
ਨੈਸ਼ਨਲ ਵਾਟਰ ਮਿਸ਼ਨ ਜਲਵਾਯੂ ਬਦਲਾਅ ਦੇ ਕੌਮੀ ਐਕਸ਼ਨ ਪਲਾਨ (ਐਨ.ਏ.ਪੀ.ਸੀ.ਸੀ.) ਦੇ 8 ਮਿਸ਼ਨਾਂ ਵਿੱਚੋਂ ਇੱਕ ਹੈ।
ਚੰਡੀਗੜ੍ਹ: ਨੈਸ਼ਨਲ ਵਾਟਰ ਮਿਸ਼ਨ ਜਲਵਾਯੂ ਬਦਲਾਅ ਦੇ ਕੌਮੀ ਐਕਸ਼ਨ ਪਲਾਨ (ਐਨ.ਏ.ਪੀ.ਸੀ.ਸੀ.) ਦੇ 8 ਮਿਸ਼ਨਾਂ ਵਿੱਚੋਂ ਇੱਕ ਹੈ। ਇਸ ਮਿਸ਼ਨ ਦਾ ਮੁੱਖ ਮੰਤਵ ਹੈ- “ਪਾਣੀ ਦੀ ਸੰਭਾਲ, ਵਿਅਰਥ ਵਰਤੋਂ ਨੂੰ ਘਟਾਉਣਾ ਅਤੇ ਏਕੀਕ੍ਰਿਤ ਜਲ ਸੋਮਿਆ ਦੇ ਵਿਕਾਸ ਅਤੇ ਪ੍ਰਬੰਧ ਰਾਹੀਂ ਰਾਜਾਂ ਵਿਚਕਾਰ ਅਤੇ ਉਨ੍ਹਾਂ ਅੰਦਰ ਮੁਨਾਸਬ ਵੰਡ”। ਵੱਖ-ਵੱਖ ਸੰਸਥਾਵਾਂ ਨੂੰ ਜਲ ਸੰਭਾਲ ਅਤੇ ਉਸ ਦੀ ਸੁਚੱਜੀ ਵਰਤੋਂ ਲਈ ਪੁਰਸਕਾਰ ਦੇ ਕੇ ਉਤਸ਼ਾਹਤ ਕਰਨਾ ਇਸ ਮਿਸ਼ਨ ਦੀਆਂ ਨੀਤਿਆਂ ਵਿੱਚੋਂ ਇੱਕ ਹੈ। ਇਸ ਲਈ ਭਾਰਤ ਸਰਕਾਰ ਜਲ ਸੋਮੇ ਵਿਭਾਗ ਦੇ ਜਲ ਸ਼ਕਤੀ ਮੰਤਰਾਲੇ ਵੱਲੋਂ ਜਲ ਸੰਭਾਲ, ਨਿਪੁੰਨ ਜਲ ਵਰਤੋਂ ਅਤੇ ਸਸਟੇਨੇਬਲ ਜਲ ਪ੍ਰਬੰਧ ਕਾਰਜਾਂ ਵਿੱਚ ਉੱਤਮਤਾ ਨੂੰ ਉਤਸ਼ਾਹਤ ਕਰਨ ਲਈ “ਸਲਾਨਾ ਐਨ.ਡਬਲਯੂ.ਐਮ. ਵਾਟਰ ਅਵਾਰਡਸ” ਸ਼ੁਰੂ ਕੀਤੇ ਗਏ ਹਨ।
Punjab Bags National Water Mission Award for Treated Water Use for Irrigation
ਇਹ ਅਵਾਰਡ ਨੈਸ਼ਨਲ ਵਾਟਰ ਮਿਸ਼ਨ ਦੇ 5 ਟੀਚਿਆਂ ਦੇ 10 ਵੱਖੋ_ਵੱਖ ਵਰਗਾਂ ਅਧੀਨ ਦਿੱਤੇ ਗਏ। ਨੈਸ਼ਨਲ ਵਾਟਰ ਮਿਸ਼ਨ ਵੱਲੋਂ ਦੇਸ਼ ਭਰ ਲਈ ਘੋਸ਼ਿਤ ਕੁੱਲ 23 ਅਵਾਰਡਾਂ ਵਿਚੋਂ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਨੇ ਜ਼ਿਲ੍ਹਾ ਕਪੂਰਥਲਾ ਵਿੱਚ ਪੈਂਦੇ ਫਗਵਾੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਟ੍ਰੀਟਡ ਪਾਣੀ ਦੀ ਸੁਚੱਜੀ ਵਰਤੋਂ ਲਈ ਅਵਾਰਡ ਜਿੱਤਿਆ ਹੈ। ਭਾਰਤ ਦੇ ਰਾਸ਼ਟਰਪਤੀ ਮਾਨਯੋਗ ਸ਼੍ਰੀ ਰਾਮ ਨਾਥ ਕੋਵਿੰਦ ਵੱਲੋਂ ਉੱਦਘਾਟਨ ਕੀਤੇ ਗਏ ਚਾਲੂ 6ਵੇਂ ਇੰਡੀਆ ਵਾਟਰ ਵੀਕ-2019 ਦੌਰਾਨ 25 ਸਤੰਬਰ ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਇਹ ਅਵਾਰਡ ਸਮਾਰੋਹ ਆਯੋਜਿਤ ਕੀਤਾ ਗਿਆ।
Punjab Bags National Water Mission Award for Treated Water Use for Irrigation
ਇਹ ਅਵਾਰਡ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਮਾਨਯੋਗ ਜਲ ਸ਼ਕਤੀ ਮੰਤਰੀ ਵੱਲੋਂ ਸ਼੍ਰੀ ਰਤਨ ਲਾਲ ਕਟਾਰਿਆ, ਮਾਨਯੋਗ ਜਲ ਸ਼ਕਤੀ ਰਾਜ ਮੰਤਰੀ ਅਤੇ ਸ਼੍ਰੀ ਯੂ.ਪੀ. ਸਿੰਘ, ਸਕੱਤਰ ਜਲ ਸੋਮੇ ਵਿਭਾਗ ਭਾਰਤ ਸਰਕਾਰ ਦੀ ਮੌਜੂਦਗੀ ਵਿਚ ਦਿੱਤੇ ਗਏ। ਰਾਜ ਦੀ ਤਰਫੋਂ ਸ਼੍ਰੀ ਧਰਮਿੰਦਰ ਸ਼ਰਮਾ, ਆਈ.ਐਫ.ਐਸ., ਮੁੱਖ ਭੂਮੀ ਪਾਲ ਪੰਜਾਬ ਨੇ ਅਵਾਰਡ ਪ੍ਰਾਪਤ ਕੀਤਾ। ਪੰਜਾਬ ਨੂੰ "ਜਲ ਸੰਭਾਲ, ਵਾਧਾ ਅਤੇ ਸੁਰੱਖਿਆ ਲਈ ਨਾਗਰਿਕ ਅਤੇ ਰਾਜ ਪੱਧਰੀ ਉੱਦਮਾਂ ਨੂੰ ਉਤਸ਼ਾਹਤ ਕਰਨ " ਸ਼੍ਰੇਣੀ ਅਧੀਨ ਅਵਾਰਡ ਦਿੱਤਾ ਗਿਆ ਹੈ। ਪ੍ਰਾਜੈਕਟ ਬਾਰੇ ਦੱਸਦੇ ਹੋਏ ਮੁੱਖ ਭੂਮੀ ਪਾਲ ਪੰਜਾਬ ਨੇ ਕਿਹਾ ਕਿ ਸਾਲ 2017 ਵਿੱਚ ਫਗਵਾੜਾ ਐਸ.ਟੀ.ਪੀ ਤੋਂ ਟ੍ਰੀਟਡ ਪਾਣੀ ਦੇ ਸੰਚਾਰ ਲਈ ਲਗਭਗ 12 ਕਿਲੋਮੀਟਰ ਲੰਮਾਂ ਜਮੀਨਦੋਜ਼ ਪਾਈਪਲਾਈਨ ਨੈਟਵਰਕ ਮੁਕੰਮਲ ਕੀਤਾ ਗਿਆ।
Irrigation
ਇਸ ਐਸ.ਟੀ.ਪੀ ਦਾ ਡਿਸਚਾਰਜ 28 ਐਮ.ਐਲ.ਡੀ ਹੈ ਅਤੇ ਟ੍ਰੀਟਡ ਪਾਣੀ ਨਾਲ 260 ਕਿਸਾਨ ਪਰਿਵਾਰਾਂ ਦੇ ਲਗਭਗ 1050 ਏਕੜ ਰਕਬੇ ਦੀ ਸਿੰਚਾਈ ਹੋ ਰਹੀ ਹੈ। ਸਤੱਹੀ ਜਲ ਸਰੋਤ ਦੇ ਅਭਾਵ ਕਾਰਣ ਸਿੰਚਾਈ ਲੋੜ ਨੂੰ ਪੂਰਾ ਕਰਨ ਲਈ ਇਹ ਰਕਬਾ ਪੂਰੀ ਤਰ੍ਹਾਂ ਧਰਤੀ ਹੇਠ ਪਾਣੀ ਤੇ ਨਿਰਭਰ ਹੈ, ਜਿਸ ਕਾਰਨ ਧਰਤੀ ਹੇਠ ਪਾਣੀ ਦਾ ਸਤੱਰ ਬਹੁਤ ਘੱਟ ਗਿਆ ਹੈ। ਇਸ ਪ੍ਰਾਜੈਕਟ ਤੋਂ ਸਾਰਾ ਸਾਲ ਐਸ.ਟੀ.ਪੀ. ਦਾ ਟ੍ਰੀਟਡ ਪਾਣੀ ਉਪਲਬਧ ਹੋਣ ਕਰਕੇ ਕਿਸਾਨਾਂ ਦੀ ਧਰਤੀ ਹੇਠਲੇ ਪਾਣੀ ਤੇ ਨਿਰਭਰਤਾ ਘਟੀ ਹੈ। ਇਸ ਪ੍ਰਾਜੈਕਟ ਅਧੀਨ ਅਜਿਹੇ ਬਹੁਤ ਸਾਰੇ ਕਿਸਾਨ ਸਿੰਚਾਈ ਪਾਣੀ ਦੀ ਜਰੂਰਤ ਨੂੰ ਪੂਰਾ ਕਰ ਰਹੇ ਹਨ, ਜਿਨ੍ਹਾ ਕੋਲ ਆਪਣਾ ਟਿਊਬਵੈਲ ਨਹੀਂ ਸੀ ਅਤੇ ਸਿਚਾਈ ਲਈ ਦੂਜਿਆ ਤੇ ਨਿਰਭਰ ਸਨ। ਪ੍ਰਾਜੈਕਟ ਅਧੀਨ ਜਮੀਨ ਦੋਜ ਪਾਈਪਾਂ ਵਿਛਾਉਣ ਕਾਰਨ ਕਿਸਾਨਾਂ ਨੂੰ ਖੁੱਲੇ ਖਾਲਾਂ ਅਧੀਨ ਪੈਂਦਾ ਰਕਬਾ ਖੇਤੀ ਹੇਠ ਲਿਆਉਣ ਤੋਂ ਇਲਾਵਾ ਪਾਣੀ ਦੀ ਵਿਅਰਥਤਾ ਅਤੇ ਲੇਬਰ ਦੀ ਲਾਗਤ ਵਿੱਚ ਬਚਤ ਕਰਨ ਵਿੱਚ ਮਦਦ ਮਿਲੀ ਹੈ।
Punjab Bags National Water Mission Award for Treated Water Use for Irrigation
ਇਸ ਪ੍ਰਾਜੈਕਟਰ ਨੇ ਗੈਰ-ਰਵਾਇਤੀ ਜਲ ਵਰਤਣ ਦੇ ਨਾਲ_ਨਾਲ ਖੇਤਾਂ ਤੇ ਪਾਣੀ ਦੀ ਵਰਤੋਂ ਵਿੱਚ ਕੁਸ਼ਲਤਾ ਦੇ ਦੋਹਰੇ ਉਦੇਸ਼ ਨੂੰ ਉਤਸ਼ਾਹਿਤ ਕੀਤਾ ਹੈ। ਸ਼੍ਰੀ ਧਰਮਿੰਦਰ ਸ਼ਰਮਾ, ਆਈ.ਐਫ.ਐਸ ਨੇ ਇਹ ਵੀ ਦੱਸਿਆ ਕਿ ਅਜਿਹੇ ਪ੍ਰਾਜੈਕਟ ਉਸਾਰਣ ਵਾਲਾ ਪੰਜਾਬ ਇੱਕ ਮੋਢੀ ਰਾਜ ਹੈ ਅਤੇ ਰਾਜ ਦੇ ਵੱਖ_ਵੱਖ ਸ਼ਹਿਰਾਂ ਅਤੇ ਕਸਬਿਆਂ ਦੇ 1700 ਐਮ.ਐਲ.ਡੀ ਗੰਦੇ ਪਾਣੀ ਨੂੰ ਐਸ.ਟੀ.ਪੀ ਪਲਾਂਟਾਂ ਵਿੱਚ ਟਰੀਟ ਕਰ ਕੇ ਲਗਭਗ 60,000 ਹੈਕਟੇਅਰ ਰਕਬੇ ਨੂੰ ਗੈਰ-ਰਵਾਇਤੀ ਸਿੰਚਾਈ ਪਾਣੀ ਦਾ ਸਰੋਤ ਉਪਲੱਬਧ ਕਰਵਾਉਣ ਦੀ ਸਮੱਰਥਾ ਹੈ। ਇਸ ਦਿਸ਼ਾ ਵਿਚ 40 ਐਸ.ਟੀ.ਪੀ ਪਲਾਂਟਾਂ ਵਿੱਚ 280 ਐਮ.ਐਲ.ਡੀ. ਟਰੀਟਡ ਪਾਣੀ ਨੂੰ 8500 ਹੈਕਟੇਅਰ ਰਕਬੇ ਦੀ ਸਿੰਚਾਈ ਲਈ ਵਰਤੋਂ ਲਈ ਬੁਨਿਆਦੀ ਢਾਂਚੇ ਦੀ ਉਸਾਰੀ ਮੁਕੰਮਲ ਕਰ ਲਈ ਗਈ ਹੈ। ਰਾਜ ਸਰਕਾਰ ਵੱਲੋਂ ਹਾਲ ਵਿੱਚ ਹੀ 25 ਕਸਬਿਆਂ ਲਈ ਅਜਿਹੇ ਸਿੰਚਾਈ ਢਾਂਚੇ ਦੀ ਉਸਾਰੀ ਲਈ ਇੱਕ ਨਵਾਂ ਪ੍ਰਾਜੈਕਟ ਪ੍ਰਵਾਨ ਕੀਤਾ ਗਿਆ ਹੈ।
Dharmendra sharma IFS
ਇਸ ਮੌਕੇ ਤੇ ਸ਼੍ਰੀ ਵਿਸਵਾਜੀਤ ਖੰਨਾ ਆਈ.ਏ.ਐਸ., ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ ਨੇ ਕਿਹਾ, " ਦਿਨੋਂ-ਦਿਨ ਪਾਣੀ ਦੀ ਘਾਟ ਹੁੰਦੀ ਜਾ ਰਹੀ ਹੈ ਅਤੇ ਤਾਜਾ ਪਾਣੀ ਹੋਰ ਘੱਟ ਰਿਹਾ ਹੈ। ਇਸ ਲਈ ਜਿੰਮੇਵਾਰੀ ਅਤੇ ਕੁਸ਼ਲ ਢੰਗ ਨਾਲ ਪਾਣੀ ਦੀ ਵਰਤੋਂ ਅਤੇ ਦੁਬਾਰਾ ਵਰਤੋਂ ਯਕੀਨੀ ਬਣਾਉਣ ਲਈ ਅਜਿਹੇ ਮੋਢੀ ਪ੍ਰਾਜੈਕਟ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਖਾਸ ਪ੍ਰਾਜੈਕਟ ਅਜਿਹੇ ਬੁਹੱਤ ਸਾਰੇ ਪ੍ਰਾਜੈਕਟਾਂ ਦਾ ਹਿੱਸਾ ਹੈ ਜਿਨ੍ਹਾਂ ਵਿੱਚ ਅਸੀਂ ਸੀਵਰੇਂ ਟਰੀਟਮੈਂਟ ਪਲਾਂਟ ਤੋਂ ਟ੍ਰੀਟਡ ਪਾਣੀ ਨੂੰ ਸਿੰਚਾਈ ਲਈ ਵਰਤਣ ਵਿੱਚ ਸਫਲ ਹੋਏ ਹਾਂ, ਜਿਸ ਨਾਲ ਪੀਣ-ਯੋਗ ਵਰਤੋਂ ਲਈ ਤਾਜੇ ਪਾਣੀ ਦੀ ਬਚਤ ਹੋਈ ਹੈ " । ਉਨ੍ਹਾਂ ਨੇ ਦੱਸਿਆ ਕਿ ਵਿਭਾਗ ਨੇ ਰਾਜ ਭਰ ਵਿਚ ਅਜਿਹੇ ਬਹੁਤ ਸਾਰੇ ਪ੍ਰਾਜੈਕਟ ਲਾਗੂ ਕਰਨ ਦੀ ਯੋਜਨਾ ਬਣਾਈ ਗਈ ਹੈ, ਜਿਸ ਨਾਲ ਰਾਜ ਦੇ ਐਸ.ਟੀ.ਪੀ ਪਲਾਂਟਾਂ ਵਿੱਚ ਟਰੀਟ ਕੀਤੇ ਗਏ ਸਾਰੇ ਪਾਣੀ ਦੀ ਸੁਚੱਜੀ ਵਰਤੋਂ ਸੰਭਵ ਹੋ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।