ਨਸ਼ੇ ਦੀ ਪੂਰਤੀ ਲਈ ਮੰਗਦਾ ਸੀ ਪੈਸੇ
ਪੁੱਤ ਹੋਇਆ ਕਪੁੱਤ!
ਨਸ਼ੇੜੀ ਪੁੱਤ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਮਾਂ ਨੂੰ ਗੰਭੀਰ ਜ਼ਖ਼ਮੀ
-----
ਹੁਸ਼ਿਆਰਪੁਰ : ਪਿੰਡ ਨੌਸ਼ਹਿਰਾ ਵਿਚ ਇਕ ਨਸ਼ੇੜੀ ਪੁੱਤ ਵਲੋਂ ਆਪਣੀ ਮਾਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਉਸ ਨੂੰ ਜ਼ਖ਼ਮੀ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਜ਼ਖ਼ਮੀ ਔਰਤ ਦੇ ਗੁਆਂਢੀ ਮਲਕੀਤ ਨੇ ਦੱਸਿਆ ਕਿ ਜ਼ਖ਼ਮੀ ਮਹਿਲਾ ਦਾ ਪੁੱਤਰ ਨਸ਼ੇ ਦਾ ਅੱਡੀ ਹੈ ਅਤੇ ਉਸ ਨੇ ਨਸ਼ੇ ਦੀ ਹਾਲਤ ਵਿਚ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਇਹ ਵੀ ਪੜ੍ਹੋ: 2012 ਦੇ NRI ਅਗ਼ਵਾ ਕਾਂਡ ਦਾ ਦੋਸ਼ੀ ਅਤੇ 4 ਹੋਰ ਬੁੜੈਲ ਜੇਲ੍ਹ ਤੋਂ ਰਿਹਾਅ
ਜ਼ਖ਼ਮੀ ਔਰਤ ਦੀ ਪਛਾਣ ਜਗਿੰਦਰੋ ਦੇਵੀ ਦੇ ਰੂਪ ਵਿਚ ਹੋਈ ਹੈ। ਉਸ ਦਾ ਪੁੱਤਰ ਰੌਸ਼ਨ ਲਾਲ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਪੈਸੇ ਦੀ ਮੰਗ ਕਰਦਾ ਸੀ। ਪੈਸੇ ਨਾ ਮਿਲਣ 'ਤੇ ਉਸ ਨੇ ਗੁੱਸੇ ਵਿਚ ਆ ਕੇ ਆਪਣੀ ਮਾਂ 'ਤੇ ਹਮਲਾ ਕਰ ਦਿੱਤਾ। ਪਰਿਵਾਰ ਵਾਲਿਆਂ ਅਨੁਸਾਰ ਰੌਸ਼ਨ ਲਾਲ ਨੇ ਆਪਣੀ ਮਾਂ ਦੇ ਪਹਿਲਾਂ ਸਿਰ ਵਿਚ ਅਤੇ ਫਿਰ ਅੱਗੇ ਗਰਦਨ ਕੋਲ ਕੁਹਾੜੀ ਨਾਲ ਹਮਲਾ ਕੀਤਾ ਜਿਸ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਈ।
ਇਹ ਵੀ ਪੜ੍ਹੋ: ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਆਈ ਗਿਰਾਵਟ ਨੇ ਵਧਾਈ LIC ਦੀ ਚਿੰਤਾ, ਕੰਪਨੀ ਦੇ 16,580 ਕਰੋੜ ਡੁੱਬੇ
ਜਪਰਿਵਾਰ ਨੇ ਮੰਗ ਕੀਤੀ ਹੈ ਕਿ ਰੌਸ਼ਨ ਲਾਲ ਖ਼ਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਹ ਜੇਲ੍ਹ ਤੋਂ ਬਾਹਰ ਨਹੀਂ ਆਉਣਾ ਚਾਹੀਦਾ ਕਿਉਂਕਿ ਉਹ ਬਹੁਤ ਖਤਰਨਾਕ ਹੈ ਜਿਸ ਕਾਰਨ ਪਰਿਵਾਰ ਦੇ ਹੋਰ ਮੈਂਬਰਾਂ ਲਈ ਵੀ ਖਤਰਾ ਹੈ। ਫਿਲਹਾਲ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਉਧਰ ਜ਼ਖ਼ਮੀ ਜਗਿੰਦਰੋ ਦੇਵੀ ਦਾ ਹੁਸ਼ਿਆਰਪੁਰ ਵਿਖੇ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ। ਉਸ ਦੇ ਹੋਸ਼ ਵਿਚ ਆਉਣ ਮਗਰੋਂ ਬਿਆਨ ਲਏ ਜਾਣਗੇ ਅਤੇ ਮੁਲਜ਼ਮ ਖ਼ਿਲਾਫ਼ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।