Trending News: ਭਾਣਜੀ ਦੇ ਵਿਆਹ ’ਤੇ ਵਿਅਕਤੀ ਨੇ ਪੇਸ਼ ਕੀਤੀ ਮਿਸਾਲ; ਦਿਤਾ 1 ਕਰੋੜ ਰੁਪਏ ਤੋਂ ਵੱਧ ਦਾ ਸ਼ਗਨ
Published : Nov 28, 2023, 12:21 pm IST
Updated : Nov 28, 2023, 1:16 pm IST
SHARE ARTICLE
Haryana News
Haryana News

ਭੈਣ ਦੇ ਘਰ ਵਿਚ ਲੱਗਿਆ ਨੋਟਾਂ ਦਾ ਢੇਰ

Trending News: ਹਰਿਆਣਾ ਦੇ ਰੇਵਾੜੀ ਸ਼ਹਿਰ 'ਚ ਇਕ ਵਿਅਕਤੀ ਨੇ ਅਪਣੀ ਭਾਣਜੀ ਦੇ ਵਿਆਹ ਮੌਕੇ ਮਿਸਾਲ ਪੇਸ਼ ਕੀਤੀ ਹੈ। ਦਰਅਸਲ ਵਿਅਕਤੀ ਨੇ ਅਪਣੀ ਇਕਲੌਤੀ ਵਿਧਵਾ ਭੈਣ ਦੀ ਧੀ ਦੇ ਵਿਆਹ ਮੌਕੇ ਇਕ ਕਰੋੜ ਰੁਪਏ ਤੋਂ ਵੱਧ ਦਾ ਸ਼ਗਨ ਦਿਤਾ। ਇਹ ਵਿਆਹ ਦੇਸ਼ ਭਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੀ ਵੀਡੀਉ ਵੀ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਭਰਾ ਨੇ ਭੈਣ ਦੇ ਘਰ ਨੋਟਾਂ ਦਾ ਢੇਰ ਲਗਾ ਦਿਤਾ। ਉਸ ਨੇ ਇਕ ਕਰੋੜ, 1 ਲੱਖ, 11 ਹਜ਼ਾਰ 101 ਰੁਪਏ ਨਕਦ ਦਿਤੇ। ਇੰਨਾ ਹੀ ਨਹੀਂ ਉਸ ਨੇ ਅਪਣੀ ਭੈਣ ਅਤੇ ਭਾਣਜੀ ਨੂੰ ਕਰੋੜਾਂ ਰੁਪਏ ਦੇ ਗਹਿਣੇ ਵੀ ਦਿਤੇ।  

ਦਰਅਸਲ, ਰੇਵਾੜੀ ਦੇ ਦਿੱਲੀ-ਜੈਪੁਰ ਹਾਈਵੇਅ ਨਾਲ ਲੱਗਦੇ ਪਿੰਡ ਅਸਲਵਾਸ ਦੇ ਰਹਿਣ ਵਾਲੇ ਸਤਬੀਰ ਦੀ ਭੈਣ ਸਿੰਦਰਪੁਰ 'ਚ ਵਿਆਹੀ ਹੋਈ ਸੀ। ਉਹ ਪਿਛਲੇ ਕਾਫੀ ਸਮੇਂ ਤੋਂ ਗੜ੍ਹੀ ਬੋਲੀ ਰੋਡ 'ਤੇ ਪਡਿਆਵਾਸ ਨੇੜੇ ਅਪਣੇ ਪਰਿਵਾਰ ਨਾਲ ਰਹਿ ਰਿਹਾ ਹੈ। ਸਤਬੀਰ ਦੀ ਇਕਲੌਤੀ ਭੈਣ ਦੇ ਪਤੀ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਉਸ ਦੀ ਇਕ ਹੀ ਭਾਣਜੀ ਹੈ। ਬੀਤੇ ਦਿਨੀਂ ਜਦੋਂ ਭਾਣਜੀ ਦੇ ਵਿਆਹ ਮੌਕੇ ਨਾਨਕਸ਼ੱਕ ਦੀ ਰਸਮ ਸ਼ੁਰੂ ਹੋਈ ਤਾਂ ਉਥੇ ਮੌਜੂਦ ਲੋਕ ਦੰਗ ਰਹਿ ਗਏ।

ਸਤਬੀਰ ਨੇ ਅਪਣੀ ਭੈਣ ਦੇ ਘਰ 500 ਰੁਪਏ ਦੇ ਨੋਟਾਂ ਦੇ ਬੰਡਲ ਦਾ ਢੇਰ ਲਗਾ ਦਿਤਾ, ਇਸ ਰਾਸ਼ੀ 1 ਕਰੋੜ, 1 ਲੱਖ, 11 ਹਜ਼ਾਰ 101 ਰੁਪਏ ਸੀ। ਇਸ ਤੋਂ ਇਲਾਵਾ ਸਤਬੀਰ ਨੇ ਅਪਣੀ ਭੈਣ ਅਤੇ ਭਾਣਜੀ ਨੂੰ ਕਰੋੜਾਂ ਰੁਪਏ ਦੇ ਗਹਿਣੇ ਅਤੇ ਹੋਰ ਸਾਮਾਨ ਵੀ ਦਿਤਾ। ਮਿਲੀ ਜਾਣਕਾਰੀ ਅਨੁਸਾਰ ਸਤਬੀਰ ਦਾ ਅਪਣਾ ਕਰੇਨ ਦਾ ਕਾਰੋਬਾਰ ਹੈ।

Location: India, Haryana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement