
ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਬੇਸ਼ੱਕ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਡਿਨਰ 'ਤੇ ਸੱਦ ਉਨ੍ਹਾਂ ਨਾਲ ਮੀਟਿੰਗਾਂ ਕਰ ਰਹੇ ਹਨ, ਜਿਸ ਤੋਂ ਬਾਅਦ ਇਹ ਕਿਆਸ
ਨਵੀਂ ਦਿੱਲੀ : ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਬੇਸ਼ੱਕ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਡਿਨਰ 'ਤੇ ਸੱਦ ਉਨ੍ਹਾਂ ਨਾਲ ਮੀਟਿੰਗਾਂ ਕਰ ਰਹੇ ਹਨ, ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਸ਼ਾਇਦ ਉਹ ਹਮਖਿ਼ਆਲੀ ਪਾਰਟੀਆਂ ਨਾਲ ਮਿਲ ਕੇ ਯੂਪੀਏ ਵਰਗਾ ਸਾਂਝਾ ਮੋਰਚਾ ਬਣਾਉਣ ਦੀ ਤਾਕ ਵਿਚ ਹਨ ਪਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਨ੍ਹਾਂ ਸਾਰੇ ਕਿਆਸਾਂ ਦੇ ਵਿਸ਼ਰਾਮ ਚਿੰਨ੍ਹ ਲਗਾਉਂਦਿਆਂ ਆਖਿਆ ਹੈ ਕਿ ਅਜਿਹਾ ਮੋਰਚਾ ਬਣਾਉਣ ਦੀ ਫਿ਼ਲਹਾਲ ਕੋਈ ਜਲਦਬਾਜ਼ੀ ਨਹੀਂ ਹੈ।
Rahul Gandhi has no rush Make Such Front
ਉਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੀਜਾ ਮੋਰਚਾ ਬਣਾਉਣ ਲਈ ਰਾਤ-ਦਿਨ ਇਕ ਕਰਨ ਵਿਚ ਲੱਗੀ ਹੋਈ ਹੈ ਅਤੇ ਹਰ ਰੰਗ ਦੇ ਖੇਤਰੀ ਨੇਤਾਵਾਂ ਨਾਲ ਗੱਲਬਾਤ ਕਰ ਰਹੀ ਹੈ। ਬੇਸ਼ੱਕ ਸ਼ਰਦ ਪਵਾਰ ਨੂੰ ਲਗਦਾ ਹੈ ਕਿ ਤੀਸਰਾ ਮੋਰਚਾ ਬਣਨ ਨਾਲ 2019 ਦੀਆਂ ਚੋਣਾਂ ਵਿਚ ਉਹ ਰਾਜਨੀਤਕ ਅਸਥਿਰਤਾ ਤੋਂ ਉਭਰ ਸਕਣਗੇ ਪਰ ਫਿਰ ਵੀ ਇਕ ਵਾਰ ਅਤੀਤ ਵਿਚ ਆਪਣੇ ਹੱਥ ਸਾੜ ਚੁੱਕੇ ਪਵਾਰ ਸਿਰਫ਼ ਮਹਾਰਾਸ਼ਟਰ ਵਿਚ ਹੀ ਅਪਣੇ ਪਾਰਟੀ ਦੇ ਜਨ ਆਧਾਰ ਨੂੰ ਵਿਸਥਾਰ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
Rahul Gandhi has no rush Make Such Front
ਸ਼ਰਦ ਪਵਾਰ ਲਈ ਮਹਾਰਾਸ਼ਟਰ ਦੀ ਰਾਜਨੀਤੀ ਵਿਚ ਬਣਿਆ ਰਹਿਣਾ ਉਨ੍ਹਾਂ ਲਈ ਸ਼ਕਤੀ ਦੀ ਕੁੰਜੀ ਹੈ ਤੇ ਬਾਕੀ ਸੂਬਿਆਂ ਨੂੰ ਉਹ ਬੋਨਸ ਵਜੋਂ ਦੇਖਦੇ ਹਨ ਕਿ ਜੇਕਰ ਸੀਟ ਮਿਲ ਗਈ ਤਾਂ ਠੀਕ ਹੈ, ਜੇ ਨਾ ਮਿਲੀ ਤਾਂ ਵੀ ਠੀਕ ਹੈ। ਮਹਾਰਾਸ਼ਟਰ ਵਿਚ ਉਨ੍ਹਾਂ ਨੇ ਕਾਂਗਰਸ ਨਾਲ ਗਠਜੋੜ 'ਤੇ ਮੋਹਰ ਲਗਾ ਦਿੱਤੀ ਹੈ ਪਰ ਮਮਤਾ ਬੈਨਰਜੀ ਨੇ ਤੀਸਰਾ ਮੋਰਚਾ ਖੜ੍ਹਾ ਕਰਨ ਲਈ ਪਵਾਰ 'ਤੇ ਉਮੀਦਾਂ ਲਾਈਆਂ ਹੋਈਆਂ ਹਨ, ਕਿਉਂਕਿ ਮੁਲਾਇਮ ਸਿੰਘ ਨੂੰ ਉਨ੍ਹਾਂ ਦੇ ਬੇਟੇ ਨੇ ਹੀ ਪਿਛੋਕੜ ਵਿਚ ਧਕੇਲ ਦਿੱਤਾ ਹੈ ਤੇ ਮਾਇਆਵਤੀ ਨਾਲ ਪਹਿਲਾਂ ਹੀ ਅਪਣਾ ਗਠਜੋੜ ਬਣਾ ਲਿਆ ਹੈ।
Rahul Gandhi has no rush Make Such Front
ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਸਪਾ-ਬਸਪਾ ਗਠਜੋੜ ਜ਼ਿਆਦਾਤਰ ਸੀਟਾਂ 'ਤੇ ਜਿੱਤ ਹਾਸਲ ਕਰ ਲੈਂਦਾ ਹੈ ਤਾਂ ਉਸ ਸਥਿਤੀ ਵਿਚ ਮਾਇਆਵਤੀ ਹੀ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰ ਹੋਵੇਗੀ। ਅਖਿਲੇਸ਼ ਨੇ ਕਾਂਗਰਸ ਨੂੰ ਸੰਕੇਤ ਦੇ ਦਿਤਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਸੀਟਾਂ ਦੇ ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ ਵਿਚ ਇਸ ਨੂੰ ਲੋਕ ਸਭਾ ਦੀਆਂ 8-10 ਸੀਟਾਂ ਤੋਂ ਜ਼ਿਆਦਾ ਨਹੀਂ ਦਿਤੀਆਂ ਜਾ ਸਕਦੀਆਂ। ਰਾਲੋਦ ਨੂੰ ਸ਼ਾਇਦ 2 ਸੀਟਾਂ ਦਿੱਤੀਆਂ ਜਾਣਗੀਆਂ, ਜਦਕਿ ਇਕ ਸੀਟ ਸ਼ਰਦ ਯਾਦਵ ਨੂੰ ਦਿਤੀ ਜਾਵੇਗੀ।