
ਖੱਟਰ ਨੇ ਟਵੀਟ ਕਰ ਦਿੱਤੀ ਜਾਣਕਾਰੀ
ਚੰਡੀਗੜ੍ਹ : ਵੀਰਵਾਰ ਨੂੰ ਅਮੀਰਕਾ ਦੇ ਇਕ ਸਿੱਖ ਵਫਦ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਉਨ੍ਹਾਂ ਦੇ ਨਿਵਾਸ ਉੱਤੇ ਮੁਲਾਕਾਤ ਕੀਤੀ। ਵਫਦ ਵੱਲੋਂ ਸਿੱਖ ਭਾਈਚਾਰੇ ਦੇ ਹਿੱਤ ਵਿਚ ਕੰਮ ਕਰਨ ਅਤੇ ਸਮੱਰਥਨ ਦੇ ਲਈ ਮੁੱਖ ਮੰਤਰੀ ਨੂੰ ਸ਼ਲਾਘਾ ਪੱਤਰ ਦਿੱਤਾ। ਇਸ ਗੱਲ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਟਵੀਟ ਕਰ ਦਿੱਤੀ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਵਫਦ ਨੂੰ ਸੂਬੇ ਵਿਚ ਸਿੱਖ ਭਾਈਚਾਰੇ ਦੇ ਹਿੱਤਾਂ ਵਿਚ ਕੀਤੇ ਜਾ ਰਹੇ ਕੰਮਾਂ ਬਾਰੇ ਵੀ ਜਾਣੂ ਕਰਵਾਇਆ।
आज मुख्यमंत्री आवास पर प्रमुख अमेरिकी सिखों के प्रतिनिधिमंडल से मुलाक़ात की तथा हरियाणा सरकार द्वारा राज्य में सिख विरासत के संरक्षण और लोहागढ़ ट्रस्ट द्वारा किए जा रहे प्रयासों के बारे में भी अवगत कराया। pic.twitter.com/el1oMkYkCF
— Manohar Lal (@mlkhattar) December 27, 2019
ਸੀਐਮ ਖੱਟਰ ਨੇ ਟਵੀਟ ਕਰਦੇ ਹੋਏ ਲਿਖਿਆ ਕਿ ''ਅੱਜ ਮੁੱਖਮੰਤਰੀ ਨਿਵਾਸ 'ਤੇ ਅਮਕੀਕੀ ਸਿੱਖਾਂ ਦੇ ਵਫਦ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਵਿਚ ਸਿੱਖ ਵਿਰਾਸਤ ਅਤੇ ਲੋਹਗੜ ਟਰੱਟਸ ਦੀ ਸੰਭਾਲ ਲਈ ਹਰਿਆਣਾ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਤੋਂ ਵਫਦ ਨੂੰ ਜਾਣੂ ਕਰਵਾਇਆ''।
संयुक्त राज्य की सीनेट की ओर से सिख समुदायों के हित में कार्य करने हेतु और राज्य सरकार द्वारा इस समुदाय को दिए गए सतत समर्थन के लिए मुझे प्रशंसा पत्र प्रदान करने के लिए सहृदय आभार व्यक्त किया।
— Manohar Lal (@mlkhattar) December 27, 2019
ਉਨ੍ਹਾਂ ਨੇ ਅੱਗੇ ਦੱਸਿਆ ਕਿ ''ਸੰਯੁਕਤ ਰਾਸ਼ਟਰ ਅਮਰੀਕਾ ਦੀ ਸੀਨੇਟ ਵੱਲੋਂ ਸਿੱਖ ਭਾਈਚਾਰੇ ਦੇ ਹਿੱਤ ਵਿਚ ਕੰਮ ਕਰਨ ਅਤੇ ਸੂਬਾ ਸਰਕਾਰ ਦੁਆਰਾ ਸਿੱਖ ਭਾਈਚਾਰੇ ਨੂੰ ਦਿੱਤੇ ਜਾ ਰਹੇ ਨਿਰੰਤਰ ਸਮਰਥਨ ਲਈ ਮੈਨੂੰ ਇਕ ਪ੍ਰਸੰਸਾ ਪੱਤਰ ਪ੍ਰਦਾਨ ਕਰਨ ਦੇ ਲਈ ਮੈ ਧੰਨਵਾਦ ਕਰਦਾ ਹਾਂ''।
Photo
ਦੱਸ ਦਈਏ ਕਿ ਇਸ ਵਫਦ ਵਿਚ ਸਿੱਖ ਪਾਲਿਟੀਕਲ ਐਕਸ਼ਨ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਖਾਲਸਾ, ਸ੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਦਿੱਲੀ ਦੇ ਪ੍ਰਿੰਸੀਪਲ ਡਾ ਜਸਵਿੰਦ ਸਿੰਘ ਅਤੇ ਸੂਚਨਾ ਤਕਨਾਲੋਜੀ ਮਾਹਿਰ ਅਤੇ ਉਦਮੀ ਵਿਸ਼ਾਲ ਮਲਿਕ ਵੀ ਸ਼ਾਮਲ ਸਨ।