
ਭਾਜਪਾ 4,847.78 ਕਰੋੜ ਰੁਪਏ ਦੀ ਜਾਇਦਾਦ ਨਾਲ ਪਹਿਲੇ ਨੰਬਰ 'ਤੇ ਹੈ। ਜੋ ਕੁੱਲ ਜਾਇਦਾਦ ਦਾ 69.37% ਹੈ।
ਨਵੀਂ ਦਿੱਲੀ - ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ADR) ਦੇ ਅਨੁਸਾਰ, ਵਿੱਤੀ ਸਾਲ 2019-2020 ਦੌਰਾਨ 7 ਰਾਸ਼ਟਰੀ ਅਤੇ 44 ਖੇਤਰੀ ਰਾਜਨੀਤਿਕ ਪਾਰਟੀਆਂ ਦੀ ਕੁੱਲ ਜਾਇਦਾਦ ਕ੍ਰਮਵਾਰ 6,988.57 ਕਰੋੜ ਰੁਪਏ ਅਤੇ 2,129.38 ਕਰੋੜ ਰੁਪਏ ਦਰਜ ਕੀਤੀ ਗਈ ਹੈ। ਕੌਮੀ ਪਾਰਟੀਆਂ ਵਿਚੋਂ ਸਭ ਤੋਂ ਵੱਧ ਜਾਇਦਾਦ ਭਾਜਪਾ ਦੀ ਦੱਸੀ ਜਾਂਦੀ ਹੈ। ਭਾਜਪਾ 4,847.78 ਕਰੋੜ ਰੁਪਏ ਦੀ ਜਾਇਦਾਦ ਨਾਲ ਪਹਿਲੇ ਨੰਬਰ 'ਤੇ ਹੈ। ਜੋ ਕੁੱਲ ਜਾਇਦਾਦ ਦਾ 69.37% ਹੈ। ਏਡੀਆਰ ਦੇ ਅਨੁਸਾਰ, ਇਸ ਤੋਂ ਬਾਅਦ ਬਹੁਜਨ ਸਮਾਜ ਪਾਰਟੀ (ਬੀਐਸਪੀ) ਹੈ, ਜਿਸ ਨੇ 698.33 ਕਰੋੜ ਰੁਪਏ (9.99%) ਦੀ ਜਾਇਦਾਦ ਦਾ ਐਲਾਨ ਕੀਤਾ ਹੈ। ਤੀਜੇ ਨੰਬਰ 'ਤੇ ਭਾਰਤੀ ਰਾਸ਼ਟਰੀ ਕਾਂਗਰਸ (INC) ਨੇ 588.16 ਕਰੋੜ ਰੁਪਏ (8.42%) ਦੀ ਜਾਇਦਾਦ ਘੋਸ਼ਿਤ ਕੀਤੀ ਹੈ।
ADR
44 ਖੇਤਰੀ ਰਾਜਨੀਤਿਕ ਪਾਰਟੀਆਂ ਵਿਚੋਂ ਚੋਟੀ ਦੀਆਂ 10 ਰਾਜਨੀਤਿਕ ਪਾਰਟੀਆਂ ਨੇ ਵਿੱਤੀ ਸਾਲ 2019-20 ਲਈ 2,028.715 ਕਰੋੜ ਰੁਪਏ ਜਾਂ ਸਾਰੀਆਂ ਖੇਤਰੀ ਪਾਰਟੀਆਂ ਦੁਆਰਾ ਘੋਸ਼ਿਤ ਕੀਤੀ ਕੁੱਲ ਜਾਇਦਾਦ ਦਾ 95.27% ਦੀ ਜਾਇਦਾਦ ਘੋਸ਼ਿਤ ਕੀਤੀ ਹੈ। ਸਮਾਜਵਾਦੀ ਪਾਰਟੀ (ਸਪਾ) ਨੇ ਸਭ ਤੋਂ ਵੱਧ ਜਾਇਦਾਦ 563.47 ਕਰੋੜ ਰੁਪਏ (26.46%), ਇਸ ਤੋਂ ਬਾਅਦ ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਨੇ 301.47 ਕਰੋੜ ਰੁਪਏ ਅਤੇ ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ (ਏ.ਆਈ.ਡੀ.ਐਮ.ਕੇ.) ਨੇ 267.61 ਕਰੋੜ ਰੁਪਏ ਦੀ ਜਾਇਦਾਦ ਘੋਸ਼ਿਤ ਕੀਤੀ ਹੈ।
BJP, BSP, Congress
ਰਾਸ਼ਟਰੀ ਪਾਰਟੀਆਂ ਵਿਚੋਂ, ਬੀਜੇਪੀ ਨੇ 3,253.00 ਕਰੋੜ ਰੁਪਏ ਅਤੇ ਬਸਪਾ ਨੇ 618.86 ਕਰੋੜ ਰੁਪਏ ਦੀ FDR ਦੇ ਤਹਿਤ ਸਭ ਤੋਂ ਵੱਧ ਜਾਇਦਾਦ ਘੋਸ਼ਿਤ ਕੀਤੀ। ਜਦਕਿ ਕਾਂਗਰਸ ਨੇ ਵਿੱਤੀ ਸਾਲ 2019-20 ਲਈ FDR ਤਹਿਤ 240.90 ਕਰੋੜ ਰੁਪਏ ਦਾ ਜ਼ਿਕਰ ਕੀਤਾ ਹੈ। ਖੇਤਰੀ ਪਾਰਟੀਆਂ ਵਿਚ ਸਪਾ (434.219 ਕਰੋੜ ਰੁਪਏ), ਟੀਆਰਐਸ (256.01 ਕਰੋੜ ਰੁਪਏ), ਏਆਈਏਡੀਐਮਕੇ (246.90 ਕਰੋੜ ਰੁਪਏ), ਡੀਐਮਕੇ (162.425 ਕਰੋੜ ਰੁਪਏ), ਸ਼ਿਵ ਸੈਨਾ (148.46 ਕਰੋੜ ਰੁਪਏ) ਅਤੇ ਬੀਜੂ ਜਨਤਾ ਦਲ ਭਾਵ ਬੀਜੇਡੀ (1458 ਕਰੋੜ ਰੁਪਏ) ਐੱਫਡੀਆਰ ਦੇ ਤਹਿਤ ਸਭ ਤੋਂ ਵੱਧ ਜਾਇਦਾਦ ਐਲਾਨ ਕੀਤੀ।
Property
ਇਸੇ ਮਿਆਦ ਲਈ 7 ਰਾਸ਼ਟਰੀ ਅਤੇ 44 ਖੇਤਰੀ ਰਾਜਨੀਤਿਕ ਪਾਰਟੀਆਂ ਦੁਆਰਾ ਘੋਸ਼ਿਤ ਕੁੱਲ ਦੇਣਦਾਰੀਆਂ 134.93 ਕਰੋੜ ਰੁਪਏ ਰਹੀਆਂ। ਰਾਸ਼ਟਰੀ ਰਾਜਨੀਤਿਕ ਪਾਰਟੀਆਂ ਨੇ 74.27 ਕਰੋੜ ਰੁਪਏ ਦੀਆਂ ਕੁੱਲ ਦੇਣਦਾਰੀਆਂ ਦਾ ਐਲਾਨ ਕੀਤਾ, ਜਦੋਂ ਕਿ ਖੇਤਰੀ ਸਿਆਸੀ ਪਾਰਟੀਆਂ ਨੇ 60.66 ਕਰੋੜ ਰੁਪਏ ਦੀਆਂ ਕੁੱਲ ਦੇਣਦਾਰੀਆਂ ਘੋਸ਼ਿਤ ਕੀਤੀਆਂ।