
ਵਿਆਹ ਸਮਾਗਮ ਤੋਂ ਪਿੰਡ ਪਰਤਦੇ ਸਮੇਂ ਵਾਪਰਿਆ ਹਾਦਸਾ, ਛੋਟੇ ਬੱਚਿਆਂ ਸਮੇਤ 7 ਜ਼ਖਮੀ
ਵਿਆਹ ਦੇਖ ਕੇ ਵਾਪਸ ਆ ਰਹੇ ਪਿੰਡ ਵਾਲਿਆਂ ਨਾਲ ਵਾਪਰਿਆ ਵੱਡਾ ਹਾਦਸਾ
3 ਦੀ ਮੌਤ ਤੇ 7 ਜ਼ਖ਼ਮੀ
------
ਰੇਵਾੜੀ: ਹਰਿਆਣਾ ਦੇ ਰੇਵਾੜੀ ਵਿੱਚ ਐਤਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ 3 ਲੋਕਾਂ ਦੀ ਜਾਨ ਚਲੀ ਗਈ। ਇਹ ਹਾਦਸਾ ਕੋਸਲੀ-ਕਨੀਨਾ ਰੋਡ 'ਤੇ ਗੁੱਜਰਵਾਸ ਟੋਲ ਪਲਾਜ਼ਾ ਨੇੜੇ ਵਾਪਰਿਆ। ਜਿੱਥੇ ਈਕੋ ਕਾਰ ਅਤੇ ਐਸੈਂਟ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ ਕਰੀਬ 7 ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਰੇਵਾੜੀ ਦੇ ਟਰਾਮਾ ਸੈਂਟਰ 'ਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਗੋਆ 'ਚ ਬਗ਼ੈਰ ਇਜਾਜ਼ਤ ਸੈਲਾਨੀਆਂ ਦੀਆਂ ਤਸਵੀਰਾਂ ਖਿੱਚਣ 'ਤੇ ਪਾਬੰਦੀ: ਸਰਕਾਰ ਵਲੋਂ ਦਿਸ਼ਾ-ਨਿਰਦੇਸ਼ ਜਾਰੀ
ਪ੍ਰਾਪਤ ਜਾਣਕਾਰੀ ਅਨੁਸਾਰ ਰੇਵਾੜੀ ਜ਼ਿਲ੍ਹੇ ਦੇ ਪਿੰਡ ਰਤਨਥਲ ਵਾਸੀ ਇੱਕ ਵਿਅਕਤੀ ਦੀ ਜੰਝ 28 ਜਨਵਰੀ ਦੀ ਰਾਤ ਨੂੰ ਮਹਿੰਦਰਗੜ੍ਹ ਜ਼ਿਲ੍ਹੇ ਦੇ ਕਨੀਨਾ ਸ਼ਹਿਰ ਲਈ ਗਈ ਸੀ। ਪਿੰਡ ਦੇ ਪ੍ਰਹਿਲਾਦ ਅਤੇ ਨਰੇਸ਼ ਤੋਂ ਇਲਾਵਾ 6 ਹੋਰ ਲੋਕ ਵਿਆਹ ਸਮਾਗਮ 'ਚ ਬੱਚਿਆਂ ਨਾਲ ਸ਼ਾਮਲ ਹੋਣ ਲਈ ਆਏ ਸਨ। ਰਾਤ ਕਰੀਬ 1 ਵਜੇ ਈਕੋ ਕਾਰ 'ਚ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਰਤਨਥਲ ਨੂੰ ਆ ਰਹੇ ਸਨ ਕਿ ਰਸਤੇ ਵਿਚ ਹੀ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ।
ਜ਼ਖਮੀ ਹੋਏ ਵਿਕਰਮ ਨੇ ਦੱਸਿਆ ਕਿ ਜਿਵੇਂ ਹੀ ਉਹ ਕੋਸਲੀ-ਕਨੀਨਾ ਰੋਡ 'ਤੇ ਸਥਿਤ ਗੁੱਜਰਵਾਸ ਟੋਲ ਪਲਾਜ਼ਾ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਇਕ ਚਿੱਟੇ ਰੰਗ ਦੀ ਐਸੈਂਟ ਕਾਰ ਉਨ੍ਹਾਂ ਦੀ ਕਾਰ ਦੇ ਸਾਹਮਣੇ ਆ ਗਈ, ਜਿਸ ਕਾਰਨ ਦੋਵੇਂ ਕਾਰਾਂ ਦੀ ਟੱਕਰ ਹੋ ਗਈ. ਇਸ ਹਾਦਸੇ 'ਚ ਈਕੋ ਗੱਡੀ ਦੇ ਅੱਗੇ ਬੈਠੇ ਪ੍ਰਹਿਲਾਦ ਅਤੇ ਨਰੇਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਐਸੈਂਟ ਗੱਡੀ ਦੇ ਡਰਾਈਵਰ ਪ੍ਰਵੀਨ ਦੀ ਵੀ ਮੌਤ ਹੋ ਗਈ। ਹਾਦਸੇ 'ਚ ਈਕੋ ਕਾਰ 'ਚ ਸਵਾਰ 6 ਲੋਕ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ: ਪੁੱਤ ਹੋਇਆ ਕਪੁੱਤ! ਨਸ਼ੇੜੀ ਪੁੱਤ ਨੇ ਕੁਹਾੜੀ ਨਾਲ ਹਮਲਾ ਕਰ ਕੀਤਾ ਮਾਂ ਨੂੰ ਜ਼ਖ਼ਮੀ
ਪ੍ਰਾਪਤ ਵੇਰਵਿਆਂ ਅਨੁਸਾਰ ਈਕੋ ਕਾਰ 'ਚ ਸਵਾਰ ਛੋਟੇ ਬੱਚੇ ਵੀ ਜ਼ਖਮੀ ਹੋ ਗਏ । ਹਾਦਸੇ ਤੋਂ ਬਾਅਦ ਉੱਥੋਂ ਲੰਘ ਰਹੇ ਲੋਕਾਂ ਨੇ ਤੁਰੰਤ ਪੁਲਿਸ ਅਤੇ ਐਂਬੂਲੈਂਸ ਨੂੰ ਸੂਚਿਤ ਕੀਤਾ। ਸੂਚਨਾ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਐਂਬੂਲੈਂਸ ਦੀ ਮਦਦ ਨਾਲ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ ਜ਼ਖਮੀ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।