
ਹਰਿਆਣੇ ਦੇ ਇੱਕ ਕਿਸਾਨ ਸੰਜੀਵ ਵੱਲੋਂ ਕਿਸਾਨੀ ਸੰਘਰਸ਼ ਦੇ ਲਈ 45 ਹਜ਼ਾਰ ਦੀ ਦਿੱਤੀ ਸਹਾਇਤਾ ਰਾਸ਼ੀ
ਚੰਡੀਗੜ੍ਹ :ਖੇਤੀ ਬਿੱਲਾਂ ਦੇ ਖਿਲਾਫ ਚੱਲ ਰਹੇ ਸੰਘਰਸ਼ ਦੌਰਾਨ ਪੰਜਾਬ ਹਰਿਆਣਾ ਕਿਸਾਨਾਂ ਵਿਚਕਾਰ ਆਪਸੀ ਭਾਈਚਾਰਕ ਸਾਂਝ ਦੇਖਣ ਨੂੰ ਮਿਲੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਦੱਸਿਆ ਕਿ ਹਰਿਆਣਾ ਦੇ ਕਿਸਾਨਾਂ ਵੱਲੋਂ ਪੰਜਾਬ ਦੇ ਕਿਸਾਨਾਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰਿਆਣੇ ਦੇ ਇੱਕ ਕਿਸਾਨ ਸੰਜੀਵ ਵੱਲੋਂ ਕਿਸਾਨੀ ਸੰਘਰਸ਼ ਦੇ ਲਈ 45 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ।
photoਉਨ੍ਹਾਂ ਦੱਸਿਆ ਕਿ ਇਹ ਸੰਘਰਸ਼ ਜਿਥੇ ਕੇਂਦਰ ਸਰਕਾਰ ਦੇ ਖਿਲਾਫ ਚੱਲ ਰਿਹਾ ਹੈ ਉੱਥੇ ਹੀ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕਰ ਰਿਹਾ ਹੈ। ਇਸੇ ਤਰ੍ਹਾਂ ਕਿਸਾਨ ਆਗੂਆਂ ਨੇ ਦੱਸਿਆ ਕਿ ਹਰਿਆਣੇ ਦੇ ਮਾਰੂਥਲ ਵਿੱਚ ਸਥਿਤ ਸੁਖਦੇਵ ਢਾਬੇ ਵਾਲੇ ਨੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਮੁਫ਼ਤ ਰਾਸ਼ਨ ਦਾ ਪ੍ਰਬੰਧ ਕੀਤਾ ਹੈ।
photoਸੁਖਦੇਵ ਢਾਬੇ ਵਾਲੇ ਨੇ ਦੱਸਿਆ ਕਿ ਉਹ ਇਹ ਸਭ ਕੁਝ ਪੰਜਾਬ ਅਤੇ ਹਰਿਆਣਾ ਦੇ ਕਿਸਾਨੀ ਸੰਘਰਸ਼ ਦੀ ਮੱਦਦ ਲਈ ਕਰ ਰਿਹਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਬੇਸ਼ੱਕ ਪੰਜਾਬ ਅਤੇ ਹਰਿਆਣਾ ਅਲੱਗ ਅਲੱਗ ਸੂਬੇ ਹਨ ਪਰ ਜਦੋਂ ਕਿਸਾਨਾਂ ‘ਤੇ ਕੋਈ ਮੁਸੀਬਤ ਪੈਂਦੀ ਹੈ ਤਾਂ ਦੋਵੇਂ ਸੂਬਿਆਂ ਦੇ ਕਿਸਾਨ ਇਕਜੁੱਟ ਹੋ ਜਾਂਦੇ ਹਨ ।
photo ਕਿਸਾਨ ਆਗੂਆਂ ਦੱਸਿਆ ਨੇ ਕਿ ਨੀਲੋਖੇੜੀ ਤੋਂ ਪੁਲਿਸ ਦੇ ਨਾਕਿਆਂ ਤੋਂ ਬਚਾ ਕੇ ਹਰਿਆਣਾ ਦੇ ਲੋਕਾਂ ਨੇ ਕਿਸਾਨਾਂ ਨੂੰ ਦੇ ਕਾਫ਼ਲਿਆਂ ਨੂੰ ਸਹੀ ਸਲਾਮਤ ਦਿੱਲੀ ਪਹੁੰਚਣ ਵਿਚ ਮਦਦ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਨੇ ਪੰਜਾਬ ਅਤੇ ਹਰਿਆਣੇ ਦੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਹੈ ਜੋ ਕਿਸਾਨੀ ਸੰਘਰਸ਼ ਲਈ ਸ਼ੁੱਭ ਸੰਕੇਤ ਹੈ।