
ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਸੜਕਾਂ ‘ਤੇ ਹਨ...
ਨਵੀਂ ਦਿੱਲੀ: ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਸੜਕਾਂ ‘ਤੇ ਹਨ। ਗਣਤੰਤਰ ਦਿਵਸ ਆਈਟੀਓ, ਲਾਲ ਕਿਲ੍ਹੇ ਅਤੇ ਨਾਂਗਲੋਈ ‘ਚ ਹਿੰਸਾ ਹੋਈ। ਅੱਜ ਵੀ ਗਾਜ਼ੀਪੁਰ ਅਤੇ ਸਿੰਘੂ ਬਾਰਡਰ ‘ਤੇ ਤਣਾਅ ਦੀ ਸਥਿਤੀ ਹੈ। ਇਸ ਪੂਰੇ ਮਾਮਲੇ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਪ੍ਰੈਸ ਕਾਂਨਫਰੰਸ ਵਿਚ ਕਿਹਾ ਕਿ ਇਨ੍ਹਾਂ ਤਿੰਨੋਂ ਕਾਨੂੰਨਾਂ ਨੂੰ ਸਮਝਣ ਦੀ ਜਰੂਰਤ ਹੈ। ਉਨ੍ਹਾਂ ਨੇ ਸਾਫ਼-ਸਾਫ਼ ਦੱਸਿਆ ਕਿ ਇਹ ਤਿੰਨੋਂ ਕਾਨੂੰਨ ਕਿਵੇਂ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣਗੇ।
Rahul Gandhi
ਨਵੇਂ ਖੇਤੀ ਕਾਨੂੰਨਾਂ ਦੇ ਤਿੰਨ ਵੱਡੇ ਨੁਕਸਾਨ
ਪਹਿਲਾ- ਇਹ ਬਾਜ਼ਾਰ ਪ੍ਰਣਾਲੀ ਅਤੇ ਮੰਡੀ ਸਿਸਟਮ ਨੂੰ ਖ਼ਤਮ ਕਰ ਦਵੇਗਾ।
ਦੂਜਾ- ਇਸਦੇ ਚਲਦੇ ਦੇਸ਼ ਦੇ 3-4 ਵੱਡੇ ਬਿਜਨਸਮੈਨ ਜਿੰਨਾਂ ਮਰਜ਼ੀ ਅਨਾਜ ਸਟੋਰ ਕਰ ਸਕਣਗੇ, ਜਿਸ ਨਾਲ ਕਿਸਾਨ ਪ੍ਰਭਾਵਿਤ ਹੋਣਗੇ।
ਤੀਜਾ- ਇਹ ਕਾਨੂੰਨ ਕਿਸਾਨਾਂ ਨੂੰ ਕੋਰਟ ਜਾਣ ਦਾ ਹੱਕ ਨਹੀਂ ਦਿੰਦੇ।
ਮੋਦੀ ਸਰਕਾਰ ਕਿਸਾਨਾਂ ਨੂੰ ਮਾਰ ਰਹੀ ਹੈ
Kissan Leader
ਰਾਹੁਲ ਗਾਂਧੀ ਨੇ ਕਿਹਾ ਕਿ ਇਹ ਤਿੰਨ ਵੱਡੇ ਨੁਕਸਾਨ ਹਨ ਇਨ੍ਹਾਂ ਖੇਤੀ ਕਾਨੂੰਨਾਂ ਨਾਲ ਇਸ ਲਈ ਕਿਸਾਨ ਦਿੱਲੀ ਦੀ ਸਰਹੱਦ ‘ਤੇ ਹੈ, ਪਰ ਸਰਕਾਰ ਉਨ੍ਹਾਂ ਨੂੰ ਮਾਰ ਰਹੀ ਹੈ। ਕਿਸਾਨਾਂ ਨੂੰ ਮਾਰ ਕੇ ਸਰਕਾਰ ਦੇਸ਼ ਨੂੰ ਕਮਜ਼ੋਰ ਕਰ ਰਹੀ ਹੈ।
50 ਕਿਸਾਨਾਂ ਨੂੰ ਲਾਲ ਕਿਲ੍ਹੇ ‘ਚ ਕਿਸਨੇ ਜਾਣ ਦਿੱਤਾ
Red fort farmer
ਗਣਤੰਤਰ ਦਿਵਸ ‘ਤੇ ਹੋਈ ਹਿੰਸਾ ਨੂੰ ਲੈ ਕੇ ਵੀ ਰਾਹੁਲ ਗਾਂਧੀ ਨੇ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ 50 ਕਿਸਾਨਾਂ ਨੂੰ ਲਾਲ ਕਿਲ੍ਹੇ ਦੇ ਅੰਦਰ ਕਿਸਨੇ ਜਾਣ ਦਿੱਤਾ। ਕੀ ਇਸਨੂੰ ਰੋਕਣਾ ਗ੍ਰਹਿ ਮੰਤਰਾਲੇ ਦਾ ਕੰਮ ਨਹੀਂ ਹੈ। ਗ੍ਰਹਿ ਮੰਤਰੀ ਨੂੰ ਪੁਛੋ ਕੀ ਪਲਾਨ ਸੀ। ਪ੍ਰਧਾਨ ਮੰਤਰੀ ਪੰਜ ਪੂੰਜੀਪਤੀਆਂ ਦੇ ਲਈ ਕੰਮ ਕਰਦੇ ਹਨ।
Red fort
ਨੋਟਬੰਦੀ ਉਨ੍ਹਾਂ ਦੇ ਲਈ ਜੀਐਸਟੀ ਉਨ੍ਹਾਂ ਦੇ ਲਈ ਕਿਸਾਨ ਕਾਨੂੰਨ ਉਨ੍ਹਾਂ ਦੇ ਲਈ ਲਿਆਏ। ਕਿਸਾਨਾਂ ਨੂੰ ਪਿੱਛੇ ਹਟਣ ਦੀ ਜਰੂਰਤ ਨਹੀਂ, ਅਸੀਂ ਉਨ੍ਹਾਂ ਦੀ ਪੂਰੀ ਮੱਦਦ ਕਰਾਂਗੇ। ਪੀਐਮ ਮੋਦੀ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਇਹ ਅੰਦੋਲਨ ਖਤਮ ਹੋ ਜਾਵੇਗਾ