
ਗੁਜਰਾਤ ਵਿਚ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਕਾਰ 'ਤੇ ਹਮਲੇ ਦੇ ਮਾਮਲੇ ਵਿਚ ਪੁਲਿਸ ਤਿੰਨ ਹੋਰਨਾਂ ਦੀ ਭਾਲ ਵਿਚ ਹੈ। ਉਧਰ ਗੋਆ ਕਾਂਗਰਸ ਦੇ ਮਹਿਲਾ ਮੋਰਚੇ ਨੇ
ਅਹਿਮਦਾਬਾਦ, 6 ਅਗੱਸਤ : ਗੁਜਰਾਤ ਵਿਚ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਕਾਰ 'ਤੇ ਹਮਲੇ ਦੇ ਮਾਮਲੇ ਵਿਚ ਪੁਲਿਸ ਤਿੰਨ ਹੋਰਨਾਂ ਦੀ ਭਾਲ ਵਿਚ ਹੈ। ਉਧਰ ਗੋਆ ਕਾਂਗਰਸ ਦੇ ਮਹਿਲਾ ਮੋਰਚੇ ਨੇ ਕਿਹਾ ਕਿ ਰਾਹੁਲ ਗਾਂਧੀ 'ਤੇ ਹਮਲੇ ਵਿਰੁਧ ਰੋਸ ਪ੍ਰਗਟਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਚੂੜੀਆਂ ਭੇਜੀਆਂ ਜਾਣਗੀਆਂ।
ਗੁਜਰਾਤ ਪੁਲਿਸ ਨੇ ਕਲ ਭਾਜਪਾ ਦੇ ਯੂਥ ਆਗੂ ਜੈਏਸ਼ ਦਰਜੀ ਉਰਫ਼ ਅਨਿਲ ਰਾਠੌੜ ਨੂੰ ਗ੍ਰਿਫ਼ਤਾਰ ਕੀਤਾ ਸੀ ਜਦਕਿ ਧਨੇਰਾ ਦੇ ਭਾਜਪਾ ਪ੍ਰਧਾਨ ਨੂੰ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ। (ਏਜੰਸੀ)