Delhi Rain News: ਦਿੱਲੀ ਵਿਚ ਪਿਆ ਮੀਂਹ; ਖ਼ਰਾਬ ਮੌਸਮ ਕਾਰਨ 16 ਉਡਾਣਾਂ ਨੂੰ ਕੀਤਾ ਗਿਆ ਡਾਇਵਰਟ
Published : Nov 28, 2023, 8:31 am IST
Updated : Nov 28, 2023, 8:51 am IST
SHARE ARTICLE
Flights diverted at Delhi airport due to bad weather
Flights diverted at Delhi airport due to bad weather

ਅਧਿਕਾਰੀ ਨੇ ਦਸਿਆ ਕਿ ਇਨ੍ਹਾਂ ਉਡਾਣਾਂ ਨੂੰ ਸ਼ਾਮ 6 ਤੋਂ 8 ਵਜੇ ਦਰਮਿਆਨ 'ਡਾਇਵਰਟ' ਕੀਤਾ ਗਿਆ।

Delhi Rain News: ਦਿੱਲੀ ਵਿਚ ਮੌਸਮ ਨੇ ਇਕ ਵਾਰ ਫਿਰ ਅਪਣਾ ਰੁਖ ਬਦਲ ਲਿਆ ਹੈ। ਸੋਮਵਾਰ ਸ਼ਾਮ ਨੂੰ ਦਿੱਲੀ ਵਿਚ ਤੇਜ਼ ਗਰਜ ਦੇ ਨਾਲ ਕਈ ਇਲਾਕਿਆਂ ਵਿਚ ਭਾਰੀ ਮੀਂਹ ਪਿਆ। ਭਾਰੀ ਮੀਂਹ ਅਤੇ ਬਿਜਲੀ ਡਿੱਗਣ ਕਾਰਨ ਦਿੱਲੀ ਹਵਾਈ ਅੱਡੇ 'ਤੇ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ। ਖਰਾਬ ਮੌਸਮ ਕਾਰਨ ਸੋਮਵਾਰ ਸ਼ਾਮ ਘੱਟੋ-ਘੱਟ 16 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ।

ਦਿੱਲੀ ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀ ਨੇ ਦਸਿਆ ਕਿ ਇਨ੍ਹਾਂ ਉਡਾਣਾਂ ਨੂੰ ਸ਼ਾਮ 6 ਤੋਂ 8 ਵਜੇ ਦਰਮਿਆਨ 'ਡਾਇਵਰਟ' ਕੀਤਾ ਗਿਆ। ਅਧਿਕਾਰੀ ਨੇ ਦਸਿਆ ਕਿ 10 ਉਡਾਣਾਂ ਨੂੰ ਜੈਪੁਰ, ਤਿੰਨ ਲਖਨਊ, ਦੋ ਅੰਮ੍ਰਿਤਸਰ ਅਤੇ ਇਕ ਅਹਿਮਦਾਬਾਦ ਵੱਲ ਮੋੜਿਆ ਗਿਆ।

ਇਕ ਹੋਰ ਅਧਿਕਾਰੀ ਨੇ ਦਸਿਆ ਕਿ ਏਅਰ ਇੰਡੀਆ ਦੀਆਂ ਪੰਜ ਉਡਾਣਾਂ ਨੂੰ ਹੋਰ ਥਾਵਾਂ ਵੱਲ ਮੋੜ ਦਿਤਾ ਗਿਆ ਹੈ। ਇਨ੍ਹਾਂ ਵਿਚੋਂ ਸਿਡਨੀ ਤੋਂ ਆਉਣ ਵਾਲੀ ਇਕ ਫਲਾਈਟ ਨੂੰ ਜੈਪੁਰ ਭੇਜ ਦਿਤਾ ਗਿਆ ਹੈ।

ਸਮਾਚਾਰ ਏਜੰਸੀ ਨੇ ਦਸਿਆ ਕਿ ਗੁਹਾਟੀ ਤੋਂ ਦਿੱਲੀ ਜਾਣ ਵਾਲੀ ਵਿਸਤਾਰਾ ਫਲਾਈਟ UK742 ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਖਰਾਬ ਮੌਸਮ ਅਤੇ ਹਵਾਈ ਆਵਾਜਾਈ ਕਾਰਨ ਜੈਪੁਰ ਵੱਲ ਮੋੜ ਦਿਤਾ ਗਿਆ ਹੈ। ਦਿੱਲੀ 'ਚ ਮੀਂਹ ਅਤੇ ਦਿੱਲੀ ਏਅਰਪੋਰਟ 'ਤੇ ਹਵਾਈ ਆਵਾਜਾਈ ਕਾਰਨ ਇੰਡੀਗੋ ਏਅਰਲਾਈਨ ਨੇ ਵੀ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ।

ਮੰਗਲਵਾਰ ਨੂੰ ਵੀ ਛਾਏ ਰਹਿਣਗੇ ਬੱਦਲ

ਸਮਾਚਾਰ ਏਜੰਸੀ ਪੀਟੀਆਈ ਅਨੁਸਾਰ, ਭਾਰਤ ਮੌਸਮ ਵਿਭਾਗ (ਆਈਐਮਡੀ) ਦੇ ਵਿਗਿਆਨੀ ਆਰਕੇ ਜੇਨਾਮਾਨੀ ਨੇ ਕਿਹਾ ਕਿ ਮੰਗਲਵਾਰ ਨੂੰ ਵੀ ਦਿੱਲੀ ਵਿਚ ਬੱਦਲ ਛਾਏ ਰਹਿਣਗੇ ਅਤੇ ਕਈ ਇਲਾਕਿਆਂ ਵਿਚ ਬਾਰਸ਼ ਹੋ ਸਕਦੀ ਹੈ।

(For more news apart from Flights diverted at Delhi airport due to bad weather, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement