
ਫ਼ਰਾਂਸ ਤੋਂ ਅਗਲੇ ਸਾਲ ਸਤੰਬਰ ਵਿਚ ਪਹਿਲਾ Rafale plane ਹਾਸਲ ਕਰਨ ਤੋਂ ਬਾਅਦ ਫ਼ਰਾਂਸ ਅਤੇ ਭਾਰਤ......
ਨਵੀਂ ਦਿੱਲੀ (ਭਾਸ਼ਾ): ਫ਼ਰਾਂਸ ਤੋਂ ਅਗਲੇ ਸਾਲ ਸਤੰਬਰ ਵਿਚ ਪਹਿਲਾ Rafale plane ਹਾਸਲ ਕਰਨ ਤੋਂ ਬਾਅਦ ਫ਼ਰਾਂਸ ਅਤੇ ਭਾਰਤ ਇਸ ਦਾ 1,500 ਘੰਟੇ ਤੱਕ ਗ੍ਰਹਿ ਟਰਾਇਲ ਕਰਨਗੇ। ਭਾਰਤ ਨੇ ਇਸ ਖਾਸ ਕਿਸਮ ਦੇ ਟਰਾਇਲ ਲਈ ਕਰਾਰ ਵਿਚ 20 ਫੀਸਦੀ ਤੋਂ ਜ਼ਿਆਦਾ ਦਾ ਭੁਗਤਾਨ ਵੀ ਕੀਤਾ ਹੈ। ਇਹ ਉਹੀ ਰਾਫੇਲ ਜਹਾਜ਼ ਸੌਦਾ ਹੈ ਜਿਸ ਉਤੇ ਰਾਹੁਲ ਗਾਂਧੀ ਅਤੇ ਕਾਂਗਰਸ ਲਗਾਤਾਰ ਕੇਂਦਰ ਦੀ ਮੋਦੀ ਸਰਕਾਰ ਉਤੇ ਹਮਲਾ ਕਰ ਰਹੀ ਹੈ। ਕਾਂਗਰਸ 2015 ਵਿਚ ਘੋਸ਼ਿਤ ਹੋਏ ਇਸ ਸੌਦੇ ਦੀ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਦੀ ਵੀ ਮੰਗ ਕਰ ਰਹੀ ਹੈ।
Rafael Airplane
ਭਾਰਤੀ ਹਵਾਈ ਫੌਜ ਦੇ ਇਕ ਉਚ ਅਧਿਕਾਰੀ ਨੇ ਕਿਹਾ ਕਿ ਸਤੰਬਰ, 2019 ਵਿਚ ਸਾਨੂੰ ਪਹਿਲਾ ਏਅਰਕ੍ਰਾਫ਼ਟ ਮਿਲ ਜਾਵੇਗਾ। ਇਹ ਫ਼ਰਾਂਸ ਵਿਚ 1, 500 ਘੰਟੇ ਦੀ ਟੇਸਟ ਫਲਾਇੰਗ ਤੋਂ ਬਾਅਦ ਹੀ ਭਾਰਤੀ ਹਵਾਈ ਫੌਜ ਵਿਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਰਾਫੇਲ ਜਹਾਜ਼ ਭਾਰਤੀ ਧਰਤੀ ਉਤੇ ਭਾਰਤੀ ਹਵਾਈ ਫੌਜ ਵਿਚ ਪਹਿਲੀ ਵਾਰ ਮਈ, 2020 ਵਿਚ ਉਦੋਂ ਸ਼ਾਮਲ ਹੋ ਜਵੇਗਾ, ਜਦੋਂ ਅੰਬਾਲਾ ਏਅਰਫੋਰਸ ਬੇਸ ਉਤੇ 4 ਜਹਾਜ਼ਾਂ ਵਾਲੀ ਪਹਿਲੀ ਖਪਤ ਇਥੇ ਪੁੱਜੇਗੀ। ਅੰਬਾਲਾ ਏਅਰਫੋਰਸ ਬੇਸ ਉਤੇ ਇਸ ਖਾਸ ਜਹਾਜ਼ ਦੀ ਨਿਯੁਕਤੀ ਕੀਤੀ ਜਾਵੇਗੀ।
ਪਹਿਲਾਂ ਭਾਰਤੀ ਰਾਫੇਲ ਜਹਾਜ਼ ਦਾ 1,500 ਘੰਟੇ ਤੱਕ ਟਰਾਇਲ ਕੀਤਾ ਜਾਵੇਗਾ। ਭਾਰਤ ਨੂੰ ਹੁਣ ਵੈਮਾਨਿਕੀ ਪੱਧਰ ਉਤੇ ਟੇਸਟ ਕਰਨਾ ਹੈ ਜਿਸ ਨੂੰ ਭਾਰਤੀ ਹਵਾਈ ਫੌਜ ਲਈ ਵਿਸ਼ੇਸ਼ ਰੂਪ ਨਾਲ ਤਿਆਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਸਾਲ ਸਤੰਬਰ ਵਿਚ ਭਾਰਤੀ ਹਵਾਈ ਫੌਜ ਦੀ 6 ਮੈਂਬਰੀ ਟੀਮ ਨੇ ਫ਼ਰਾਂਸ ਦੇ ਡਾਸਾਲਟ ਮੈਨਿਊਫੈਕਚਰਿੰਗ ਯੂਨਿਟ ਦਾ ਦੌਰਾ ਕੀਤਾ ਸੀ। ਇਸ ਦੌਰਾਨ ਹਵਾਈ ਫੌਜ ਦੇ ਡਿਪਟੀ ਚੀਫ਼ ਏਅਰ ਮਾਰਸ਼ਲ ਰਘੂਨਾਥ ਨਾਂਬੀਆਰ ਨੇ ਪਹਿਲੀ ਭਾਰਤੀ ਰਾਫੇਲ ਕਾਬੈਟ ਏਅਰ ਕਰਾਫ਼ਟ ਉਤੇ ਉਡ਼ਾਨ ਭਰੀ ਸੀ।