ਜਿਸ ਥਾਣੇ 'ਚ ਸਿਪਾਹੀ ਹੈ ਪਿਤਾ, ਉੱਥੇ ਪੁੱਤਰ ਬਣਿਆ ਐਸਪੀ 
Published : Oct 28, 2018, 10:57 am IST
Updated : Oct 28, 2018, 10:57 am IST
SHARE ARTICLE
IPS Anoop Kumar Singh
IPS Anoop Kumar Singh

ਇਕ ਪਿਤਾ ਹਮੇਸ਼ਾ ਅਪਣੇ ਪੁੱਤਰ ਨੂੰ ਅਸ਼ੀਰਵਾਦ ਦਿੰਦਾ ਹੈ ਪਰ ਜਦੋਂ ਇਕ ਪਿਤਾ ਆਪਣੇ ਬੇਟੇ ਨੂੰ ਸੈਲਿਊਟ ਕਰੇ ਤਾਂ ਉਸ ਨੂੰ ਜ਼ਿਆਦਾ ਫਖਰ ਮਹਿਸੂਸ ਹੁੰਦਾ ਹੋਵੇਗਾ। ...

ਉੱਤਰ ਪ੍ਰਦੇਸ਼ (ਭਾਸ਼ਾ) :- ਇਕ ਪਿਤਾ ਹਮੇਸ਼ਾ ਅਪਣੇ ਪੁੱਤਰ ਨੂੰ ਅਸ਼ੀਰਵਾਦ ਦਿੰਦਾ ਹੈ ਪਰ ਜਦੋਂ ਇਕ ਪਿਤਾ ਆਪਣੇ ਬੇਟੇ ਨੂੰ ਸੈਲਿਊਟ ਕਰੇ ਤਾਂ ਉਸ ਨੂੰ ਜ਼ਿਆਦਾ ਫਖਰ ਮਹਿਸੂਸ ਹੁੰਦਾ ਹੋਵੇਗਾ। ਅਜਿਹਾ ਹੀ ਕੁੱਝ ਹੋਣ ਜਾ ਰਿਹਾ ਹੈ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ, ਜਿੱਥੇ ਇਕ ਕਾਂਸਟੇਬਲ ਪਿਤਾ ਆਪਣੇ ਆਈਪੀਐਸ ਬੇਟੇ ਨੂੰ ਗਰਵ ਨਾਲ ਸੈਲਿਊਟ ਕਰੇਗਾ। ਆਈਪੀਐਸ ਅਨੂਪ ਕੁਮਾਰ ਸਿੰਘ ਦੀ, ਜਿਨ੍ਹਾਂ ਦਾ ਟਰਾਂਸਫਰ ਹੁਣ ਲਖਨਊ ਵਿਚ ਹੋ ਗਿਆ ਹੈ ਅਤੇ ਉਨ੍ਹਾਂ ਦੇ ਖੇਤਰ ਵਿਚ ਉਹ ਥਾਣਾ ਆਉਂਦਾ ਹੈ, ਜਿੱਥੇ ਉਨ੍ਹਾਂ ਦੇ ਪਿਤਾ ਜਨਾਰਦਨ ਸਿੰਘ ਕਾਂਸਟੇਬਲ ਦੇ ਅਹੁਦੇ 'ਤੇ ਤੈਨਾਤ ਹਨ। ਲਖਨਊ ਪੋਸਟਿੰਗ ਹੋਣ ਤੋਂ ਬਾਅਦ ਜਨਾਰਦਨ ਸਿੰਘ ਆਪਣੇ ਪੁੱਤਰ ਦੇ ਹੇਠਾਂ ਕੰਮ ਕਰਣਗੇ।

Anoop SinghAnoop Singh

ਸੂਤਰਾਂ ਮੁਤਾਬਿਕ ਕਾਂਸਟੇਬਲ ਜਨਾਰਦਨ ਸਿੰਘ ਗਰਵ ਨਾਲ ਕਹਿੰਦੇ ਹਨ, ਮੈਂ ਆਨ ਡਿਊਟੀ ਆਪਣੇ ਕਪਤਾਨ ਨੂੰ ਸੈਲਿਊਟ ਕਰਾਂਗਾ, ਉਥੇ ਹੀ ਪੁੱਤਰ ਅਨੂਪ ਸਿੰਘ ਨੇ ਕਿਹਾ ਫਰਜ ਨਿਭਾਉਣ ਲਈ ਮੈਂ ਪ੍ਰੋਟੋਕਾਲ ਦਾ ਪਾਲਣ ਕਰਾਂਗਾ। ਅਨੂਪ ਸਿੰਘ ਨੇ ਦੱਸਿਆ ਉਨ੍ਹਾਂ ਨੇ ਆਪਣੇ ਪਿਤਾ ਤੋਂ ਫਰਜ ਅਤੇ ਸੰਸਕਾਰ ਸਿੱਖੇ ਹਨ। ਦੱਸ ਦਈਏ ਕਿ ਲਖਨਊ ਆਉਣ ਤੋਂ ਪਹਿਲਾਂ ਉਹ ਗਾਜਿਆਬਾਦ, ਨੋਏਡਾ ਅਤੇ ਉਂਨਾਵ ਵਿਚ ਏਐਸਪੀ ਰਹਿ ਚੁੱਕੇ ਹਨ। ਉਨ੍ਹਾਂ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤਾ ਸੀ ਅਤੇ ਉਸ ਤੋਂ ਬਾਅਦ ਜੇਐਨਯੂ ਤੋਂ ਪੜਾਈ ਕੀਤੀ।

Anoop SinghAnoop Singh

ਪੜਾਈ ਕਰਨ ਤੋਂ ਬਾਅਦ ਅਨੂਪ ਨੇ ਸਿਵਲ ਸਰਵਿਸੇਜ ਦੀ ਤਿਆਰੀ ਕੀਤੀ ਅਤੇ ਪਹਿਲੀ ਵਾਰ ਵਿਚ ਹੀ ਉਨ੍ਹਾਂ ਨੇ ਯੂਪੀਐਸਸੀ ਸਿਵਲ ਸਰਵਿਸੇਜ ਦੀ ਪਰੀਖਿਆ ਪਾਸ ਕੀਤੀ। ਉਸ ਤੋਂ ਬਾਅਦ ਉਹ ਆਈਪੀਐਸ ਬਣੇ। ਜਨਾਰਦਨ ਸਿੰਘ ਮੂਲ ਰੂਪ ਤੋਂ ਬਸਤੀ ਦੇ ਨਗਰ ਥਾਣਾ ਖੇਤਰ ਦੇ ਪਿਪਰਾ ਗੌਤਮ ਪਿੰਡ ਦੇ ਰਹਿਣ ਵਾਲੇ ਹਨ। ਨੌਕਰੀ ਦੇ ਸਿਲਸਿਲੇ ਵਿਚ ਵੱਖ - ਵੱਖ ਜ਼ਿਲਿਆਂ ਵਿਚ ਰਹੇ। ਸੂਤਰਾਂ ਅਨੁਸਾਰ ਜੇਐਨਯੂ ਵਿਚ ਚੰਗੇ ਅੰਕ ਪਾਉਣ 'ਤੇ ਅਨੂਪ ਨੂੰ ਸਕਾਲਰਸ਼ਿਪ ਮਿਲਦੀ ਸੀ ਅਤੇ ਆਪਣੇ ਸੀਮਿਤ ਖਰਚ ਦੇ ਚਲਦੇ ਮਨਾ ਕਰਨ ਤੋਂ ਬਾਅਦ ਵੀ ਉਹ ਸਕਾਲਰਸ਼ਿਪ ਦੇ ਰੁਪਏ ਵੀ ਘਰ ਭੇਜ ਦਿੰਦੇ ਸਨ। ਹੁਣ ਉਹ ਸਰਕਾਰੀ ਬੰਗਲੇ ਵਿਚ ਰਹਿਣਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement