ਮਨੁੱਖੀ ਤਸਕਰੀ ਕਰਨ ਦੇ ਦੋਸ਼ ਹੇਠ 3 ਗ੍ਰਿਫ਼ਤਾਰ, ਕਬਜ਼ੇ 'ਚੋਂ ਛੁਡਵਾਈਆਂ 14 ਔਰਤਾਂ  
Published : Oct 28, 2022, 9:34 pm IST
Updated : Oct 28, 2022, 9:34 pm IST
SHARE ARTICLE
 3 arrested on charges of human trafficking, 14 women freed from possession
3 arrested on charges of human trafficking, 14 women freed from possession

ਮਨੁੱਖੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼  ਅਜ਼ਾਦ ਕਰਵਾਈਆਂ ਔਰਤਾਂ ਤੇ ਨਾਬਾਲਿਗ ਲੜਕੀਆਂ  

ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਤੋਂ ਪੁਲਿਸ ਨੇ ਮਨੁੱਖੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ 14 ਔਰਤਾਂ ਨੂੰ ਛੁਡਵਾਇਆ ਹੈ।  ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਸ਼ਮੀਮ ਅਹਿਮਦ ਭੱਟ, ਸ਼ਗੁਫ਼ਤਾ ਅਤੇ ਅਸਮਤ ਵਜੋਂ ਹੋਈ ਹੈ। ਇੱਕ ਪੁਲਿਸ ਅਧਿਕਾਰੀ ਨੇ ਕਿਹਾ, "ਜ਼ਿਲ੍ਹੇ ਵਿੱਚ ਮਨੁੱਖੀ ਤਸਕਰੀ ਕਰਨ ਵਾਲੇ ਸਰਗਰਮ ਹੋਣ ਦੀ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਪੁਲਿਸ ਟੀਮ ਨੇ ਦੁਲੀਪੋਰਾ ਪਿੰਡ ਵਿੱਚ ਛਾਪਾ ਮਾਰਿਆ ਅਤੇ ਭੱਟ ਦੇ ਘਰ ਤੇ ਨੇੜਲੇ ਸਥਾਨਾਂ ਤੋਂ ਨਾਬਾਲਿਗ ਲੜਕੀਆਂ ਸਮੇਤ 14 ਪੀੜਤਾਂ ਨੂੰ ਛੁਡਵਾਇਆ।"

ਅਧਿਕਾਰੀ ਨੇ ਦੱਸਿਆ ਕਿ ਬਡਗਾਮ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਬਚਾਏ ਗਏ ਪੀੜਤਾਂ ਨੂੰ ਚਦੂਰਾ ਸਥਿਤ ਨਾਰੀ ਨਿਕੇਤਨ ਮੁੜ ਵਸੇਬਾ ਕੇਂਦਰ ਵਿਖੇ ਭੇਜ ਦਿੱਤਾ ਗਿਆ, ਹੈ ਅਤੇ ਉਨ੍ਹਾਂ ਦੇ ਮੁੜ ਵਸੇਬੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement