
ਡੀਡੀਸੀ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਜਾਰੀ
ਸ੍ਰੀਨਗਰ: ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਹੋਣ ਅਤੇ ਉਸ ਦੇ ਕੇਂਦਰ ਸ਼ਸਤ ਪ੍ਰਦੇਸ਼ ਬਣਨ ਤੋਂ ਬਾਅਦ ਪਹਿਲੀ ਵਾਰ ਸੂਬੇ ਵਿਚ ਕੋਈ ਚੋਣ ਹੋ ਰਹੀ ਹੈ। ਪੜਾਵਾਂ ਵਿਚ ਹੋਣ ਵਾਲੇ ਜ਼ਿਲ੍ਹਾ ਵਿਕਾਸ ਪਰੀਸ਼ਦ District Development Council- DDC) ਚੋਣਾਂ ਦੇ ਪਹਿਲੇ ਪੜਾਅ ਵਿਚ ਅੱਜ ਵੋਟਿੰਗ ਹੋ ਰਹੀ ਹੈ।
Polling begins for first phase of DDC elections in J&K
ਸੂਬਾ ਸਰਕਾਰ ਨੇ ਚੋਣਾਂ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਪਹਿਲੇ ਪੜਾਅ ਵਿਚ ਕੁੱਲ 1475 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਇਹਨਾਂ ਚੋਣਾਂ ਵਿਚ ਮੁੱਖ ਮੁਕਾਬਲਾ ਭਾਜਪਾ, ਪੀਪਲਜ਼ ਅਲਾਇੰਸ ਫਾਰ ਗੁਪਕਰ ਡਿਕਲਰੇਸ਼ਨ (PAGD) ਤੇ ਸਾਬਕਾ ਵਿੱਤ ਮੰਤਰੀ ਅਲਤਾਫ਼ ਬੁਖ਼ਾਰੀ ਵੱਲੋਂ ਬਣਾਈ ਗਈ ਅਪਣੀ ਪਾਰਟੀ ਵਿਚ ਹੈ।
Polling begins for first phase of DDC elections in J&K
ਦੱਸ ਦਈਏ ਕਿ ਰਾਜ ਵਿਚ ਕੁੱਲ 280 ਡੀਡੀਸੀ ਸੀਟਾਂ ਹਨ। ਪਹਿਲੇ ਪੜਾਅ ਦੀਆਂ ਚੋਣਾਂ ਲਈ ਕੁਲ 2,644 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਇੱਥੇ ਕੁੱਲ 7,03,620 ਵੋਟਰ ਅਪਣੇ ਅਧਿਕਾਰ ਦੀ ਵਰਤੋਂ ਕਰਨਗੇ। ਵੋਟਾਂ ਪਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ।