
ਅਧਿਕਾਰੀਆਂ ਦਾ ਕਹਿਣਾ ਹੈ ਕਿ ਛਾਪੇਮਾਰੀ 40 ਸਥਾਨਾਂ 'ਤੇ ਕੀਤੀ ਜਾ ਰਹੀ ਹੈ। ਇਸ ਵਿਚ ਕੁੱਝ ਲੋਕ ਗੈਰਕਾਨੂੰਨੀ ਤਰੀਕੇ ਨਾਲ ਅਤੇ ਕੋਲੇ ਦੀ ਤਸਕਰੀ ਵਿਚ ਸ਼ਾਮਿਲ ਸਨ
ਨਵੀਂ ਦਿੱਲੀ - ਸੀਬੀਆਈ ਨੇ ਤਿੰਨ ਰਾਜਾਂ ਵਿਚ 40 ਥਾਵਾਂ 'ਤੇ ਛਾਪੇ ਮਾਰੇ। ਇਸ ਵਿਚ ਕੁਝ ਕਥਿਤ ਕੋਲਾ ਤਸਕਰ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਛਾਪੇ ਮੁੱਖ ਤੌਰ ਤੇ ਪੱਛਮੀ ਬੰਗਾਲ ਵਿਚ ਮਾਰੇ ਗਏ ਸਨ। ਇਹ ਛਾਪੇਮਾਰੀ ਸੀਬੀਆਈ ਦੁਆਰਾ ਦਰਜ ਇਕ ਮਾਮਲੇ ਨਾਲ ਸਬੰਧਿਤ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਛਾਪੇਮਾਰੀ 40 ਸਥਾਨਾਂ 'ਤੇ ਕੀਤੀ ਜਾ ਰਹੀ ਹੈ।
File Photo
ਇਸ ਵਿਚ ਕੁੱਝ ਲੋਕ ਗੈਰਕਾਨੂੰਨੀ ਤਰੀਕੇ ਨਾਲ ਅਤੇ ਕੋਲੇ ਦੀ ਤਸਕਰੀ ਵਿਚ ਸ਼ਾਮਿਲ ਸਨ। ਛਾਪੇ ਆਸਣਸੋਲ, ਦੁਰਗਾਪੁਰ ਅਤੇ ਰਾਣੀਗੰਜ ਜ਼ਿਲ੍ਹਿਆਂ ਵਿਚ ਕੀਤੀ ਜਾ ਰਹੀ ਹੈ। ਕੇਂਦਰੀ ਜਾਂਚ ਬਿਊਰੋ ਦੇ ਐਂਟੀ ਕਰਪਸ਼ਨ ਬ੍ਰਾਂਚ ਵੱਲੋਂ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ। ਖਬਰਾਂ ਅਨੁਸਾਰ ਰਾਣੀਗੰਜ ਦੇ ਆਸਨਸੋਲ, ਦੁਰਗਾਪੁਰ ਵਿਖੇ ਅਨੂਪ ਮਾਝੀ ਦੇ ਦਫਤਰਾਂ, ਘਰਾਂ ਅਤੇ ਨੇੜਲੇ ਕੁਆਰਟਰਾਂ ਤੇ ਛਾਪੇਮਾਰੀ ਕੀਤੀ ਗਈ।