
ਜਿਹੜੇ ਲੋਕ ਸਾਰਾ ਸਮਾਨ ਜਾਂਚ ਪਰਖ ਕੇ ਲੈਂਦੇ ਸਨ ਉਹ ਵੀ ਹੁਣ ਆਨਲਾਈਲ ਸ਼ਾਪਿੰਗ ਕਰਨ ਲੱਗ ਗਏ ਹਨ।
ਨਵੀਂ ਦਿੱਲੀ - ਆਨਲਾਈਨ ਵਿਕਰੀ ਨੇ ਲੋਕਾਂ ਦੀ ਖਰੀਦਦਾਰੀ ਕਰਨ ਦਾ ਤਰੀਕਾ ਬਦਲ ਦਿੱਤਾ ਹੈ। ਜਿੱਥੇ ਪਹਿਲਾਂ ਲੋਕ ਆਫਲਾਈਨ ਬਾਜ਼ਾਰ ਵਿਚ ਜਾ ਕੇ ਕੋਈ ਨਾ ਕੋਈ ਚੀਜ਼ ਖਰੀਦਦੇ ਸਨ। ਹੁਣ ਭੁਗਤਾਨ ਤੋਂ ਲੈ ਕੇ ਖਰੀਦਦਾਰੀ ਤੱਕ ਸਭ ਕੁਝ ਆਨਲਾਈਨ ਹੋ ਰਿਹਾ ਹੈ। ਇੱਥੋਂ ਤੱਕ ਕਿ ਜਿਹੜੇ ਲੋਕ ਸਾਰਾ ਸਮਾਨ ਜਾਂਚ ਪਰਖ ਕੇ ਲੈਂਦੇ ਸਨ ਉਹ ਵੀ ਹੁਣ ਆਨਲਾਈਲ ਸ਼ਾਪਿੰਗ ਕਰਨ ਲੱਗ ਗਏ ਹਨ।
ਇਸ ਦਾ ਮੁੱਖ ਕਾਰਨ ਆਨਲਾਈਨ ਮਾਰਕਿਟ ਪਲੇਸ 'ਤੇ ਮਿਲਣ ਵਾਲੀ ਛੋਟ ਹੈ। ਆਈਫੋਨ ਦੀ ਹੀ ਗੱਲ ਕਰੀਏ ਤਾਂ ਆਈਫੋਨ 13 ਨੂੰ ਫਲਿੱਪਕਾਰਟ-ਅਮੇਜ਼ਨ 'ਤੇ 50 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ 'ਚ ਵੇਚਿਆ ਜਾ ਰਿਹਾ ਹੈ। ਸਵਾਲ ਇਹ ਹੈ ਕਿ ਇਹ ਕੰਪਨੀਆਂ ਉਹ ਉਤਪਾਦ ਕਿੱਥੋਂ ਲੈ ਕੇ ਆਉਂਦੀਆਂ ਹਨ, ਜੋ ਘੱਟ ਕੀਮਤ 'ਤੇ ਵੇਚਣ ਦੇ ਯੋਗ ਹੋਣ। ਉਹ ਅਜਿਹੇ ਉਤਪਾਦ ਕਿੱਥੋਂ ਲੈ ਕੇ ਆਉਂਦੇ ਹਨ ਜਿਸ ਨੂੰ ਘੱਟ ਕੀਮਤ 'ਤੇ ਵੇਚ ਕੇ ਮੁਨਾਫਾ ਹੋਵੇ? ਆਓ ਜਾਣਦੇ ਹਾਂ ਕਿ ਇਸ ਦੀ ਪੂਰੀ ਪ੍ਰਕਿਰਿਆ, ਕਿ ਉਹ ਇਹ ਸਮਾਨ ਕਿੱਥੋਂ ਤੇ ਕਿਵੇਂ ਵੇਚਦੇ ਹਨ।
MSMEs ਨੂੰ ਉਤਸ਼ਾਹਿਤ ਕਰਕੇ, Amazon ਅਤੇ Flipkart ਸਸਤੇ ਵਿਚ ਹੋਰ ਸਮਾਨ ਵੇਚਣ ਦੇ ਯੋਗ ਹਨ। MSME ਦਾ ਅਰਥ ਹੈ ਮਾਈਕਰੋ, ਸਮਾਲ ਅਤੇ ਮੀਡੀਅਮ ਇੰਟਰਪ੍ਰਾਈਜ਼। ਇਨ੍ਹਾਂ ਕਾਰਨ ਈ-ਮਾਰਕੀਟ ਪਲੇਸ 'ਤੇ ਉਤਪਾਦ ਸਸਤੇ 'ਚ ਉਪਲੱਬਧ ਹਨ। ਦੋਵੇਂ ਈ-ਕਾਮਰਸ ਪਲੇਟਫਾਰਮ ਸਸਤੇ ਵਿਚ ਸਾਮਾਨ ਵੇਚਣ ਲਈ ਸਥਾਨਕ ਕਾਰੋਬਾਰੀ ਮਾਲਕਾਂ ਅਤੇ ਹੋਰ MSMEs ਨਾਲ ਸੰਪਰਕ ਕਰਦੇ ਹਨ। ਹਾਲ ਹੀ 'ਚ Amazon ਨੇ ਦੱਸਿਆ ਸੀ ਕਿ ਕਰੋੜਾਂ ਉਪਭੋਗਤਾ MSME ਅਤੇ ਸਥਾਨਕ ਕਾਰੋਬਾਰਾਂ ਦੇ ਉਤਪਾਦਾਂ ਨੂੰ ਪਸੰਦ ਕਰ ਰਹੇ ਹਨ।
ਜੇਕਰ ਤੁਸੀਂ ਕਿਸੇ ਵੀ ਕੰਪਨੀ ਦੀ ਵੈੱਬਸਾਈਟ 'ਤੇ ਨਜ਼ਰ ਮਾਰਦੇ ਹੋ, ਤਾਂ ਉੱਥੇ ਉਤਪਾਦ ਦੀ ਕੀਮਤ ਐਮਾਜ਼ਾਨ-ਫਲਿਪਕਾਰਟ ਤੋਂ ਵੱਧ ਹੈ। ਫਿਰ ਸਵਾਲ ਇਹ ਆਉਂਦਾ ਹੈ ਕਿ ਇਹ ਕੰਪਨੀਆਂ ਈ-ਕਾਮਰਸ ਪਲੇਟਫਾਰਮਾਂ 'ਤੇ ਆਪਣੇ ਉਤਪਾਦ ਸਸਤੇ ਕਿਉਂ ਵੇਚਦੀਆਂ ਹਨ? ਇਸ ਦਾ ਕਾਰਨ ਜ਼ਿਆਦਾ ਸਾਮਾਨ ਵੇਚ ਕੇ ਜ਼ਿਆਦਾ ਮੁਨਾਫ਼ਾ ਕਮਾਉਣਾ ਹੈ।
ਇੱਥੇ ਬ੍ਰਾਂਡ ਆਪਣੇ ਮਾਰਜਨ ਨੂੰ ਘਟਾ ਕੇ ਹੋਰ ਉਤਪਾਦ ਵੇਚਣ ਦੇ ਯੋਗ ਹਨ, ਦੂਜਾ, ਉਨ੍ਹਾਂ ਨੂੰ ਐਮਾਜ਼ਾਨ ਜਾਂ ਫਲਿੱਪਕਾਰਟ 'ਤੇ ਖਪਤਕਾਰਾਂ ਦਾ ਇੱਕ ਵੱਡਾ ਸਮੂਹ ਮਿਲਦਾ ਹੈ। ਬ੍ਰਾਂਡਾਂ ਨੂੰ ਅਜਿਹੇ ਹਰੇਕ ਉਤਪਾਦ 'ਤੇ ਘੱਟ ਲਾਭ ਹੋ ਸਕਦਾ ਹੈ, ਪਰ ਵਿਕਰੀ ਵਧਣ ਨਾਲ ਉਨ੍ਹਾਂ ਦਾ ਸਮੁੱਚਾ ਮੁਨਾਫ਼ਾ ਵਧਦਾ ਹੈ।
ਕਿਉਂਕਿ ਹਰੇਕ ਵਿਕਰੀ ਨੂੰ ਇੱਕ ਜਾਂ ਦੂਜੇ ਬੈਂਕ ਕਾਰਡ 'ਤੇ ਛੋਟ ਮਿਲਦੀ ਹੈ। ਕੰਪਨੀਆਂ ਨੂੰ ਵੀ ਇਸ ਦਾ ਫਾਇਦਾ ਮਿਲਦਾ ਹੈ। ਅਸਲ ਵਿਚ, ਵਿਕਰੀ ਵਿਚ ਦਿਖਾਈ ਗਈ ਕੀਮਤ ਸਾਰੀਆਂ ਛੋਟਾਂ ਤੋਂ ਬਾਅਦ ਹੈ। ਇਸ ਵਿਚ ਬੈਂਕ ਆਫਰ ਵੀ ਸ਼ਾਮਲ ਹਨ। ਇਸ ਕਾਰਨ ਕੰਪਨੀਆਂ ਆਪਣਾ ਸਾਮਾਨ ਸਸਤੇ ਵਿਚ ਵੇਚ ਸਕਦੀਆਂ ਹਨ।