ਡੇਰਾ ਮੁਖੀ ਅਤੇ ਹਨੀਪ੍ਰੀਤ ਦੀ ਮੁਲਾਕਾਤ ਦਾ ਮਾਮਲਾ- ਅੰਸ਼ੁਲ ਛਤਰਪਤੀ ਨੂੰ ਸਬੂਤ ਮਿਟਾਏ ਜਾਣ ਦਾ ਖ਼ਦਸ਼ਾ
Published : Nov 18, 2019, 8:16 am IST
Updated : Nov 18, 2019, 8:16 am IST
SHARE ARTICLE
 Anshul Chhatrapati
Anshul Chhatrapati

ਰਣਜੀਤ ਸਿੰਘ ਹਤਿਆ ਮਾਮਲੇ ਦੀ ਸੁਣਵਾਈ ਵੀ ਅਹਿਮ ਪੜਾਅ 'ਤੇ

ਸਿਰਸਾ  (ਸੁਰਿੰਦਰ ਪਾਲ ਸਿੰਘ) : ਸਾਧਵੀ ਯੋਨ ਸੋਸ਼ਣ ਅਤੇ ਛੱਤਰਪਤੀ ਹਤਿਆ ਦੇ ਮਾਮਲੇ ਵਿਚ ਰੋਹਤਕ ਦੀ ਸੁਨਾਰੀਆਂ ਜੇਲ ਵਿਚ 20 ਸਾਲ ਲਈ ਬੰਦ ਡੇਰਾ ਸਿਰਸਾ ਪ੍ਰਮੁੱਖ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ। ਇਸ ਗੱਲ ਦਾ ਪ੍ਰਗਟਾਵਾ ਡੇਰਾ ਪ੍ਰਮੁੱਖ ਦੇ ਗੁੰਡਿਆਂ ਵਲੋਂ ਸ਼ਹੀਦ ਕੀਤੇ ਗਏ ਰਾਮ ਚੰਦਰ ਛੱਤਰਪਤੀ ਦੇ ਸੱਪੁਤਰ ਅੰਸ਼ੁਲ ਛੱਤਰਪਤੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਹੋਰਾਂ ਹਤਿਆਵਾਂ ਦੇ ਨਾਲ ਸਨ 2002 'ਚ ਡੇਰਾ ਪ੍ਰੇਮੀ ਰਣਜੀਤ ਸਿੰਘ ਦੀ ਹਤਿਆ ਹੋਈ ਸੀ ਅਤੇ ਸੰਨ 2003 ਵਿਚ ਇਹ ਮਾਮਲਾ ਸੀ.ਬੀ.ਆਈ ਕੋਲ ਆਇਆ ਸੀ।

Honeypreet and Gurmeet Ram RahimHoneypreet and Gurmeet Ram Rahim

ਜਿਸ ਵਿਚ 6 ਲੋਕ ਦੋਸ਼ੀ ਪਾਏ ਗਏ ਸਨ। ਹੁਣ ਇਸ ਕਾਂਡ ਵਿਚ ਸੁਣਵਾਈ ਲਗਭਗ ਪੂਰੀ ਹੋ ਚੁੱਕੀ ਹੈ ਅਤੇ ਫ਼ੈਸਲਾ ਜਲਦੀ ਆਉਣ ਵਾਲਾ ਹੈ। ਜਿਸ ਵਿਚ ਡੇਰਾ ਮੁਖੀ ਨੂੰ ਹੋਰ ਸਜ਼ਾ ਹੋ ਸਕਦੀ ਹੈ। ਇਹੀ ਨਹੀਂ ਅੰਸ਼ੁਲ ਛੱਤਰਪਤੀ ਨੇ ਹਨੀਪ੍ਰੀਤ ਤੇ ਰਾਮ ਰਹੀਮ ਦੀ ਮੁਲਾਕਾਤ ਦੀਆਂ ਚਰਚਵਾਂ 'ਤੇ ਵੀ ਗੰਭੀਰ ਸਵਾਲ ਉਠਾਏ ਹਨ। ਉਨ੍ਹਾਂ ਸਥਾਨਕ ਪ੍ਰਸ਼ਾਸਨ ਅਤੇ ਜੇਲ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਹਨੀਪ੍ਰੀਤ ਅਤੇ ਡੇਰਾ ਮੁਖੀ ਦੀ ਮੁਲਾਕਾਤ ਰੋਕੀ ਜਾਵੇ। ਕਿਉਂਕਿ ਡੇਰਾ ਪ੍ਰਮੁੱਖ ਅਤੇ ਹਨੀਪ੍ਰੀਤ ਕੋਲ ਡੇਰੇ ਦੇ ਕਈ ਰਾਜ਼ ਹਨ।

Anshul Chhatrapati Anshul Chhatrapati

ਅੰਸ਼ੁਲ ਛਤਰਪਤੀ ਨੇ ਕਿਹਾ ਕਿ ਡੇਰਾ ਮੁਖੀ ਅਤੇ ਹਨੀਪ੍ਰੀਤ ਦੀ ਮੁਲਾਕਾਤ ਤੋਂ ਬਾਅਦ ਕਈ ਅਹਿਮ ਸਬੂਤ ਮਿਟਾਏ ਜਾ ਸਕਦੇ ਹਨ। ਇਸ ਮੁਲਾਕਾਤ ਨਾਲ ਪ੍ਰਦੇਸ਼ ਵਿਚ ਅਮਨ ਕਾਨੂੰਨ ਦੀ ਸਥਿਤੀ ਵੀ ਵਿਗੜ ਸਕਦੀ ਹੈ। ਅੰਸੁਲ ਛੱਤਰਪਤੀ ਸ਼ਹੀਦ ਰਾਮ ਚੰਦਰ ਛੱਤਰਪਤੀ ਦੇ ਬੇਟੇ ਹਨ, ਜਿਨ੍ਹਾਂ ਦੇ ਪਿਤਾ ਰਾਮ ਚੰਦਰ ਛੱਤਰਪਤੀ ਨੇ ਸਿਰਸਾ ਤੋਂ ਰੋਜ਼ਾਨਾ ਪ੍ਰਕਾਸ਼ਤ ਹੁੰਦੇ ਅਪਣੇ ਅਖ਼ਬਾਰ 'ਪੂਰਾ ਸੱਚ' ਵਿਚ ਡੇਰੇ ਦੀ ਇਕ ਸਾਧਵੀ ਦੀ ਉਹ ਗੁਮਨਾਮ ਚਿੱਠੀ ਛਾਪੀ ਸੀ,

Gurmeet Ram RahimDera Sucha Saudaਜਿਸ ਵਿਚ ਡੇਰਾ ਮੁਖੀ ਤੇ ਉਸ ਨਾਲ ਰੇਪ ਦੇ ਦੋਸ਼ ਲਾਏ ਸਨ। ਉਸ ਤੋਂ ਬਾਅਦ ਰਾਮਚੰਦਰ ਛੱਤਰਪਤੀ ਨੂੰ ਅਨੇਕਾਂ ਧਮਕੀਆਂ ਮਿਲੀਆਂ ਤੇ ਅੰਤ ਡੇਰਾ ਮੁਖੀ ਦੇ ਗੁੰਡਿਆਂ ਨੇ ਘਰ ਵਿਚ ਵੜ ਕੇ ਗੋਲੀਆਂ ਮਾਰ ਕੇ ਇਸ ਦਲੇਰ ਪੱਤਰਕਾਰ ਦੀ ਹਤਿਆ ਕਰ ਦਿਤੀ ਸੀ। ਇਹੀ ਨਹੀਂ ਅੰਸ਼ੁਲ ਦਾ ਕਹਿਣਾ ਹੈ ਕਿ ਇਸਤੋਂ ਬਿਨਾਂ ਵੀ ਡੇਰੇ ਦੇ 400 ਸਾਧੂਆਂ ਨੂੰ ਨਿਪੁੰਨਸਕ ਬਨਾਉਣ ਵਿਚ ਵੀ ਗੁਰਮੀਤ ਸਿੰਘ ਪੰਚਕੁਲਾ ਦੀ ਸੀ.ਬੀ.ਆਈ ਦੀ ਕੋਰਟ ਵਿਚ ਮੁਲਜ਼ਮ ਬਣਕੇ ਪੇਸ਼ੀਆਂ ਭੂਗਤ ਰਿਹਾ ਹੈ, ਜਿਸ ਦਾ ਫ਼ੈਸਲਾ ਵੀ ਨਜ਼ਦੀਕ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement