ਸੱਟਾਂ ਲੱਗਣ ਦੇ ਬਾਵਜੂਦ ਵੀ ਹਰਿਆਣਵੀ ਨੌਜਵਾਨ ਦੇ ਹੌਸਲੇ ਬੁਲੰਦ
Published : Nov 28, 2020, 9:49 pm IST
Updated : Nov 28, 2020, 10:03 pm IST
SHARE ARTICLE
farmer
farmer

ਪੰਜਾਬ ਦੀ ਕਿਸਾਨਾਂ ਬਾਰੇ ਬੋਲਦਿਆਂ ਨੌਜਵਾਨ ਨੇ ਕਿਹਾ ਕਿ ਪੰਜਾਬ ਸਾਡਾ ਵੱਡਾ ਭਰਾ ਹੈ ਅਸੀਂ ਲੜਾਈ ਵਿਚ ਪੰਜਾਬ ਦਾ ਪੂਰਾ ਸਾਥ ਦੇ ਰਹੇ ਹਾਂ ਅਤੇ ਹਮੇਸ਼ਾਂ ਦਿੰਦੇ ਰਹਾਂਗੇ।

ਨਵੀਂ ਦਿੱਲੀ : ਸੁੱਖ ਸੋਮਲ ਖੇਤੀ ਬਿੱਲਾਂ ਦੇ ਖਿਲਾਫ ਚੱਲ ਰਹੇ ਸੰਘਰਸ਼ ਵਿਚ ਹਰ ਵਰਗ ਦੇ ਲੋਕ ਸਾਥ ਦੇ ਰਹੇ ਹਨ , ਇਸ ਚੱਲ ਰਹੇ ਸੰਘਰਸ਼ ਵਿਚ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਹਿੱਸਾ ਲੈ ਰਹੇ ਹਨ ਬੇਸ਼ੱਕ ਦੀ ਭਾਵੇਂ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਸਾਨੀ ਸੰਘਰਸ਼  ਨੂੰ ਕੇਵਲ ਪੰਜਾਬੀ ਕਿਸਾਨਾਂ ਦਾ ਸੰਘਰਸ਼ ਕਹਿ ਰਹੇ ਨੇ ਪਰ ਹਰਿਆਣਾ ਦੇ ਨੌਜਵਾਨ ਵੀ ਇਸ ਸੰਘਰਸ਼ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। 

farmerfarmerਹਰਿਆਣੇ ਦੇ ਨੌਜਵਾਨ ਦੀ ਮਿਸਾਲ ਸਾਡੇ ਸਾਹਮਣੇ ਦੇਖਣ ਨੂੰ ਮਿਲੀ ਹੈ। ਬੈਰੀਕੇਡ ਹਟਾਉਂਦਿਆਂ ਉਸ ਦੇ ਸੱਟਾਂ ਲੱਗਣ ਦੇ ਬਾਵਜੂਦ ਵੀ ਉਸ ਦੇ ਹੌਸਲੇ ਬੁਲੰਦ ਹਨ। ਨੌਜਵਾਨ ਦਾ ਕਹਿਣਾ ਹੈ ਕਿ ਜੇਕਰ ਗਰਦਨ ਵੀ ਕੱਟੀ ਗਈ ਤਾਂ ਉਹ ਕੋਈ ਗੱਲ ਨਹੀਂ। ਉਹ ਹਰ ਹਾਲ ਦਿੱਲੀ ਜਾਣਗੇ । ਨੌਜਵਾਨ ਨੇ ਕਿਸਾਨੀ ਸੰਘਰਸ਼ ‘ਤੇ ਗੱਲ ਕਰਦਿਆਂ ਕਿਹਾ ਕਿ ਸੰਘਰਸ਼ ਦੌਰਾਨ ਸੱਟਾਂ ਹੀ ਮਿਲਦੀਆਂ ਨੇ ਪ੍ਰਸ਼ਾਦ ਨਹੀਂ ਮਿਲਦਾ, ਅਸੀਂ ਆਪਣੇ ਹੱਕ ਲਈ ਲੜ ਰਹੇ ਹਾਂ ਅਤੇ ਆਪਣੇ ਹੱਕਾਂ ਲਈ ਲੜਦੇ ਰਹਾਂਗੇ।

Farmers ProtestFarmers Protestਪੰਜਾਬ ਦੀ ਕਿਸਾਨਾਂ ਬਾਰੇ ਬੋਲਦਿਆਂ ਨੌਜਵਾਨ ਨੇ ਕਿਹਾ ਕਿ ਪੰਜਾਬ ਸਾਡਾ ਵੱਡਾ ਭਰਾ ਹੈ  ਅਸੀਂ ਲੜਾਈ ਵਿਚ ਪੰਜਾਬ ਦਾ ਪੂਰਾ ਸਾਥ ਦੇ ਰਹੇ ਹਾਂ ਅਤੇ ਹਮੇਸ਼ਾਂ ਦਿੰਦੇ ਰਹਾਂਗੇ।ਨੌਜਵਾਨ ਨੇ ਕਿਹਾ ਕਿ ਦਿੱਲੀ ਸਾਡੀ ਰਾਜਧਾਨੀ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਹਾਕਮਾਂ ਵੱਲੋਂ ਸਾਨੂੰ ਦਿੱਲੀ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ। ਸਰਕਾਰ ਕੋਰੋਨਾ ਦਾ ਬਹਾਨਾ ਬਣਾ ਕੇ ਉਹ ਕਿਸਾਨੀ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ।

Farmers ProtestFarmers Protestਮੋਦੀ ਸਰਕਾਰ ਕਿਸਾਨਾਂ ਦੇ ਇਸ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਹਰਿਆਣਾ ਤੇ ਪੰਜਾਬ ਦੇ ਲੋਕ ਇਸ ਨੂੰ ਕਦੇ ਵੀ ਕਾਮਯਾਬ ਨਹੀਂ ਹੋ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਕੋਰੋਨਾ ਬਾਰੇ ਬੋਲਦਿਆਂ ਕਿਹਾ ਕਿ ਜਦੋਂ ਬਿਹਾਰ ਵਿੱਚ ਚੋਣਾਂ ਸਨ ਜਾਂ ਹਰਿਆਣੇ ਵਿੱਚ ਜ਼ਿਮਨੀ ਚੋਣ ਸੀ ਉਸ ਸਮੇਂ ਕੋਰੋਨਾ ਕਿੱਥੇ ਸੀ ਪਰ ਜਦੋਂ ਕਿਸਾਨਾਂ ਨੇ ਦਿੱਲੀ ਵੱਲ ਮੂੰਹ ਕਰ ਲਿਆ ਤਾਂ ਹੁਣ ਕਿਸਾਨਾਂ ਨੂੰ  ਕੋਰੋਨਾ ਦੇ ਡਰਾਵੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕੋਰੋਨਾ ਤੋਂ ਡਰਦੇ ਨਹੀਂ ਜੇਕਰ ਅਸੀ ਕੋਰੋਨਾ ਨਾਲ ਮਰਦੇ ਹਾਂ ਤਾਂ ਅਸੀਂ ਆਪਣੀ ਮੌਤ ਦੇ ਆਪ ਜ਼ਿੰਮੇਵਾਰ ਹੋਵਾਂਗੇ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement