
ਸਰਕਾਰ ਇਸ ਦੇ ਲਈ ਪ੍ਰਧਾਨ ਮੰਤਰੀ ਜਨਸਿਹਤ ਮੁਹਿੰਮ ਅਧੀਨ ਦੇਸ਼ ਭਰ ਵਿਚ ਤਿਆਰ ਹੋ ਰਹੇ ਲਗਭਗ ਡੇਢ ਲੱਖ ਸਿਹਤ ਅਤੇ ਤੰਦਰੁਸਤੀ ਕੇਦਰਾਂ ਦੀ ਮਦਦ ਲਵੇਗੀ।
ਨਵੀਂ ਦਿੱਲੀ : ਸਰਕਾਰ ਨੇ ਸੂਗਰ, ਤਣਾਅ, ਹਾਈ ਬਲੱਡ ਪ੍ਰੈਸ਼ਰ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਦੇ ਇਲਾਜ ਲਈ ਇਕ ਯੋਜਨਾ ਤਿਆਰ ਕੀਤੀ ਹੈ ਜਿਸ ਦੇ ਅਧੀਨ ਆਯੂਰਵੇਦ ਨੂੰ ਪਿੰਡ-ਪਿੰਡ ਤੱਕ ਪਹੁੰਚਾਇਆ ਜਾਵੇਗਾ। ਸਰਕਾਰ ਇਸ ਦੇ ਲਈ ਪ੍ਰਧਾਨ ਮੰਤਰੀ ਜਨਸਿਹਤ ਮੁਹਿੰਮ ਅਧੀਨ ਦੇਸ਼ ਭਰ ਵਿਚ ਤਿਆਰ ਹੋ ਰਹੇ ਲਗਭਗ ਡੇਢ ਲੱਖ ਸਿਹਤ ਅਤੇ ਤੰਦਰੁਸਤੀ ਕੇਦਰਾਂ ਦੀ ਮਦਦ ਲਵੇਗੀ।
AYUSH
ਇਥੇ ਭਾਰਤੀ ਵਿਗਿਆਨੀਆਂ ਵੱਲੋਂ ਖੋਜ ਵਿਚ ਤਿਆਰ ਕੀਤੀ ਗਈ ਬੀਜੀਆਰ-34 ਸਮੇਤ ਕਈ ਤਰ੍ਹਾਂ ਦੀਆਂ ਆਯੂਰਵੇਦ ਪ੍ਰਣਾਲੀਆਂ ਨਾਲ ਮਰੀਜਾਂ ਦਾ ਇਲਾਜ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਦਵਾ ਨੂੰ ਸੀਐਸਆਈਆਰ ਨੇ ਸੂਗਰ 'ਤੇ ਖੋਜ ਕਰਦੇ ਹੋਏ ਇਸ ਨੂੰ ਤਿਆਰ ਕੀਤਾ ਸੀ। ਇਸ ਸਬੰਧੀ ਆਯੂਸ਼ ਮੰਤਰਾਲੇ ਦਾ ਕਹਿਣਾ ਹੈ ਕਿ ਹੁਣ ਤੱਕ ਇਸ ਦਵਾ ਦੇ ਨਤੀਜੇ ਬਹੁਤ ਵਧੀਆ ਮਿਲੇ ਹਨ।
BGR 34
ਅਜਿਹਾ ਵੀ ਦੇਖਿਆ ਗਿਆ ਹੈ ਕਿ ਬੀਜੀਆਰ ਦੀ ਵਰਤੋਂ ਨਾਲ 30 ਸਾਲ ਤੋਂ ਘੱਟ ਉਮਰ ਦੇ ਸੂਗਰ ਰੋਗੀਆਂ ਵਿਚ ਇਸ ਬਿਮਾਰੀ ਨੂੰ ਖਤਮ ਕਰ ਦਿਤਾ ਹੈ। ਇਹੋ ਕਾਰਨ ਹੈ ਕਿ ਸਰਕਾਰ, ਸਿਹਤ ਅਤੇ ਪਰਵਾਰ ਭਲਾਈ ਮੰਤਰਾਲਾ, ਆਯੂਸ਼ ਅਤੇ ਵਿਗਿਆਨ ਮੰਤਰਾਲੇ ਨੇ ਇਸ ਨੂੰ ਲੈ ਕੇ ਯੋਜਨਾ ਬਣਾਈ ਹੈ। ਆਯੂਰਵੇਦ ਦੇ ਇਸ ਇਲਾਜ ਨੂੰ ਵਿਗਿਆਨ ਅਤੇ ਤਕਨੀਕੀ ਮੰਤਰਾਲਾ ਪਿੰਡ-ਪਿੰਡ ਤੱਕ ਪਹੁੰਚਾਉਣ ਦੀ ਤਿਆਰੀ ਵਿਚ ਹੈ।
Council of Scientific and Industrial Research
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜੇਕਰ ਇਹ ਇਲਾਜ ਲੋਕਾਂ ਤੱਕ ਪਹੁੰਚਾਉਣ ਵਿਚ ਕਾਮਯਾਬ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਇਹ ਬਹੁਤ ਲਾਹੇਵੰਦ ਸਿੱਧ ਹੋਵੇਗਾ। ਰਾਸ਼ਟਰੀ ਸਿਹਤ ਮਿਸ਼ਨ ਅਧੀਨ ਆਯੂਸ਼ ਮੰਤਰਾਲਾ ਸਾਲ 2021 ਤੱਕ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿਚ ਇਹ ਇਲਾਜ ਉਪਲਬਧ ਕਰਵਾ ਸਕਦਾ ਹੈ। ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਉਤਰ ਪ੍ਰਦੇਸ਼ ਵਿਚ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ।
The National Health Mission
ਪਹਿਲੇ ਪੜਾਅ ਵਿਚ ਇਥੇ ਲਗਭਗ 24 ਹਜ਼ਾਰ ਕੇਂਦਰਾਂ ਨੂੰ ਸ਼ੁਰੂ ਕੀਤਾ ਜਾਵੇਗਾ। ਆਯੂਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੀਜੀਆਰ-34 ਤੋਂ ਇਲਾਵਾ ਡੀਆਰਡੀਓ ਦੀ ਲੁਕੋਸਕਿਨ, ਨੀਰੀ ਕੇਐਫਟੀ ਜਿਹੇ ਇਲਾਜ ਤੋਂ ਇਲਾਵਾ ਇਸ ਨੂੰ ਹੋਰ ਯੋਗ ਕੇਂਦਰਾਂ àਤੇ ਵੀ ਉਪਲਬਧ ਕਰਵਾਇਆ ਜਾਵੇਗਾ। ਇਸ ਦੇ ਲਈ ਹੋਰਨਾਂ ਰਾਜਾਂ ਤੋਂ ਮਤਿਆਂ ਦੀ ਪੇਸ਼ਕਣ ਆਉਣੀ ਅਜੇ ਬਾਕੀ ਹੈ।