
ਦਿੱਲੀ 'ਚ ਮਨਜੀਤ ਜੀਕੇ ਦੀ ਜਾਗੋ ਪਾਰਟੀ ਵੱਲੋਂ ਬੀਜੇਪੀ ਨੂੰ ਸਮਰਥਨ ਦੇਣ ਦਾ ਐਲਾਨ...
ਨਵੀਂ ਦਿੱਲੀ: ਦਿੱਲੀ 'ਚ ਮਨਜੀਤ ਜੀਕੇ ਦੀ ਜਾਗੋ ਪਾਰਟੀ ਵੱਲੋਂ ਬੀਜੇਪੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਮਨਜੀਤ ਸਿੰਘ ਅਤੇ ਉੁਨ੍ਹਾਂ ਦੇ ਸਾਥੀਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਕਿ ਉਹ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬੀਜੇਪੀ ਨੂੰ ਸਮਰਥਨ ਦੇਣਗੇ।
Manjit Singh GK
ਇਸੇ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸਾਨੂੰ ਬੀਜੇਪੀ ਪਾਰਟੀ ਨੇ ਕਿਹਾ ਸੀ ਕਿ ਮੌਜੂਦਾ ਚੋਣਾਂ ‘ਚ ਸਾਨੂੰ ਸਮਰਥਨ ਦਓ ਅਤੇ ਇਸਤੋਂ ਪਹਿਲਾਂ ਮੇਰੀ ਮੀਟਿੰਗ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਦਿੱਲੀ ਦੇ ਪ੍ਰਧਾਨ ਮਨੋਜ ਤਿਵਾੜੀ, ਸ਼ਾਮ ਜਾਜੂ ਨਾਲ ਹੋਈ ਸੀ।
JP Nada President of BJP
ਜੀਕੇ ਨੇ ਦੱਸਿਆ ਕਿ ਮੀਟਿੰਗਾਂ ਦੌਰਾਨ ਅਸੀਂ ਆਪਣੇ ਖਾਸ ਮੁੱਦੇ ਬੀਜੇਪੀ ਪਾਰਟੀ ਸਾਹਮਣੇ ਰੱਖੇ, ਜਿਵੇਂ ਕਿ ਸਿੱਖਾਂ ਦੇ ਗੁਰਦੁਆਰਿਆਂ ਦੀਆਂ ਪ੍ਰੇਸ਼ਾਨੀਆਂ ਨੂੰ ਆਪਣੀ ਮਿਨੀਸਰੀ ਹੇਠ ਲੈ ਕੇ ਉਨ੍ਹਾਂ ਦਾ ਹੱਲ ਕੱਢਿਆ ਜਾਵੇ, ਇਸਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਿਹੜੇ ਸਿੱਖ ਜੇਲ੍ਹਾਂ ‘ਚ ਬੈਠੇ ਹਨ ਉਨ੍ਹਾਂ ਲਈ ਸਾਡੀ ਜੱਦੋ-ਜਹਿਦ ਜਾਰੀ ਰਹੇਗੀ।
BJP government
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ‘ਤੇ ਇਕ ਮੈਡੀਕਲ ਕਾਲਜ ਬਣਾਇਆ ਜਾਣਾ ਚਾਹੀਦਾ ਹੈ ਅਤੇ ਜਿਹੜੇ ਸਿਵਲ ਪ੍ਰੀਖਿਆ ਲਈ ਪੇਪਰ ਹੁੰਦੇ ਹਨ ਉਨ੍ਹਾਂ ਨੂੰ ਪੰਜਾਬੀ ਭਾਸ਼ਾ ‘ਚ ਸੈਂਟਰ ਸਰਕਾਰ ਨੂੰ ਲੈਣੇ ਚਾਹੀਦੇ ਹਨ।
Manjeet singh gk
ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਇਹ ਸਾਰੇ ਮਸਲੇ ਅਸੀਂ ਬੀਜੇਪੀ ਦੀ ਪੂਰੀ ਲੀਡਰਸ਼ਿਪ ਸਾਹਮਣੇ ਰੱਖੇ ਹਨ ਜੋ ਉਨ੍ਹਾਂ ਵੱਲੋਂ ਹੁੰਗਾਰਾ ਭਰਿਆ ਗਿਆ ਹੈ ਕਿ ਦਿੱਲੀ ਵਿਚ ਬੀਜੇਪੀ ਦੀ ਸਰਕਾਰ ਆਉਣ ‘ਤੇ ਸਾਰੇ ਮਸਲੇ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਜਾਗੋ ਪਾਰਟੀ ਵੱਲੋਂ ਬੀਜੇਪੀ ਨੂੰ ਪੂਰਾ-ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ।