
ਕਾਨੂੰਨੀ ਅੜਚਣਾਂ ਕਾਰਨ ਮੁਲਾਕਾਤ ਵਿਚ ਦੇਰੀ
ਸਿਰਸਾ (ਸੁਰਿੰਦਰ ਪਾਲ ਸਿੰਘ) : ਡੇਰਾ ਹਿੰਸਾ ਮਾਮਲੇ ਵਿਚ ਜੇਲ ਤੋਂ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਡੇਰਾ ਮੁਖੀ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਰੋਹਤਕ ਦੀ ਸੁਨਾਰੀਆ ਜੇਲ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਨੂੰ ਮਿਲਣ ਦੇ ਯਤਨਾਂ ਵਿਚ ਲੱਗੀ ਹੋਈ ਹੈ। ਜਾਣਕਾਰ ਸੂਤਰ ਦਸਦੇ ਹਨ ਕਿ ਡੇਰਾ ਮੁਖੀ ਅਤੇ ਮਨੀ ਹਨੀਪ੍ਰੀਤ ਦੀ ਮੁਲਾਕਾਤ ਵਿਚ ਕੁੱਝ ਕਾਨੂੰਨੀ ਪੇਚ ਫਸੇ ਹੋਏ ਹਨ।
Ram Rahim
ਇਸੇ ਹਿੱਤ ਹਨੀਪ੍ਰੀਤ ਦੇ ਵਕੀਲ ਨੇ ਉਸ ਦੀ ਮੁਲਾਕਾਤ ਡੇਰਾ ਮੁਖੀ ਨਾਲ ਕਰਵਾਉਣ ਲਈ ਆ ਰਹੀਆਂ ਅੜਚਣਾਂ ਨੂੰ ਦੂਰ ਕਰਨ ਲਈ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਕੋਲ ਬੇਨਤੀ ਕੀਤੀ ਹੈ। ਸੂਤਰ ਦਸਦੇ ਹਨ ਕਿ ਗ੍ਰਹਿ ਮੰਤਰੀ ਅਨਿਲ ਬਿਜ ਨੇ ਹਾਲੇ ਤਕ ਕਿਸੇ ਨੂੰ ਕੋਈ ਪੱਲਾ ਨਹੀਂ ਫੜਾਇਆ। ਪਿਛਲੇ ਦਿਨੀ ਹਨੀਪ੍ਰੀਤ ਦੇ ਵਕੀਲ ਐਮ.ਪੀ ਸਿੰਘ ਅਪਣੇ ਕੁੱਝ ਹੋਰ ਸਾਥੀਆਂ ਨਾਲ ਅੰਬਾਲਾ ਛਾਉਣੀ ਵਿਚ ਗ੍ਰਹਿ ਮੰਤਰੀ ਅਨਿਲ ਬਿਜ ਕੋਲ ਮੁਲਾਕਾਤ ਕਰਨ ਲਈ ਪਹੁੰਚੇ।
honeypreet meet ram rahim
ਹਨੀਪ੍ਰੀਤ ਦੇ ਵਕੀਲ ਐਮ.ਪੀ ਸਿੰਘ ਨੇ ਗ੍ਰਹਿ ਮੰਤਰੀ ਅਨਿਲ ਬਿਜ ਨੂੰ ਬੇਨਤੀ ਕੀਤੀ ਕਿ ਜੇਲ ਵਿਚ ਡੱਕਿਆ ਗਿਆ ਡੇਰਾ ਮੁਖੀ ਹਨੀਪ੍ਰੀਤ ਨਾਲ ਮੁਲਾਕਾਤ ਕਰਨ ਦਾ ਚਾਹਵਾਨ ਹੈ। ਹਨੀਪ੍ਰੀਤ ਦੇ ਵਕੀਲਾਂ ਨੇ ਦੋਸ਼ ਲਾਇਆ ਕਿ ਕੁੱਝ ਲੋਕ ਡੇਰਾ ਮੁਖੀ ਅਤੇ ਹਨੀਪ੍ਰੀਤ ਦੀ ਮੁਲਾਕਾਤ ਦਾ ਬੇਲੋੜਾ ਵਿਰੋਧ ਕਰ ਰਹੇ ਹਨ।
Anil Vij
ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਸੁਰੱਖਿਆ ਦੇ ਲਿਹਾਜ਼ ਨਾਲ ਉਹੋ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਹੀ ਕੁੱਝ ਦੱਸ ਸਕਦੇ ਹਨ। ਡੇਰਾ ਮੁਖੀ ਦੀ ਮੂੰਹ ਬੋਲੀ ਧੀ ਮੁਲਾਕਾਤ ਲਈ ਕਿਉਂ ਉਤਾਬਲੀ ਹੈ ਇਸ ਦਾ ਰਾਜ ਹਨੀਪ੍ਰੀਤ ਕੋਲ ਹੈ ਜਾਂ ਡੇਰਾ ਮੁਖੀ ਕੋਲ।
Sauda Sadh
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।