ।
ਪੰਜਾਬ 'ਚ ਤਿੰਨ ਦਿਨਾਂ ਤੋਂ ਲਗਾਤਾਰ ਭਾਰੀ ਬਾਰਿਸ਼ ਦੀ ਨੇ ਤਬਾਹੀ ਮਚਾਈ ਹੈ। ਪ੍ਰਦੇਸ਼ ਦੀ ਸਾਰੀਆਂ ਨਦੀਆਂ ਦਾ ਜਲਸਤਰ ਬਹੁਤ ਉਚਾ ਸੀ। ਰਾਵੀ ਨਦੀ ਵਿਚ ਆਏ ਹੜ੍ਹ ਦੀ ਲਪੇਟ 'ਚ ਆਉਣ ਨਾਲ ਕਿਸਾਨ ਦੀ ਮੌਤ ਹੋ ਗਈ ਹੈ। ਕਿਸਾਨ ਦੀ ਲਾਸ਼ ਨੂੰ ਪਾਕਿਸਤਾਨੀ ਰੇਂਜਰਸ ਨੇ ਅਟਾਰੀ-ਵਾਘਾ ਬਾਰਡਰ ਦੇ ਰਸਤੇ ਬੀਐਸਐਫ ਦੇ ਹਵਾਲੇ ਕਰ ਦਿਤਾ ਹੈ।ਲਾਸ਼ ਲੈਣ ਲਈ ਸਾਂਸਦ ਗੁਰਜੀਤ ਸਿੰਘ ਔਜਲਾ ਕਿਸਾਨ ਦੇ ਪਰਿਵਾਰ ਦੇ ਨਾਲ ਪਹੁੰਚੇ। ਇਸ ਦੌਰਾਨ ਉਹ ਲਾਸ਼ ਨੂੰ ਭਾਰਤੀ ਸੀਮਾ ਉਤੇ ਲੈ ਕੇ ਆਏ। ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਅਜਨਾਲਾ ਦੇ ਪਿੰਡ ਧੋਨੇਵਾਲ ਦਾ ਰਹਿਣ ਵਾਲਾ ਸੀ।
ravi river
ਉਹ ਅਪਣੇ ਖੇਤਾਂ ਵਿਚ ਕੰਮ ਕਰਨ ਗਿਆ ਸੀ, 'ਤੇ ਹੜ੍ਹ ਦੀ ਲਪੇਟ ਵਿਚ ਆ ਗਿਆ।ਲਾਸ਼ ਲੈਣਂ ਵਾਘਾ ਬਾਰਡਰ ਪਹੁੰਚੇ ਮ੍ਰਿਤਕ ਦੇ ਲੜਕੇ ਤਜਿੰਦਰ ਸਿੰਘ ਨੇ ਦੱਸਿਆ ਕਿ ਸਾਰੀਆਂ ਰਸਮਾਂ ਤੋਂ ਬਾਅਦ ਉਹਨਾਂ ਨੂੰ ਸਾਢੇ 11 ਵਜ਼ੇ ਲਾਸ਼ ਦਿੱਤੀ ਗਈ। ਹਾਲਾਂਕਿ ਉਹ ਅਟਾਰੀ-ਵਾਘਾ ਵਾਰਡਰ ਉਤੇ ਕਰੀਬ 10 ਵਜ਼ੇ ਪਹੁੰਚ ਗਏ ਸੀ। ਲਾਸ਼ ਨੂੰ ਅਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਡੇਢ ਘੰਟੇ ਦੀ ਰਸਮਾਂ ਤੋਂ ਬਾਅਦ ਡਾਕਟਰਾਂ ਨੇ ਪਰਿਵਾਰ ਵਾਲਿਆਂ ਨੂੰ ਪੋਸਟਮਾਰਟਮ ਦੇ ਲਈ ਅਜਨਾਲਾ ਭੇਜ ਦਿਤਾ ਗਿਆ। ਉਹਨਾਂ ਨੇ ਕਿਹਾ ਕਿ ਅਮ੍ਰਿਤਸਰ ਵਿਚ ਪੋਸਟਮਾਰਟਮ ਨਹੀਂ ਹੋਵੇਗਾ।
ਤਜਿੰਦਰ ਸਿੰਘ ਨੇ ਕਿਹਾ ਕਿ ਪੋਸਟਮਾਰਟਮ ਦੇ ਲਈ ਉਹਨਾਂ ਨੂੰ ਸਿਵਲ ਹਸਪਤਾਲ ਵਿਚ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਅਜਨਾਲਾ ਵਿਚ ਪੋਸਟਮਾਰਟਮ ਦੇ ਬਾਅਦ ਮ੍ਰਿਤਕ ਕਿਸਾਨ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਵਿਚ ਕੀਤੀ ਜਾਵੇਗਾ। ਪੋਸਟਮਾਰਟਮ ਕਰਨ ਵਾਲੇ ਡਾਕਟਰ ਦੇ ਮੁਤਾਬਿਕ ਮ੍ਰਿਤਕ ਕਿਸਾਨ ਦੀ ਮੌਤ ਪਾਣੀ ਵਿਚ ਡੁੱਬਣ ਦੀ ਵਜ੍ਹਾ ਨਾਲ ਹੋਈ ਹੈ।