
ਅਸੀਂ ਸਾਰੇ ਲੋਕ ਚੰਗੇ ਅਤੇ ਤੰਦਰੁਸਤ ਜੀਵਨ ਦੀ ਇੱਛਾ ਰੱਖਦੇ ਹਾਂ। ਕੀ ਤੁਸੀਂ ਜਾਣਦੇ ਹੋ...
ਅਸੀਂ ਸਾਰੇ ਲੋਕ ਚੰਗੇ ਅਤੇ ਤੰਦਰੁਸਤ ਜੀਵਨ ਦੀ ਇੱਛਾ ਰੱਖਦੇ ਹਾਂ। ਕੀ ਤੁਸੀਂ ਜਾਣਦੇ ਹੋ ਕਿ ਅਕਸਰ ਲੋਕ ਘਰਾਂ ਵਿਚ ਫ਼ਲ ਅਤੇ ਸਬਜ਼ੀਆਂ ਵਿਚ ਮੌਜੂਦ ਬੀਜ ਕੱਢ ਕੇ ਸੁੱਟ ਦਿੰਦੇ ਹਨ। ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਹੈ, ਕਿਉਂਕਿ ਅਸੀ ਅਪਣੀ ਡਾਈਟ ਵਿਚ ਹਰ ਤਰ੍ਹਾਂ ਦੇ ਬੀਜ ਸ਼ਾਮਿਲ ਕਰ ਸਕਦੇ ਹੋ। ਕਦੇ ਵੀ ਫ਼ਲ ਅਤੇ ਸਬਜ਼ੀਆਂ ਦੇ ਬੀਜ ਨੂੰ ਬੇਕਾਰ ਸਮਝ ਕੇ ਨਾ ਸੁੱਟੋ।
Seedsਧਿਆਨ ਰਹੇ ਹਰ ਤਰ੍ਹਾਂ ਦੇ ਬੀਜ ਵਿਚ ਤੁਹਾਨੂੰ ਅਜਿਹੇ ਕਈ ਪੌਸ਼ਟਿਕ ਤੱਤ ਮਿਲ ਸਕਦੇ ਹਨ, ਜੋ ਤੁਹਾਡੀ ਸਿਹਤ ਲਈ ਇਕ ਬਿਹਤਰ ਵਿਕਲਪ ਸਾਬਤ ਹੋ ਸਕਦੇ ਹਨ। ਇੱਥੋਂ ਤੱਕ ਕਿ ਤੁਸੀਂ ਇਨ੍ਹਾਂ ਬੀਜਾਂ ਨੂੰ ਅਪਣੀ ਡਾਈਟ ਵਿਚ ਸ਼ਾਮਿਲ ਕਰਕੇ ਸਰੀਰ ਦੇ ਕਈ ਰੋਗਾਂ ਨੂੰ ਦੂਰ ਕਰ ਸਕਦੇ ਹਨ। ਆਓ ਜੀ ਜਾਣਦੇ ਹਾਂ ਕੁੱਝ ਅਜਿਹੇ ਹੀ ਬੀਜਾਂ ਦੇ ਬਾਰੇ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੱਦੂ ਦੇ ਬੀਜ ਵਿਚ ਵਿਟਾਮਿਨ-ਬੀ ਅਤੇ ਫੌਲਿਕ ਐਸਿਡ ਤੋਂ ਇਲਾਵਾ ਇਕ ਅਜਿਹਾ ਕੈਮੀਕਲ ਵੀ ਮੌਜੂਦ ਹੁੰਦਾ ਹੈ, ਜੋ ਸਾਡੇ ਰਵੱਈਏ ਨੂੰ ਬਿਹਤਰ ਕਰਨ ਵਿਚ ਮਦਦ ਕਰਦਾ ਹੈ। ਸਿਰਫ਼ ਇੰਨਾ ਹੀ ਨਹੀਂ, ਕੱਦੂ ਦੇ ਬੀਜ ਡਾਇਬੀਟੀਜ਼ ਵਰਗੇ ਰੋਗਾਂ ਵਿਚ ਵੀ ਕਾਫ਼ੀ ਫ਼ਾਇਦਾ ਪਹੁੰਚਾਉਂਦੇ ਹਨ। ਇਹ ਸਰੀਰ ਵਿਚ ਇਨਸੁਲੀਨ ਦੀ ਮਾਤਰਾ ਨੂੰ ਸੰਤੁਲਿਤ ਕਰਨ ਵਿਚ ਵੀ ਮਦਦਗਾਰ ਸਾਬਤ ਹੁੰਦੇ ਹਨ। ਤੁਸੀਂ ਇਨ੍ਹਾਂ ਬੀਜਾਂ ਨੂੰ ਰੋਸਟ ਕਰਕੇ ਅਪਣੀ ਡਾਈਟ ਵਿਚ ਸ਼ਾਮਿਲ ਕਰ ਸਕਦੇ ਹੋ।
Pumpkin seedsਅਨਾਰ ਦੇ ਬੀਜ : ਅਨਾਰ ਦੇ ਬੀਜਾਂ ਵਿਚ ਮੌਜੂਦ ਐਂਟੀਔਕਸੀਡੈਂਟਸ, ਕੈਂਸਰ ਅਤੇ ਦਿਲ ਦੇ ਰੋਗ ਦੀ ਰੋਕਥਾਮ ਲਈ ਬੈਸਟ ਹੁੰਦੇ ਹਨ। ਐਂਟੀਔਕਸੀਡੈਂਟਸ, ਜੋ ਸਰੀਰ ਵਿਚ ਖੂਨ ਦੇ ਥੱਕੇ ਨੂੰ ਜੰਮਣ ਨਹੀਂ ਦਿੰਦੇ, ਨਾਲ ਹੀ ਇਹ ਤੁਹਾਡੇ ਸਰੀਰ ਨੂੰ ਬਿਹਤਰ ਆਕਾਰ ਵਿਚ ਰੱਖਣ ਲਈ ਕਾਫ਼ੀ ਲਾਭਕਾਰੀ ਹੁੰਦੇ ਹਨ। ਲੋਕ ਇਨ੍ਹਾਂ ਬੀਜਾਂ ਦਾ ਸੇਵਨ ਅਪਣਾ ਭਾਰ ਘੱਟ ਕਰਨ ਲਈ ਵੀ ਕਰ ਸਕਦੇ ਹਨ। ਇਨ੍ਹਾਂ ਬੀਜਾਂ ਨੂੰ ਗਰੀਨ ਸਲਾਦ ਦੇ ਨਾਲ ਖਾਧਾ ਜਾ ਸਕਦਾ ਹੈ। ਤਾਂ ਇਨ੍ਹਾਂ 5 ਬੀਜਾਂ ਨੂੰ ਅਪਣੀ ਡਾਈਟ ਵਿਚ ਜ਼ਰੂਰ ਸ਼ਾਮਿਲ ਕਰੋ ਅਤੇ ਕਈ ਤਰ੍ਹਾਂ ਦੇ ਸਿਹਤ ਸਬੰਧੀ ਫ਼ਾਇਦੇ ਲਓ।
Pomegranate seedsਕਟਹਲ : ਜੀ ਹਾਂ, ਕਟਹਲ ਦੇ ਬੀਜ ਜਿਨ੍ਹਾਂ ਨੂੰ ਤੁਸੀਂ ਕੱਢ ਕੇ ਪਾਸੇ ਸੁੱਟ ਦਿੰਦੇ ਹੋ, ਭੁੱਖ ਲੱਗਣ ਉਤੇ ਭੋਜਨ ਵਿਚ ਸ਼ਾਮਿਲ ਕਰ ਸਕਦੇ ਹੋ। ਜਿਨ੍ਹਾਂ ਲੋਕਾਂ ਨੂੰ ਭੁੱਖ ਘੱਟ ਲੱਗਦੀ ਹੈ, ਉਨ੍ਹਾਂ ਦੇ ਲਈ ਕਟਹਲ ਦੇ ਬੀਜ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ। ਕਟਹਲ ਦੇ ਬੀਜ ਰਾਤ ਨੂੰ ਪਾਣੀ ਵਿਚ ਭਿਉਂ ਕੇ ਸਵੇਰੇ ਖਾਣ ਨਾਲ ਭੁੱਖ ਵੱਧਦੀ ਹੈ।
Kathal seedsਅੰਗੂਰ : ਅੰਗੂਰ ਦੇ ਬੀਜਾਂ ਵਿਚ ਭਾਰੀ ਮਾਤਰਾ ਵਿਚ ਵਿਟਾਮਿਨ-ਈ ਪਾਇਆ ਜਾਂਦਾ ਹੈ। ਇਸ ਦੇ ਬੀਜਾਂ ਵਿਚੋਂ ਨਿਕਲਣ ਵਾਲਾ ਤੇਲ ਮੈਡੀਸਨ ਦੇ ਤੌਰ ‘ਤੇ ਵੀ ਇਸਤੇਮਾਲ ਹੁੰਦਾ ਹੈ। ਅੰਗੂਰ ਦੇ ਬੀਜਾਂ ਵਿਚ ਐਂਟੀਔਕਸੀਡੈਂਟਸ ਹੁੰਦੇ ਹਨ। ਇਹ ਤੁਹਾਡੇ ਸਰੀਰ ਦੇ ਸਾਫ਼ਟ ਟਿਸ਼ੂਜ ਨੂੰ ਰੈਡੀਕਲਸ ਤੋਂ ਸੁਰੱਖਿਅਤ ਰੱਖਦਾ ਹੈ। ਇਸ ਨਾਲ ਡਾਇਬੀਟੀਜ਼ ਦਾ ਖ਼ਤਰਾ ਵੀ ਘੱਟ ਹੁੰਦਾ ਹੈ।
Grapes Seedsਤਰਬੂਜ਼ : ਤਰਬੂਜ਼ ਦੇ ਬੀਜ ਭਾਰ ਘੱਟ ਕਰਨ ਲਈ ਬੈਸਟ ਮੰਨੇ ਜਾਂਦੇ ਹਨ। ਇਸ ਦੇ ਲਈ ਤੁਸੀਂ ਇਨ੍ਹਾਂ ਬੀਜਾਂ ਨੂੰ ਛਿਲ ਕੇ ਦੁੱਧ ਜਾਂ ਪਾਣੀ ਦੇ ਨਾਲ ਇਸ ਦਾ ਸੇਵਨ ਕਰਦੇ ਹੋ, ਤਾਂ ਇਹ ਜ਼ਿਆਦਾ ਫ਼ਾਇਦੇਮੰਦ ਸਾਬਤ ਹੋ ਸਕਦੇ ਹਨ।
Watermelon seeds