
ਅੱਜ ਦੀ ਮਿਲੀ ਜਾਣਕਾਰੀ ਮੁਤਾਬਿਕ ਹਨੀਪ੍ਰੀਤ ਨੂੰ ਵੱਡਾ ਝਟਕਾ ਲੱਗ ਸਕਦਾ ਹੈ...
ਚੰਡੀਗੜ੍ਹ: ਅੱਜ ਦੀ ਮਿਲੀ ਜਾਣਕਾਰੀ ਮੁਤਾਬਿਕ ਹਨੀਪ੍ਰੀਤ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਕਿਉਂਕਿ ਉਸਤੇ ਲੱਗੇ ਹੋਏ ਦੋਸ਼ ਅਦਾਲਤ ਵਿਚ ਫਰੇਮ ਹੋ ਚੁੱਕੇ ਹਨ। ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਦੀ 6 ਨਵੰਬਰ ਨੂੰ ਜ਼ਮਾਨਤ ਹੋ ਚੁੱਕੀ ਹੈ। ਬਾਕੀ ਦੋਸ਼ੀ ਵੀ ਜ਼ਮਾਨਤ ਹੋਣ ਤੇ ਸਾਰੇ ਹੀ ਅਦਾਲਤ ਵਿੱਚ ਪੇਸ਼ ਹੋਏ।
honeypreet meet ram rahim
ਸੈਸ਼ਨ ਕੋਰਟ ਵਿੱਚੋਂ ਰਿਮਾਂਡ ਬੈਕ ਹੋਣ ਦੇ ਬਾਅਦ ਕੇਸ ਮਾਣਯੋਗ ਅਦਾਲਤ ਸੀ.ਜੇ.ਐਮ ਵਿੱਚ ਪਹੁੰਚ ਗਿਆ ਹੈ। ਇਨ੍ਹਾਂ ਦੋਸ਼ੀਆਂ ਤੇ ਲਗਾਈਆਂ ਗਈਆਂ ਧਾਰਾਵਾਂ ਤੇ ਬਹਿਸ ਹੋਈ ਅਤੇ ਬਹਿਸ ਦੇ ਆਧਾਰ ਤੇ ਧਰਾਵਾਂ 121 ਅਤੇ 121 ਏ ਨੂੰ ਮਾਣਯੋਗ ਅਦਾਲਤ ਵੱਲੋਂ ਹਟਾ ਦਿੱਤਾ ਗਿਆ। ਇਨ੍ਹਾਂ ਧਰਾਵਾਂ ਦੇ ਕਾਰਨ ਹੀ ਇਹ ਮਾਮਲਾ ਸੈਸ਼ਨ ਟਰਾਇਲ ਸੀ। ਇਨ੍ਹਾਂ ਧਰਾਵਾਂ ਦੇ ਹਟਾਏ ਜਾਣ ਕਾਰਨ ਇਹ ਕੇਸ ਹੁਣ ਮਾਣਯੋਗ ਸੀ ਜੇ ਐੱਮ ਦੀ ਅਦਾਲਤ ਵਿੱਚ ਵਿਚਾਰਿਆ ਜਾ ਰਿਹਾ ਹੈ। ਲਗਾਈਆਂ ਗਈਆਂ ਧਾਰਾਵਾਂ ਤੇ ਬਹਿਸ ਕੀਤੀ ਗਈ ਅਤੇ ਬਹਿਸ ਤੋਂ ਬਾਅਦ ਧਰਾਵਾਂ 145, 146, 150 ਅਤੇ 151 ਅਧੀਨ ਚਾਰਜ ਫਰੇਮ ਹੋ ਗਏ ਹਨ।
honeypreet meet ram rahim
ਇਨ੍ਹਾਂ ਦੋਸ਼ੀਆਂ ਵਿਚੋਂ ਤਿੰਨ ਦੋਸ਼ੀ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਜਦ ਕਿ ਬਾਕੀ ਦੋਸ਼ੀਆਂ ਨੇ ਦਸਤਖ਼ਤ ਕਰ ਦਿੱਤੇ ਹਨ। ਮਾਣਯੋਗ ਅਦਾਲਤ ਦੁਆਰਾ ਅਗਲੀ ਪੇਸ਼ੀ ਅਗਲੇ ਮਹੀਨੇ ਦੀ 13 ਤਰੀਕ ਨੂੰ ਰੱਖੀ ਗਈ ਹੈ। ਜਿਨ੍ਹਾਂ ਦੋਸ਼ੀਆਂ ਨੇ ਅਜੇ ਤੱਕ ਦਸਤਖ਼ਤ ਨਹੀਂ ਕੀਤੇ, ਉਹ 13 ਦਸੰਬਰ ਨੂੰ ਕਰ ਸਕਣਗੇ। ਹੁਣ ਉਪਰੋਕਤ ਧਾਰਾਵਾਂ ਅਧੀਨ ਕੇਸ ਮਾਨਯੋਗ ਸੀਜੇਐੱਮ ਦੀ ਅਦਾਲਤ ਵਿਚ ਚੱਲੇਗਾ।