ਇਸਰੋ ਨੇ ਜੀ.ਐਸ.ਏ.ਟੀ.-6ਏ ਸੈਟੇਲਾਈਟ ਕੀਤਾ ਲਾਂਚ
Published : Mar 29, 2018, 7:00 pm IST
Updated : Mar 29, 2018, 7:00 pm IST
SHARE ARTICLE
isro
isro

ਭਾਰਤ ਦਾ ਦਮਦਾਰ ਸੰਚਾਰ ਸੈਟੇਲਾਈਟ ਜੀ.ਐਸ.ਏ.ਟੀ.-6ਏ ਸ਼੍ਰੀਹਰਿਕੋਟਾ ਦੇ ਪੁਲਾੜ ਪ੍ਰੀਖਣ ਕੇਂਦਰ ਤੋਂ ਵੀਰਵਾਰ ਨੂੰ ਲਾਂਚ ਕੀਤਾ ਗਿਆ। ਇਹ ਭਾਰਤੀ...

ਚੇਨਈ : ਭਾਰਤ ਦਾ ਦਮਦਾਰ ਸੰਚਾਰ ਸੈਟੇਲਾਈਟ ਜੀ.ਐਸ.ਏ.ਟੀ.-6ਏ ਸ਼੍ਰੀਹਰਿਕੋਟਾ ਦੇ ਪੁਲਾੜ ਪ੍ਰੀਖਣ ਕੇਂਦਰ ਤੋਂ ਵੀਰਵਾਰ ਨੂੰ ਲਾਂਚ ਕੀਤਾ ਗਿਆ। ਇਹ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਭਾਰਤੀ ਫੌਜਾਂ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ 'ਚ ਇਕ ਹੋਰ ਮੀਲ ਦਾ ਪੱਥਰ ਸਾਬਤ ਹੋਵੇਗਾ। ਇਸਰੋ ਦੇ ਸੂਤਰਾਂ ਅਨੁਸਾਰ ਇਸ ਸੈਟੇਲਾਈਟ ਪ੍ਰੀਖਣ ਰਾਹੀਂ ਇਸਰੋ ਕੁਝ ਮਹੱਤਵਪੂਰਨ ਪ੍ਰਣਾਲੀਆਂ ਦਾ ਪ੍ਰੀਖਣ ਕਰੇਗਾ, ਜਿਸ ਨੂੰ ਚੰਦਰਯਾਨ-2 ਨਾਲ ਭੇਜਿਆ ਜਾ ਸਕਦਾ ਹੈ। ਨਾਲ ਹੀ ਇਹ ਸੈਟੇਲਾਈਟ ਭਾਰਤੀ ਫੌਜਾਂ ਲਈ ਸੰਚਾਰ ਸੇਵਾਵਾਂ ਨੂੰ ਹੋਰ ਮਜ਼ਬੂਤ ਅਤੇ ਸਹੂਲਤਜਨਕ ਬਣਾਏਗਾ। ਦਸਿਆ ਜਾ ਰਿਹਾ ਹੈ ਕਿ ਇਸ ਸੈਟੇਲਾਈਟ ਰਾਹੀਂ ਹਾਈ ਥਰਸਟ ਵਿਕਾਸ ਇੰਜਣ ਸਮੇਤ ਕਈ ਸਿਸਟਮ ਨੂੰ ਪ੍ਰਮਾਣਿਤ ਕੀਤਾ ਜਾਵੇਗਾ, ਜਿਸ ਨੂੰ ਚੰਦਰਯਾਨ-2 ਦੇ ਲਾਂਚਿੰਗ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਚੰਦਰਯਾਨ-2 ਦੀ ਲਾਂਚਿੰਗ ਇਸ ਸਾਲ ਅਕਤੂਬਰ ਤਕ ਕੀਤੀ ਜਾ ਸਕਦੀ ਹੈ।

isroisro

2140 ਕਿਲੋ ਭਾਰੀ ਜੀ.ਸੈਟ-6ਏ ਸੰਚਾਰ ਸੈਟੇਲਾਈਟ ਨੂੰ ਲਿਜਾਉਣ ਵਾਲੇ ਜੀ.ਐਸ.ਐਲ.ਵੀ. ਐਮ.ਕੇ.-ਦੂਜੇ (ਜੀ.ਐਸ.ਐਲ.ਵੀ.-ਐਫ.08) ਦੇ ਕਰੀਬ ਸ਼ਾਮ 5 ਵਜੇ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਦੂਜੇ ਲਾਂਚ ਪੈਡ ਤੋਂ ਉਡਾਣ ਭਰਨ ਦੀ ਸੰਭਾਵਨਾ ਹੈ। ਇਹ ਇਸ ਲਾਂਚ ਯਾਨ ਦੀ 12ਵੀਂ ਉਡਾਣ ਹੋਵੇਗੀ। ਇਸਰੋ ਅਨੁਸਾਰ ਜੀ.ਸੈਟ-6ਏ ਸੈਟੇਲਾਈਟ ਰਖਿਆ ਉਦੇਸ਼ਾਂ ਲਈ ਸੇਵਾਵਾਂ ਉਪਲਬਧ ਕਰਾਏਗਾ। ਸੈਟੇਲਾਈਟ 'ਚ 6 ਮੀਟਰ ਚੌੜਾ ਏਂਟੇਨਾ ਹੋਵੇਗਾ, ਜੋ ਸੈਟੇਲਾਈਟ 'ਚ ਲਗਣ ਵਾਲੇ ਆਮ ਏਂਟੇਨਾ ਤੋਂ ਤਿੰਨ ਗੁਣਾ ਚੌੜਾ ਹੈ। ਇਹ ਹੈਂਡ ਹੇਲਡ ਗਰਾਊਂਡ ਟਰਮਿਨਲ ਰਾਹੀਂ ਕਿਸੇ ਵੀ ਜਗ੍ਹਾ ਤੋਂ ਮੋਬਾਇਲ ਕਮਿਊਨੀਕੇਸ਼ਨ ਨੂੰ ਆਸਾਨ ਬਣਾਏਗਾ। ਅਜੇ ਤੱਕ ਜੀ.ਸੈੱਟ-6 ਕਮਿਊਨੀਕੇਸ਼ਨ ਸਰਵਿਸ ਪ੍ਰਦਾਨ ਕਰਨਾ ਆਇਆ ਹੈ। ਇਸ ਤੋਂ ਪਹਿਲਾਂ ਮਿਸ਼ਨ ਦੀ ਉਲਟੀ ਗਿਣਤੀ ਮਿਸ਼ਨ ਤਿਆਰੀ ਸਮੀਖਿਆ ਕਮੇਟੀ ਅਤੇ ਲਾਂਚ ਅਧਿਕਾਰ ਬੋਰਡ ਤੋਂ ਮਨਜ਼ੂਰੀ ਤੋਂ ਬਾਅਦ ਬੁੱਧਵਾਰ ਨੂੰ ਦਿਨ 'ਚ 1.56 ਵਜੇ ਸ਼ੁਰੂ ਹੋ ਗਈ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement