
ਝਾਂਸੀ ਵਿਚ ਡਿਊਟੀ ਦੇ ਦੌਰਾਨ ਇਕ ਮਹਿਲਾ ਪੁਲਿਸ ਕਰਮੀ ਦੀ ਛੋਟੀ ਬੱਚੀ ਦੇ ਨਾਲ ਫੋਟੋ ਵਾਇਰਲ ਹੋਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਡੀਜੀਪੀ ਨੇ ਉਨ੍ਹਾਂ ਦੀ ਤਾਰੀ...
ਝਾਂਸੀ : (ਭਾਸ਼ਾ) ਝਾਂਸੀ ਵਿਚ ਡਿਊਟੀ ਦੇ ਦੌਰਾਨ ਇਕ ਮਹਿਲਾ ਪੁਲਿਸ ਕਰਮੀ ਦੀ ਛੋਟੀ ਬੱਚੀ ਦੇ ਨਾਲ ਫੋਟੋ ਵਾਇਰਲ ਹੋਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਡੀਜੀਪੀ ਨੇ ਉਨ੍ਹਾਂ ਦੀ ਤਾਰੀਫ ਕੀਤੀ ਹੈ। ਡੀਜੀਪੀ ਓਪੀ ਸਿੰਘ ਨੇ ਅਰਚਨਾ ਦੇ ਕੰਮ ਕਰਨ ਦੇ ਤਰੀਕੇ ਨੂੰ ਪ੍ਰੇਰਣਾ ਦੱਸਿਆ ਹੈ ਅਤੇ ਉਨ੍ਹਾਂ ਨਾਲ ਗੱਲ ਵੀ ਕੀਤੀ ਹੈ। ਸਿੰਘ ਨੇ ਉਨ੍ਹਾਂ ਨੂੰ 21ਵੀਂ ਸਦੀ ਦੀ ਮਹਿਲਾ ਦਾ ਚੰਗਾ ਉਦਾਹਰਣ ਦੱਸਿਆ ਹੈ। ਉਨ੍ਹਾਂ ਨੇ ਅਰਚਨਾ ਦਾ ਆਗਰਾ ਟ੍ਰਾਂਸਫਰ ਦਾ ਵੀ ਆਦੇਸ਼ ਦਿਤਾ ਹੈ ਤਾਕਿ ਉਹ ਘਰ ਦੇ ਨਜ਼ਦੀਕ ਰਹਿ ਸਕਨ।
The quintessential 21st century woman, an ace at any responsibility she is trusted with! Had a conversation with Archana this morning & ordered her transfer to Agra, closer home! The lil one brightening Jhansi Pstn, has inspired us to explore crèche options at every Police line pic.twitter.com/hx8b54Bcb5
— DGP UP (@dgpup) October 28, 2018
ਇਸ ਤੋਂ ਪਹਿਲਾਂ ਬੱਚੇ ਨੂੰ ਡੈਸਕ 'ਤੇ ਲਿਟਾ ਕੇ ਕੰਮ ਕਰਦੀ ਮਹਿਲਾ ਪੁਲਿਸ ਕਰਮੀ ਦੀ ਤਸਵੀਰ ਵਾਇਰਲ ਹੋ ਗਈ ਸੀ ਅਤੇ ਲੋਕਾਂ ਨੇ ਅਰਚਨਾ ਦੀ ਕਾਫ਼ੀ ਤਾਰੀਫ ਕੀਤੀ ਸੀ। ਉਹ ਝਾਂਸੀ ਪੁਲਿਸ ਕੋਤਵਾਲੀ ਵਿਚ ਬਤੌਰ ਕਾਂਸਟੇਬਲ ਤੈਨਾਤ ਹੈ। ਅਰਚਨਾ ਦੇ ਪਤੀ ਬਾਹਰ ਪ੍ਰਾਈਵੇਟ ਨੌਕਰੀ ਕਰਦੀ ਹੈ। ਉਹ ਸਵੇਰੇ ਘਰ ਤੋਂ ਅਪਣੀ ਧੀ ਨਾਲ ਕੋਤਵਾਲੀ ਆਉਂਦੀ ਹੈ, ਜਿੱਥੇ ਉਹ ਧੀ ਦੀ ਦੇਖਭਾਲ ਦੇ ਨਾਲ - ਨਾਲ ਡਿਊਟੀ ਵੀ ਕਰਦੀ ਹੈ। ਅਰਚਨਾ ਦਾ ਕਹਿਣਾ ਹੈ ਕਿ ਇਸ ਵਿਚ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀ ਆਉਂਦੀ ਹੈ। ਸਵੇਰੇ - ਸਵੇਰੇ ਘਰ ਵਿਚ ਕੰਮ ਕਰਨਾ ਪੈਂਦਾ ਹੈ।
ਜੇਕਰ ਥੋੜ੍ਹਾ ਵੀ ਲੇਟ ਹੋ ਜਾਵੇ ਤਾਂ ਉਸ ਨੂੰ ਡਰ ਸਤਾਉਂਦਾ ਹੈ। ਅਰਚਨਾ ਨੇ ਕਿਹਾ ਕਿ ਉਸ ਦੀ ਦੋ ਧੀਆਂ ਹਨ। ਇਕ ਧੀ ਨੂੰ ਸੱਸ - ਸਹੁਰੇ ਵੇਖਦੇ ਹਨ। ਛੋਟੀ ਧੀ ਦੀ ਉਮਰ ਹੁਣੇ 6 ਮਹੀਨੇ ਹੈ। ਛੋਟੀ ਧੀ ਉਸ ਦੇ ਨਾਲ ਰਹਿੰਦੀ ਹੈ। ਝਾਂਸੀ ਪੁਲਿਸ ਦੇ ਆਈਜੀ ਸੁਭਾਸ਼ ਬਘੇਲ ਨੇ ਵੀ ਅਰਚਨਾ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਦੋ ਡਿਊਟੀਆਂ ਇਕੱਠੇ ਨਿਭਾਅ ਰਹੀ ਹੈ ਅਤੇ ਕਿਸੇ ਵੀ ਪ੍ਰਕਾਰ ਦੀ ਕਮੀ ਨਹੀਂ ਛੱਡ ਰਹੀ ਹੈ। ਆਈਜੀ ਨੇ ਕਿਹਾ ਕਿ ਇਸ ਦੀ ਜਾਣਕਾਰੀ ਮਿਲਣ 'ਤੇ ਉਸ ਨੇ ਅਰਚਨਾ ਨੂੰ ਇਕ ਹਜ਼ਾਰ ਰੁਪਏ ਨਕਦ ਈਨਾਮ ਦਿਤਾ ਹੈ।