ਤਸਵੀਰ 'ਚ ਪ੍ਰਧਾਨ ਮੰਤਰੀ ਨੂੰ ਭਿਖਾਰੀ ਦਰਸਾਉਣ ਵਾਲਾ ਪਹੁੰਚਿਆ ਜੇਲ੍ਹ
Published : Jan 29, 2019, 1:08 pm IST
Updated : Jan 29, 2019, 1:08 pm IST
SHARE ARTICLE
Leader arrested for picture showing PM as beggar
Leader arrested for picture showing PM as beggar

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ਼ ਫ਼ੇਸਬੁਕ 'ਤੇ ਇਤਰਾਜ਼ਯੋਗ ਪੋਸਟ ਕਰਨਾ ਇਕ ਵਿਅਕਤੀ ਨੂੰ ਮਹਿੰਗਾ ਪੈ ਗਿਆ। ਪ੍ਰਧਾਨ ਮੰਤਰੀ ਉਤੇ ਪੋਸਟ ਕਰਨ ਵਾਲੇ ਐਮਡੀਐਮਕੇ...

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ਼ ਫ਼ੇਸਬੁਕ 'ਤੇ ਇਤਰਾਜ਼ਯੋਗ ਪੋਸਟ ਕਰਨਾ ਇਕ ਵਿਅਕਤੀ ਨੂੰ ਮਹਿੰਗਾ ਪੈ ਗਿਆ। ਪ੍ਰਧਾਨ ਮੰਤਰੀ ਉਤੇ ਪੋਸਟ ਕਰਨ ਵਾਲੇ ਐਮਡੀਐਮਕੇ (MDMK) ਕਰਮਚਾਰੀ ਸਾਥਿਆਰਾਜ ਬਲੁ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਐਮਡੀਐਮਕੇ ਕਰਮਚਾਰੀ ਸਾਥਿਆਰਾਜ ਬਲੁ ਨੇ ਪ੍ਰਧਾਨ ਮੰਤਰੀ ਦੇ ਖਿਲਾਫ਼ ਇਕ ਪੋਸਟ ਕੀਤੀ ਸੀ। ਜਿਸ ਦੇ ਖਿਲਾਫ ਪੁਲਿਸ ਵਿਚ ਸ਼ਿਕਾਇਤ ਦਰਜ ਕੀਤੀ ਗਈ ਸੀ। 

ArrestedArrested

ਸਥਾਨਕ ਪੁਲਿਸ ਦੇ ਮੁਤਾਬਕ ਸਾਥਿਆਰਾਜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਤਸਵੀਰ ਨਾਲ ਛੇੜਛਾੜ ਕਰਦੇ ਹੋਏ ਉਨ੍ਹਾਂ ਨੂੰ ਇਕ ਕਟੋਰੇ ਦੇ ਨਾਲ (ਮੰਗਤੇ ਦੇ ਪਹਿਰਾਵੇ ਵਿਚ) ਵਿਖਾਇਆ ਸੀ। ਜੋ ਇਤਰਾਜ਼ਯੋਗ ਸੀ। ਉਨ੍ਹਾਂ ਨੂੰ ਆਈਪੀਸੀ ਦੀ ਧਾਰਾ 504, 505 (2) ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਸਾਥਿਆਰਾਜ ਬਲੁ ਨੇ ਪ੍ਰਧਾਨ ਮੰਤਰੀ  ਦੇ ਮਦੁਰੈ ਦੌਰੇ ਤੋਂ ਪਹਿਲਾਂ ਇਸ ਪੋਸਟ ਨੂੰ ਸੋਸ਼ਲ ਮੀਡੀਆ 'ਤੇ ਪਾਇਆ ਸੀ ਜੋ ਬਹੁਤ ਵਾਇਰਲ ਹੋ ਗਿਆ ਸੀ। ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਦੁਰੈ ਦੇ ਦੌਰੇ 'ਤੇ ਸਨ।

ਜਿੱਥੇ ਉਨ੍ਹਾਂ ਨੇ ਏਮਸ ਦੀ ਨੀਂਹ ਪੱਥਰ ਰੱਖਿਆ। ਇਥੇ ਐਮਡੀਐਮਕੇ ਪ੍ਰਮੁੱਖ ਵਾਇਕੋ ਦੀ ਅਗੁਵਾਈ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਗਿਆ ਸੀ। ਸਥਾਨਕ ਲੋਕਾਂ ਦਾ ਇਲਜ਼ਾਮ ਸੀ ਕਿ ਕਾਵੇਰੀ, ਮੇਕਾਡਤੁ, ਸਟਰਲਾਈਟ ਸਮੇਤ ਕਈ ਮੁੱਦਿਆਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੁੱਪੀ ਸਾਧ ਰਖੀ ਸੀ ਅਤੇ ਹੁਣ ਚੋਣ ਦਾ ਸਮਾਂ ਨੇੜੇ ਆਉਣ 'ਤੇ ਰਾਜ ਵਿਚ ਵੋਟ ਮੰਗਣ ਦੇ ਮਕਸਦ ਤੋਂ ਆ ਰਹੇ ਹਨ।

PM Narendra ModiPM Narendra Modi

ਦੱਸ ਦਈਏ ਕਿ ਇਸ ਤੋਂ ਪਹਿਲਾਂ ਹੀ ਮੱਧ ਪ੍ਰਦੇਸ਼ ਵਿਚ ਵੀ ਇਕ ਸੋਸ਼ਲ ਮੀਡੀਆ ਕਾਰਕੂਨ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਦਿੱਲੀ ਪੁਲਿਸ ਦਾ ਇਲਜ਼ਾਮ ਸੀ ਕਿ ਕਾਰਕੂਨ ਨੇ ਸੋਸ਼ਲ ਮੀਡੀਆ 'ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਖਿਲਾਫ਼ ਪੋਸਟ ਲਿਖਿਆ ਸੀ। ਇਸ ਮੁੱਦੇ 'ਤੇ ਕਾਂਗਰਸ ਦੀ ਮੱਧ ਪ੍ਰਦੇਸ਼ ਸਰਕਾਰ ਨੇ ਇਤਰਾਜ਼ ਦਰਜ ਕਰਾਏ ਸਨ।  ਕੁਲ ਮਿਲਾਕੇ ਤਮਿਲਨਾਡੁ ਵਿਚ ਮੋਦੀ ਸਰਕਾਰ ਨੂੰ ਲੈ ਕੇ ਲੋਕ ਨਾਰਾਜ਼ ਹਨ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਪਰ ਕਿਸੇ ਉਤੇ ਵੀ ਇਤਰਾਜ਼ਯੋਗ ਟਿੱਪਣੀ ਨਹੀਂ ਕੀਤੀ ਜਾਣੀ ਚਾਹੀਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement