
ਕਾਂਗਰਸ ਨੇਤਾ ਅਤੇ ਤੀਰੁਵਨੰਤਪੁਰਮ ਤੋਂ ਸਾਂਸਦ ਸ਼ਸ਼ੀ ਥਰੂਰ ਨੇ ਇਕ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜੱਮ ਕੇ ਨਿਸ਼ਾਨਾ ਸਾਧਿਆ ਹੈ। ਦ...
ਨਵੀਂ ਦਿੱਲੀ : (ਭਾਸ਼ਾ) ਕਾਂਗਰਸ ਨੇਤਾ ਅਤੇ ਤੀਰੁਵਨੰਤਪੁਰਮ ਤੋਂ ਸਾਂਸਦ ਸ਼ਸ਼ੀ ਥਰੂਰ ਨੇ ਇਕ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜੱਮ ਕੇ ਨਿਸ਼ਾਨਾ ਸਾਧਿਆ ਹੈ। ਦਰਅਸਲ ਸ਼ਸ਼ੀ ਥਰੂਰ ਨੇ ਬੈਂਗਲੁਰੂ ਲਿਟਰੇਚਰ ਫੈਸਟਿਵਲ ਦੇ ਦੌਰਾਨ ਅਪਣੀ ਨਵੀਂ ਕਿਤਾਬ ‘The Paradoxical Prime Minister’ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਇਕ ਵਾਰ ਆਰਐਸਐਸ ਦੇ ਇਕ ਅਣਪਛਾਤੇ ਵਿਅਕਤੀ ਨੇ ਕਮਾਲ ਦੀ ਉਦਾਹਰਣ ਦਿੰਦੇ ਹੋਏ ਕਿਹਾ ਸੀ ਕਿ “ਮੋਦੀ ਸ਼ਿਵਲਿੰਗ 'ਤੇ ਬੈਠੇ ਬਿੱਛੂ ਦੀ ਤਰ੍ਹਾਂ ਹਨ, ਜਿਸ ਨੂੰ ਤੁਸੀਂ ਅਪਣੇ ਹੱਥਾਂ ਨਾਲ ਨਹੀਂ ਹਟਾ ਸਕਦੇ ਅਤੇ ਨਾ ਹੀ ਤੁਸੀਂ ਉਸ ਨੂੰ ਚੱਪਲ ਮਾਰ ਕੇ ਹਟਾ ਸਕਦੇ ਹੋ।”
Pm Modi
ਥਰੂਰ ਨੇ ਅਪਣੀ ਗੱਲ ਨੂੰ ਸਮਝਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਕਹਿਣ ਦਾ ਮਤਲਬ ਸੀ ਕਿ ਜੇਕਰ ਤੁਸੀਂ ਬਿੱਛੂ ਨੂੰ ਹੱਥ ਨਾਲ ਹਟਾਓਗੇ ਤਾਂ ਉਹ ਤੁਹਾਨੂੰ ਕੱਟ ਸਕਦਾ ਹੈ। ਉਥੇ ਹੀ ਜੇਕਰ ਤੁਸੀਂ ਉਸ ਨੂੰ ਚੱਪਲ ਮਾਰ ਕੇ ਹਟਾਓਗੇ ਤਾਂ ਇਸ ਨਾਲ ਲੋਕਾਂ ਦੀ ਸ਼ਰਧਾ ਨੂੰ ਸੱਟ ਪਹੁੰਚਣ ਦਾ ਡਰ ਹੈ। ਕਾਂਗਰਸ ਸਾਂਸਦ ਨੇ ਕਿਹਾ ਕਿ ਮੋਦੀ ਨੇ ਸਰਕਾਰ ਦਾ ਕੇਂਦਰੀਕਰਨ ਕਰ ਕੇ ਭਾਰਤੀ ਲੋਕਤੰਤਰ ਦੇ ਅਹਿਮ ਸੰਸਥਾਨਾਂ ਨੂੰ ਨੁਕਸਾਨ ਪਹੁੰਚਾਈ ਹੈ, ਜਿਨ੍ਹਾਂ ਨੂੰ ਪਿਛਲੇ 70 ਸਾਲਾਂ ਦੇ ਦੌਰਾਨ ਬਣਾਇਆ ਗਿਆ ਹੈ। ਉਦਾਹਰਣ ਦਿੰਦੇ ਹੋਏ ਸ਼ਸ਼ੀ ਥਰੂਰ ਨੇ ਕਿਹਾ ਕਿ ਨੋਟਬੰਦੀ ਵਰਗੇ ਫੈਸਲਾ ਲੈ ਕੇ ਰਿਜ਼ਰਵ ਬੈਂਕ ਦੇ ਪ੍ਰਭਾਵ ਨੂੰ ਘੱਟ ਕੀਤਾ ਗਿਆ।
Shashi Tharoor
ਉਸੀ ਤਰ੍ਹਾਂ ਰਾਫੇਲ ਡੀਲ ਨਾਲ ਦੇਸ਼ ਦੀ ਵਿਦੇਸ਼ੀ ਪਾਲਿਸੀ ਨੂੰ ਸੱਟ ਪਹੁੰਚਾਈ ਗਈ। ਕਾਂਗਰਸੀ ਸਾਂਸਦ ਨੇ ਮੋਦੀ ਸਰਕਾਰ 'ਤੇ ਸੀਵੀਸੀ, ਸੀਬੀਆਈ, ਇਲੈਕਸ਼ਨ ਕਮੀਸ਼ਨ, ਰਿਜ਼ਰਵ ਬੈਂਕ ਆਦਿ ਦੀ ਖੁਦਮੁਖਤਿਆਰੀ ਵਿਚ ਦਖਲ ਦੇ ਇਲਜ਼ਾਮ ਲਗਾਏ। ਥਰੂਰ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਹ ਫੈਸਲੇ ਕੈਬੀਨਟ ਵਿਚ ਬਿਨਾਂ ਕੋਈ ਚਰਚਾ ਕੀਤੇ ਲਏ ਗਏ। ਸ਼ਸ਼ੀ ਥਰੂਰ ਨੇ ਪ੍ਰੋਗਰਾਮ ਦੇ ਦੌਰਾਨ ਪੀਐਮ ਮੋਦੀ ਦੀ ਵਿਦੇਸ਼ ਨੀਤੀ 'ਤੇ ਵੀ ਸਵਾਲ ਖੜੇ ਕੀਤੇ।