ਰਾਮ ਜਨਮ ਭੂਮੀ ਵਿਵਾਦ ਮਾਮਲੇ 'ਚ ਕੇਂਦਰ ਸਰਕਾਰ ਨੇ ਖੇਡਿਆ ਵੱਡਾ ਦਾਅ 
Published : Jan 29, 2019, 2:30 pm IST
Updated : Jan 29, 2019, 2:30 pm IST
SHARE ARTICLE
Narendra Modi
Narendra Modi

ਰਾਮ ਜਨਮ ਭੂਮੀ ਵਿਵਾਦ ਮਾਮਲੇ 'ਚ ਕੇਂਦਰ ਸਰਕਾਰ ਨੇ ਵੱਡਾ ਦਾਅ ਖੇਡਿਆ ਹੈ। ਸਰਕਾਰ ਨੇ ਅਯੁੱਧਿਆ ਵਿਵਾਦ ਮਾਮਲੇ 'ਚ ਵਿਵਾਦਿਤ ਜ਼ਮੀਨ ਛੱਡ ਕੇ ਬਾਕੀ ਜ਼ਮੀਨ ਨੂੰ ....

ਨਵੀਂ ਦਿੱਲੀ: ਰਾਮ ਜਨਮ ਭੂਮੀ ਵਿਵਾਦ ਮਾਮਲੇ 'ਚ ਕੇਂਦਰ ਸਰਕਾਰ ਨੇ ਵੱਡਾ ਦਾਅ ਖੇਡਿਆ ਹੈ। ਸਰਕਾਰ ਨੇ ਅਯੁੱਧਿਆ ਵਿਵਾਦ ਮਾਮਲੇ 'ਚ ਵਿਵਾਦਿਤ ਜ਼ਮੀਨ ਛੱਡ ਕੇ ਬਾਕੀ ਜ਼ਮੀਨ ਨੂੰ ਵਾਪਿਸ ਦੇਣ ਅਤੇ ਇਸ 'ਤੇ ਜਾਰੀ ਰੁਕਾਵਟ ਨੂੰ ਹਟਾਉਣ ਦੀ ਮੰਗ ਕੀਤੀ ਹੈ। ਸਰਕਾਰ ਨੇ ਅਪਣੀ ਅਰਜੀ 'ਚ 67 ਏਕੜ ਜ਼ਮੀਨ 'ਚੋਂ ਕੁੱਝ ਹਿੱਸਾ ਸੌਂਪਣ ਦੀ ਅਰਜੀ ਦਿਤੀ ਹੈ। ਇਹ 67 ਏਕੜ ਜ਼ਮੀਨ 2.67 ਏਕੜ ਵਿਵਾਦਿਤ ਜ਼ਮੀਨ ਦੇ ਚਾਰੇ ਪਾਸੇ ਸਥਿਤ ਹੈ। ਸੁਪ੍ਰੀਮ ਕੋਰਟ ਨੇ ਵਿਵਾਦਿਤ ਜ਼ਮੀਨ ਸਹਿਤ 67 ਏਕੜ ਜ਼ਮੀਨ 'ਤੇ ਸਥਿਤੀ ਨੂੰ ਸਥਿਰ ਬਣਾਉਣ ਨੂੰ ਕਿਹਾ ਸੀ।

PM Narendra ModiPM Narendra Modi

ਸਰਕਾਰ ਦੇ ਇਸ ਕਦਮ ਦਾ ਵੀਐਚਪੀ ਅਤੇ ਹਿੰਦੂਵਾਦੀ ਸੰਗਠਨਾਂ ਨੇ ਸਵਾਗਤ ਕੀਤਾ ਹੈ। 1993 ਵਿਚ ਕੇਂਦਰ ਸਰਕਾਰ ਨੇ ਅਯੁੱਧਿਆ ਪ੍ਰਾਪਤੀ ਕਾਨੂੰਨ ਦੇ ਤਹਿਤ ਵਿਵਾਦਿਤ ਥਾਂ ਅਤੇ ਨੇੜੇ ਦੀ ਜ਼ਮੀਨ ਦੀ ਐਕਵਾਇਰ ਕਰ ਲਿਆ ਸੀ ਅਤੇ ਪਹਿਲਾਂ ਤੋਂ ਜ਼ਮੀਨ ਵਿਵਾਦ ਨੂੰ ਲੈ ਕੇ ਦਾਖਲ ਬਹੁਤ ਸਾਰੀ ਪਟੀਸ਼ਨਾ ਨੁੰ ਖ਼ਤਮ ਕਰ ਦਿਤਾ ਸੀ।

PM ModiPM Modi

ਸਰਕਾਰ ਦੇ ਇਸ ਐਕਟ ਨੂੰ ਸੁਪ੍ਰੀਮ ਕੋਰਟ 'ਚ ਚੁਣੋਤੀ ਦਿਤੀ ਗਈ ਸੀ। ਉਦੋਂ ਸੁਪ੍ਰੀਮ ਕੋਰਟ ਨੇ ਇਸਮਾਇਲ ਫਾਰੁਖੀ ਜਜਮੇਂਟ ਵਿਚ 1994 ਵਿਚ ਬਹੁਤ ਸਾਰੀ ਦਾਵੇਦਾਰੀ ਵਾਲੀ ਅਰਜੀ ਨੂੰ ਬਹਾਲ ਕਰ ਦਿਤਾ ਸੀ ਅਤੇ ਜ਼ਮੀਨ ਕੇਂਦਰ ਸਰਕਾਰ ਦੇ ਕੋਲ ਹੀ ਰੱਖਣ ਨੂੰ ਕਿਹਾ ਸੀ ਅਤੇ ਨਿਰਦੇਸ਼ ਦਿਤੇ ਸੀ ਕਿ ਜਿਸ ਦੇ  'ਚ ਅਦਾਲਤ ਦਾ ਫੈਸਲਾ ਆਉਂਦਾ ਹੈ, ਜ਼ਮੀਨ ਉਸ ਨੂੰ ਦਿਤੀ ਜਾਵੇਗੀ। ਰਾਮਲਲਾ ਵਿਰਾਜਮਾਨ ਤੋਂ ਵਕੀਲ ਆਨ ਰੇਕਾਰਡ ਵਿਸ਼ਣੁ ਜੈਨ ਦੱਸਿਆ ਸੀ ਕਿ ਦੁਬਾਰਾ ਕਾਨੂੰਨ ਲਿਆਉਣ 'ਤੇ ਕੋਈ ਰੋਕ ਨਹੀਂ ਹੈ ਪਰ ਉਸ ਨੂੰ ਸੁਪ੍ਰੀਮ ਕੋਰਟ 'ਚ ਫਿਰ ਤੋਂ ਚੁਣੋਤੀ ਦਿਤੀ ਜਾ ਸਕਦੀ ਹੈ।

PM Narendra ModiPM Narendra Modi

ਇਸ ਵਿਵਾਦ 'ਚ ਮੁਸਲਮਾਨ ਪੱਖ ਦੇ ਵਕੀਲ ਜਫਰਯਾਬ ਜਿਲਾਨੀ ਦਾ ਕਹਿਣਾ ਸੀ ਕਿ ਜਦੋਂ ਅਯੁੱਧਿਆ ਐਕਵਾਇਅਰ ਐਕਟ 1993 ਵਿਚ ਲਿਆਇਆ ਗਿਆ ਉਦੋਂ ਉਸ ਐਕਟ ਨੂੰ ਚੁਣੋਤੀ ਦਿਤੀ ਗਈ ਸੀ। ਸੁਪ੍ਰੀਮ ਕੋਰਟ ਨੇ ਉਦੋਂ ਇਹ ਵਿਵਸਥਾ ਦਿਤੀ ਸੀ ਕਿ ਐਕਟ ਲਿਆਕੇ ਮੁਕਦਮੇ ਨੂੰ ਖਤਮ ਕਰਨਾ ਗੈਰ ਸੰਵਿਧਾਨਕ ਹੈ। ਪਹਿਲਾਂ ਅਦਾਲਤ ਮੁਲਦਮੇਂ 'ਤੇ ਫੈਸਲਾ ਲਵੇ ਅਤੇ ਜ਼ਮੀਨ ਨੂੰ ਕੇਂਦਰ ਉਦੋਂ ਤੱਕ ਕੱਟੜਪੰਥੀ ਦੀ ਤਰ੍ਹਾਂ ਅਪਣੇ ਕੋਲ ਰੱਖੇ। ਕੋਰਟ ਦਾ ਫੈਸਲਾ ਜਿਸ ਦੇ ਵੀ ਪੱਖ ਵਿਚ ਆਏਗਾ ਸਰਕਾਰ ਉਸ ਨੂੰ ਜ਼ਮੀਨ ਸੌਪੇਗੀ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement