
ਜੀ.ਕੇ. ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ, ਸਿੱਖਾਂ ਦੀ ਪੁਰਾਣੀ ਮੰਗ ਦਾ ਚੇਤਾ ਕਰਾਇਆ
ਨਵੀਂ ਦਿੱਲੀ (ਅਮਨਦੀਪ ਸਿੰਘ): ਭਾਰਤੀ ਸੰਵਿਧਾਨ ਦਿਹਾੜੇ 'ਤੇ 'ਜਾਗੋ' ਪਾਰਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਚਿੱਠੀ ਲਿਖ ਕੇ, 1947 ਪਿਛੋਂ ਸਿੱਖਾਂ ਨਾਲ ਕੀਤੇ ਗਏ ਵਿਤਕਰੇ ਨੂੰ ਦਰੁਸਤ ਕਰ ਕੇ, ਭਾਰਤੀ ਸੰਵਿਧਾਨ ਦੀ ਧਾਰਾ 25 (ਬੀ) ਵਿਚ ਸੋਧ ਕਰ ਕੇ, ਸਿੱਖਾਂ ਨੂੰ ਵਖਰੀ ਕੌਮ ਵਜੋਂ ਮਾਨਤਾ ਦੇਣ ਦੀ ਮੰਗ ਕੀਤੀ ਹੈ।
Ram Nath Kovind
ਉਨ੍ਹਾਂ ਇਸ ਗੱਲ ਵੱਲ ਰਾਸ਼ਟਰਪਤੀ ਦਾ ਧਿਆਨ ਦਿਵਾਇਆ ਹੈ ਕਿ ਕਿਸ ਤਰ੍ਹਾਂ ਸੰਵਿਧਾਨ ਵਿਚ ਸਿੱਖਾਂ ਬਾਰੇ ਵਿਰੋਧੀ ਦਲੀਲ ਦੇ ਕੇ, ਉਨ੍ਹਾਂ ਨੂੰ ਧਾਰਾ 25 (ਬੀ) ਵਿਚ ਹਿੰਦੂ ਧਰਮ ਨਾਲ ਬੰਨ੍ਹ ਕੇ, ਇਸ ਦੀ ਇਕ ਸ਼ਾਖ ਦਸ ਕੇ, ਸਿੱਖਾਂ ਧਰਮ ਦੀ ਆਜ਼ਾਦ ਹਸਤੀ 'ਤੇ ਸਵਾਲੀਆ ਨਿਸ਼ਾਨ ਲਾ ਦਿਤਾ ਗਿਆ ਹੈ ਤੇ ਚਾਹੀਦਾ ਹੈ ਕਿ 70ਵੇਂ ਗਣਤੰਤਰ ਦਿਹਾੜੇ 26 ਜਨਵਰੀ, 2020 ਤਕ ਇਸ ਵਿਚ ਲਾਜ਼ਮੀ ਸੁਧਾਰ ਕਰ ਕੇ, ਸਿੱਖਾਂ ਨੂੰ ਵਖਰੀ ਕੌਮ ਵਜੋਂ ਪ੍ਰਵਾਨ ਕੀਤਾ ਜਾਵੇ।
Manjit Singh GK
ਉਨ੍ਹਾਂ ਦਸਿਆ ਕਿ ਕਿਸ ਤਰ੍ਹਾਂ ਅਪਣੇ ਹੀ ਮੁਲਕ ਵਿਚ ਕ੍ਰਿਪਾਨ ਦੇ ਹੱਕ ਦੇ ਬਾਵਜੂਦ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਮੁਕਾਬਲਾ ਤੇ ਹੋਰ ਇਮਤਿਹਾਨਾਂ ਵਿਚ ਕ੍ਰਿਪਾਨ ਕਰ ਕੇ, ਧੱਕਾ ਕੀਤਾ ਜਾਂਦਾ ਹੈ, ਇਸ ਦੇ ਉਲਟ ਕੈਨੇਡਾ ਵਰਗੇ ਮੁਲਕਾਂ ਵਿਚ ਸਿੱਖਾਂ ਨੂੰ ਹਵਾਈ ਉਡਾਣਾਂ ਵਿਚ ਕ੍ਰਿਪਾਨ ਧਾਰਨ ਦੀ ਖੁਲ੍ਹ ਹੈ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਤਾਂ ਸਿੱਖ ਪਾਕਿਸਤਾਨ ਵਿਚ ਕ੍ਰਿਪਾਨ ਧਾਰਨ ਕਰ ਕੇ, ਜਾ ਸਕਦੈ, ਪਰ ਅਪਣੇ ਮੁਲਕ ਵਿਚ ਵਿਤਕਰਾ ਕੀਤਾ ਜਾ ਰਿਹਾ ਹੈ।
Sikh
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।