ਭਾਰਤੀ ਜਲ ਸੈਨਾ ‘ਚ ਸ਼ਾਮਲ ਹੋਈ ਪਣਡੁੱਬੀ ‘INS Khanderi’
Published : Sep 28, 2019, 11:26 am IST
Updated : Sep 28, 2019, 11:26 am IST
SHARE ARTICLE
INS Khanderi
INS Khanderi

ਭਾਰਤੀ ਜਲ ਸੈਨਾ ਨੇ ਆਪਣੀ ਸਵਦੇਸ਼ੀ ਤੌਰ 'ਤੇ ਬਣਾਈ ਗਈ ਕਲਵਰੀ-ਕਲਾਸ ਦੀ ਦੂਜੀ...

ਮੁੰਬਈ: ਭਾਰਤੀ ਜਲ ਸੈਨਾ ਨੇ ਆਪਣੀ ਸਵਦੇਸ਼ੀ ਤੌਰ 'ਤੇ ਬਣਾਈ ਗਈ ਕਲਵਰੀ-ਕਲਾਸ ਦੀ ਦੂਜੀ ਡੀਜ਼ਲ-ਇਲੈਕਟ੍ਰਿਕ ਪਣਡੁੱਬੀ ‘ਖੰਡੇਰੀ'(ਆਈ.ਐੱਨ.ਐੱਸ. ਖੰਡੇਰੀ) ਨੂੰ ਜਲ ਸੈਨਾ ਵਿੱਚ ਸ਼ਾਮਲ ਕੀਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਪਣਡੁੱਬੀ ਨੂੰ ਜਲ ਸੈਨਾ ਦੇ ਬੇੜੇ ਵਿੱਚ ਸ਼ਾਮਲ ਕੀਤਾ। ਇਸਨੂੰ ਆਈਐਨਐਸ ਖੰਡੇਰੀ ਦੇ ਨਾਮ ਨਾਲ ਜਾਣਿਆ ਜਾਵੇਗਾ। ਜਲਸੈਨਾ ਦੀ ਪੱਛਮੀ ਕਮਾਂਡ ਦੇ ਇਕ ਅਧਿਕਾਰੀ ਨੇ ਕਿਹਾ ਸੀ ਕਿ ਖੰਡੇਰੀ ਸਰਕਾਰ ਵੱਲੋਂ ਚਲਾਈ ਗਈ ਮਜਗਾਂਵ ਡੌਕ ਲਿਮਟਿਡ ਵਿਖੇ ਬਣਾਈ ਗਈ ਸੀ ਅਤੇ ਢਾਈ ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੱਕ ਕਈ ਸਖਤ ਸਮੁੰਦਰੀ ਪ੍ਰੇਸ਼ਾਨੀਆਂ ਝਲਣੀਆਂ ਪਈਆਂ।

ਜਲ ਸੈਨਾ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਦਾ ਹੱਲ ਕਰ ਦਿੱਤਾ ਗਿਆ ਹੈ। ਇਹ ਪਣਡੁੱਬੀ ਬਹੁਤ ਸਾਰੀਆਂ ਆਧੁਨਿਕ ਤਕਨੀਕਾਂ ਨਾਲ ਲੈਸ ਹੈ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਨੇਵੀ ਚੀਫ਼ ਐਡਮਿਰਲ ਕਰਮਬੀਰ ਸਿੰਘ ਨੇ ਪਣਡੁੱਬੀ ਦਾ ਨਿਰੀਖਣ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ‘ਕੁਝ ਅਜਿਹੀਆਂ ਤਾਕਤਾਂ ਹਨ ਜਿਨ੍ਹਾਂ ਦੇ ਇਰਾਦੇ ਨੇਕ ਨਹੀਂ ਹਨ।

ਉਹ ਸਾਜਿਸ਼ ਰਚ ਰਹੇ ਹਨ ਕਿ ਮੁੰਬਈ ਦੇ 26/11 ਵਰਗਾ ਇਕ ਹੋਰ ਹਮਲਾ ਸਮੁੰਦਰ ਦੇ ਜ਼ਰੀਏ ਕੀਤਾ ਜਾ ਸਕਦਾ ਹੈ, ਪਰ ਉਨ੍ਹਾਂ ਦੇ ਇਰਾਦੇ ਕਿਸੇ ਵੀ ਤਰੀਕੇ ਨਾਲ ਸਫਲ ਨਹੀਂ ਹੋਣਗੇ। ਰਾਜਨਾਥ ਨੇ ਕਿਹਾ, 'ਇਹ ਬੜੇ ਮਾਣ ਵਾਲੀ ਗੱਲ ਹੈ ਕਿ ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿਚੋਂ ਇਕ ਹੈ ਜੋ ਆਪਣੀਆਂ ਪਣਡੁੱਬੀਆਂ ਬਣਾ ਸਕਦੇ ਹਨ।

Indian Navy Indian Navy

ਭਾਰਤੀ ਜਲ ਸੈਨਾ ਹਰ ਉਸ ਵਿਅਕਤੀ ਖਿਲਾਫ ਸਖਤ ਕਾਰਵਾਈ ਕਰੇਗੀ ਜੋ ਸਾਡੇ ਖੇਤਰ ਵਿਚ ਸ਼ਾਂਤੀ ਭੰਗ ਕਰਦਾ ਹੈ। ''ਉਨ੍ਹਾਂ ਕਿਹਾ, 'ਪਾਕਿਸਤਾਨ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਖੰਡੇਰੀ ਜਲ ਸੈਨਾ ‘ਚ ਸ਼ਾਮਲ ਹੋਣ ਤੋਂ ਬਾਅਦ ਭਾਰਤੀ ਜਲ ਸੈਨਾ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ​​ਹੋ ਗਈ ਹੈ। ਹਥਿਆਰਬੰਦ ਫੌਜਾਂ ਨੂੰ ਮਜ਼ਬੂਤ ​​ਕਰਨ ਲਈ ਵਚਨਬੱਧ ਹੈ। ਉਨ੍ਹਾਂ ਇਹ ਵੀ ਕਿਹਾ, 'ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੁਨੀਆ ਦੇ ਹਰ ਦਰਵਾਜ਼ੇ' ‘ਤੇ ਦਸਤਕ ਦੇ ਰਹੇ ਹਨ ਅਤੇ ਆਪਣਾ ਮਜਾਕ ਉਡਾਉਣ ਦਾ ਕੋਈ ਮੌਕਾ ਨਹੀਂ ਛੱਡ ਰਹੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement