
ਨਵੀਂ ਦਿੱਲੀ, 5 ਅਗੱਸਤ : ਕੇਂਦਰ ਸਰਕਾਰ ਨੇ ਮੰਨੇ-ਪ੍ਰਮੰਨੇ ਆਰਥਕ ਮਾਹਰ ਰਾਜੀਵ ਕੁਮਾਰ ਨੂੰ ਨੀਤੀ ਆਯੋਗ ਦਾ ਨਵਾਂ ਉਪ ਚੇਅਰਮੈਨ ਨਿਯੁਕਤ ਕੀਤਾ ਹੈ।
ਨਵੀਂ ਦਿੱਲੀ, 5 ਅਗੱਸਤ : ਕੇਂਦਰ ਸਰਕਾਰ ਨੇ ਮੰਨੇ-ਪ੍ਰਮੰਨੇ ਆਰਥਕ ਮਾਹਰ ਰਾਜੀਵ ਕੁਮਾਰ ਨੂੰ ਨੀਤੀ ਆਯੋਗ ਦਾ ਨਵਾਂ ਉਪ ਚੇਅਰਮੈਨ ਨਿਯੁਕਤ ਕੀਤਾ ਹੈ। ਸੈਂਟਰ ਫ਼ਾਰ ਪਾਲਿਸੀ ਐਂਡ ਰਿਸਰਚ ਦੇ ਸੀਨੀਅਰ ਫ਼ੈਲੋ ਰਹਿ ਚੁੱਕੇ ਰਾਜੀਵ ਕੁਮਾਰ ਨੂੰ ਅਰਵਿੰਦ ਪਨਗੜੀਆ ਦੀ ਥਾਂ 'ਤੇ ਨਿਯੁਕਤ ਕੀਤਾ ਗਿਆ ਹੈ ਜਿਨ੍ਹਾਂ ਨੇ ਕੋਲੰਬੀਆ ਯੂਨੀਵਰਸਟੀ ਵਲੋਂ ਛੁੱਟੀ ਵਿਚ ਵਾਧਾ ਨਾ ਕੀਤੇ ਜਾਣ ਦੀ ਦਲੀਲ ਦਿੰਦਿਆਂ ਅਹੁਦਾ ਛੱਡ ਦਿਤਾ ਸੀ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਏਮਜ਼ ਵਿਚ ਬੱਚਿਆਂ ਦੇ ਵਿਭਾਗ ਦੇ ਮੁਖੀ ਡਾ. ਵਿਨੋਦ ਪਾਲ ਨੂੰ ਨੀਤੀ ਆਯੋਗ ਦਾ ਮੈਂਬਰ ਨਿਯੁਕਤ ਕੀਤਾ ਹੈ। ਰਾਜੀਵ ਕੁਮਾਰ ਭਾਰਤ ਦੀ ਆਰਥਕ ਹਾਲਤ ਅਤੇ ਕੌਮੀ ਸੁਰੱਖਿਆ ਬਾਰੇ ਕਈ ਕਿਤਾਬਾਂ ਲਿਖ ਚੁੱਕੇ ਹਨ। (ਏਜੰਸੀ)