
ਇੰਡੀਆ ਟੂਡੇ ਗਰੁੱਪ ਦੀ ਵਾਈਸ ਚੇਅਰਪਰਸਨ ਕਲੀ ਪੁਰੀ ਨੂੰ ‘ਇੰਡੀਆਜ਼ ਮੋਸਟ ਪਾਵਰਫੁਲ ਵੂਮੈਨ ਇੰਨ ਮੀਡੀਆ’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਨਵੀਂ ਦਿੱਲੀ: ਇੰਡੀਆ ਟੂਡੇ ਗਰੁੱਪ ਦੀ ਵਾਈਸ ਚੇਅਰਪਰਸਨ ਕਲੀ ਪੁਰੀ ਨੂੰ ‘ਇੰਡੀਆਜ਼ ਮੋਸਟ ਪਾਵਰਫੁਲ ਵੂਮੈਨ ਇੰਨ ਮੀਡੀਆ’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਕਲੀ ਪੁਰੀ ਨੂੰ ਇਹ ਸਨਮਾਨ 27 ਸਤੰਬਰ ਨੂੰ ਬ੍ਰਿਟਿਸ਼ ਸੰਸਦ ਵਿਚ ਅਯੋਜਿਤ ਪ੍ਰਸਿੱਧ ਸੰਗਮ ਉੱਤਮ ਪੁਰਸਕਾਰ (Confluence Excellence Awards) ਸਮਾਰੋਹ ਵਿਚ ਦਿੱਤਾ ਗਿਆ।
India Today Group Vice-Chairperson Kalli Purie
ਦੋ ਹਫਤੇ ਪਹਿਲਾਂ ਹੀ ਕਲੀ ਪੁਰੀ ਨੂੰ ਲੰਡਨ ਵਿਚ 21st ਸੈਂਚਰੀ ਆਈਕਨ ਅਵਾਰਡਜ਼ ਵਿਚ ‘ਆਊਟਸਟੈਂਡਿੰਗ ਮੀਡੀਆ ਐਂਡ ਇੰਟਰਟੇਨਮੈਂਟ ਅਵਾਰਡ’ ਨਾਲ ਸਨਮਾਨਤ ਕੀਤਾ ਗਿਆ ਸੀ। ਭਾਰਤੀ ਮੀਡੀਆ ਜਗਤ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਭਾਰਤੀ ਪੱਤਰਕਾਰ ਨੂੰ ਇਹਨਾਂ ਸਨਮਾਨਾਂ ਨਾਲ ਸਨਮਾਨਤ ਕੀਤਾ ਗਿਆ ਹੈ।
India Today Group Vice-Chairperson Kalli Purie
ਇਸ ਕੌਮਾਂਤਰੀ ਸਨਮਾਨ ਨੂੰ ਸਵੀਕਾਰ ਕਰਦੇ ਹੋਏ ਕਲੀ ਪੁਰੀ ਨੇ ਕਿਹਾ, ‘ਇੰਡੀਆ ਟੂਡੇ ਗਰੁੱਪ ਵਿਚ ਅਸੀਂ ਇੰਡਸਟਰੀ ਦੇ ਰੁਝਾਨਾਂ ਦੀ ਅਗਵਾਈ ਕਰ ਰਹੇ ਹਾਂ। ਅਸੀਂ ਮੋਬਾਇਲ ਦੇ ਆਲੇ ਦੁਆਲੇ ਇਕ ਪੂਰਾ ਇਕੋਸਿਸਟਮ ਤਿਆਰ ਕੀਤਾ ਹੈ। ਅਸੀਂ ਡਿਜੀਟਲ ਮੀਡੀਆ ਅਤੇ ਮੋਬਾਇਲ ਦੇ ਅਧਾਰ ‘ਤੇ ਸਿਰਫ਼ ਦੋ ਸਾਲ ਦੇ ਸਮੇਂ ਵਿਚ 20 ਤੋਂ ਜ਼ਿਆਦਾ ਚੈਨਲਾਂ ਦਾ ਨੈਟਵਰਕ ਵਿਕਸਤ ਕੀਤਾ ਹੈ ਅਤੇ ਸਾਨੂੰ ਲੱਗਦਾ ਹੈ ਕਿ ਅਸੀਂ ਨਵੀਂ ਪੀੜ੍ਹੀ ਦੇ ਵਿਚਾਰਾਂ ਨੂੰ ਫੜਨ ਵਿਚ ਸ਼ਲਾਘਾਯੋਗ ਚੁੱਕਿਆ ਹੈ’।