
ਮਹਾਰਾਸ਼ਟਰ ਅਤੇ ਹਰਿਆਣਾ ਚੋਣਾਂ ‘ਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਇਕ ਵਾਰ...
ਨਵੀਂ ਦਿੱਲੀ: ਮਹਾਰਾਸ਼ਟਰ ਅਤੇ ਹਰਿਆਣਾ ਚੋਣਾਂ ‘ਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਇਕ ਵਾਰ ਫਿਰ ਮੰਥਨ ਕਰਨ ਨੂੰ ਤਿਆਰ ਹੈ। ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਸੰਗਠਨ ਦੇ ਮੁੱਦਿਆਂ ਉਤਿਆਂ ਚਰਚਾ ਕਰਨ ਲਈ ਦੋ ਨਵੰਬਰ ਨੂੰ ਫ੍ਰੰਟਲ ਸੰਗਠਨ ਪ੍ਰਮੁੱਖਾਂ ਅਤੇ ਪਾਰਟੀ ਦੇ ਜਨਰਲ ਸੈਕਟਰੀ ਨਾਲ ਬੈਠਕ ਕਰੇਗੀ।
Sonia Gandhi
ਹਾਲ ਹੀ ‘ਚ ਆਏ ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣ ਨਤੀਜਿਆਂ ਵਿਚ ਪਾਰਟੀ ਦੋਨਾਂ ਹੀ ਰਾਜਾਂ ਵਿਚ ਸਰਕਾਰ ਬਣਾਉਣ ਤੋਂ ਚੂਕ ਗਈ ਹੈ। ਹਰਿਆਣਾ ਦੀਆਂ 90 ਸੀਟਾਂ ‘ਤੇ ਹੋਈਆਂ ਚੋਣਾਂ ‘ਚ ਕਾਂਗਰਸ ਦੀਆਂ 31 ਸੀਟਾਂ ਉਤੇ ਜਿੱਤ ਹੋਈ ਸੀ। ਜਦਕਿ, ਭਾਜਪਾ ਦੇ ਖਾਤੇ ਵਿਚ 40 ਤੇ ਜੇਜੇਪੀ ਨੂੰ 10 ਸੀਟਾਂ ਮਿਲੀਆਂ। ਉਥੇ, ਮਹਾਰਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ਵਿਚ ਕਾਂਗਰਸ ਨੂੰ 44 ਤੇ ਐਨਸੀਪੀ ਨੂੰ 54 ਸੀਟਾਂ ਮਿਲੀਆਂ ਹਨ।
India election
ਮਹਾਰਾਸ਼ਟਰ ‘ਚ ਭਾਜਪਾ ਨੂੰ 105 ਅਤੇ ਸ਼ਿਵਸੈਨਾ ਨੂੰ 56 ਸੀਟਾਂ ਮਿਲੀਆਂ ਹਨ। ਦੱਸ ਦਈਏ ਕਿ ਮਹਾਰਾਸ਼ਟਰ ‘ਚ ਕਾਂਗਰਸ ਤੇ ਐਨਸੀਪੀ ਦਾ ਗਠਜੋੜ ਹੈ। ਕਾਂਗਰਸ ਨੂੰ ਐਨਸੀਪੀ ਤੋਂ ਵੀ ਘੱਟ ਸੀਟਾਂ ਮਿਲੀਆਂ ਹਨ।